14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਰਕਾਰਾਂ ਤੋਂ ਉਮੀਦਾਂ ਮੁੱਕੀਆਂ, ਹੁਣ ਸਮਾਜ ਸੇਵੀ ਬੰਨ੍ਹਣਗੇ ਦਰਿਆਵਾਂ 'ਤੇ ਨੋਚਾਂ <br/>

Ad Position 21
repet_subhas-goyals [Copy P29]
ਸਤਲੁਜ ਦਰਿਆ 'ਤੇ ਨੋਚਾਂ ਬੰਨ੍ਹਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਯੂਨਾਈਟਿਡ ਸਿੱਖਸ ਫ਼ਿਰੋਜ਼ਪੁਰ ਦੇ ਇੰਚਾਰਜ ਜਗਮੀਤ ਸਿੰਘ ਅਤੇ ਹੋਰ | ਤਸਵੀਰ-ਬਲਬੀਰ ਸਿੰਘ ਜੋਸਨ <br/> 16-05-2026
ਮੱਲਾਂਵਾਲਾ, 15 ਮਈ (ਬਲਬੀਰ ਸਿੰਘ ਜੋਸਨ)-ਯੂਨਾਈਟਿਡ ਸਿੱਖਸ ਵਲੋਂ ਪਿੰਡ ਬਸਤੀ ਰਾਮ ਲਾਲ ਵਿਖੇ ਐਤਵਾਰ ਨੂੰ ਸਤਲੁਜ ਦਰਿਆ 'ਤੇ ਨੋਚਾਂ ਬੰਨ੍ਹਣ ਦਾ ਸ਼ੁਭ ਆਰੰਭ ਹੋਵੇਗਾ | ਜਾਣਕਾਰੀ ਦਿੰਦਿਆਂ ਯੂਨਾਈਟਿਡ ਸਿੱਖਸ ਦੇ ਫ਼ਿਰੋਜਪੁਰ ਦੇ ਇੰਚਾਰਜ ਜਗਮੀਤ ਸਿੰਘ ਨੇ ਦੱਸਿਆ ਗਿਆ ਕਿ Tਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋU ਦੇ ਸੰਦੇਸ਼ ਨੂੰ ਸਮਰਪਿਤ ਇਸ ਸੇਵਾ ਕਾਰਜ ਦਾ ਆਯੋਜਨ ਯੂਨਾਈਟਿਡ ਸਿੱਖਸ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ | ਇਸ ਦੌਰਾਨ ਸਤਲੁਜ ਦਰਿਆ ਵਿਚ ਪੱਥਰ ਦੀਆਂ ਨੋਚਾਂ ਲਗਾਉਣ ਦੀ ਸੇਵਾ ਦੀ ਆਰੰਭਤਾ ਕੀਤੀ ਜਾਵੇਗੀ ਜਿਸ ਦਾ ਉਦੇਸ਼ ਦਰਿਆ ਦੇ ਕੰਢਿਆਂ ਦੀ ਮਜ਼ਬੂਤੀ ਅਤੇ ਕੁਦਰਤੀ ਸੰਭਾਲ ਨੂੰ ਯਕੀਨੀ ਬਣਾਉਣਾ ਹੈ | ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਦੇ ਨਾਲ ਲੱਗਦੇ ਸਤਲੁਜ ਦੇ ਕਿਨਾਰਿਆਂ 'ਤੇ 15 ਦੇ ਕਰੀਬ ਮਜ਼ਬੂਤ ਨੋਚਾਂ ਬਣਾਈਆਂ ਜਾਣਗੀਆਂ, ਜਿੰਨਾ 'ਤੇ ਕਰੋੜਾਂ ਰੁਪਏ ਖ਼ਰਚ ਹੋਣਗੇ | ਜਗਮੀਤ ਸਿੰਘ ਨੇ ਕਿਹਾ ਕਿ 17 ਮਈ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਬਸਤੀ ਰਾਮ ਲਾਲ, ਦਰਿਆ ਦੇ ਕੰਢੇ ਆਯੋਜਿਤ ਕੀਤੇ ਜਾ ਰਹੇ ਇਸ ਸਮਾਰੋਹ ਵਿਚ ਜਿੱਥੇ ਰਾਜਨੀਤਕ ਲੋਕ ਹਾਜ਼ਰ ਭਰਨਗੇ, ਉੱਥੇ ਸੰਤ ਮਹਾਂਪੁਰਸ਼ ਦੀ ਹਾਜ਼ਰੀ ਵਿਸ਼ੇਸ਼ ਤੌਰ 'ਤੇ ਰਹੇਗੀ | ਯੂਨਾਈਟਿਡ ਸਿੱਖਸ ਦੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਅਜਿਹੇ ਸੇਵਾ ਕਾਰਜ ਨਾ ਸਿਰਫ਼ ਵਾਤਾਵਰਨ ਦੀ ਸੰਭਾਲ ਲਈ ਮਹੱਤਵਪੂਰਨ ਹਨ | ਸਗੋਂ ਸਮਾਜ ਵਿਚ ਸੇਵਾ ਅਤੇ ਏਕਤਾ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ | ਇਸ ਮੌਕੇ 'ਤੇ ਬਸਤੀ ਰਾਮ ਲਾਲ ਦੇ ਸਰਪੰਚ ਜਰਮਲ ਸਿੰਘ, ਦਲਜਿੰਦਰ ਸਿੰਘ ਮੰਗਾ ਵੀ ਹਾਜ਼ਰ ਸਨ | ਇਸ ਨਿਵੇਕਲੇ ਉਪਰਾਲੇ ਦੀ ਪੂਰੇ ਇਲਾਕੇ ਵਿਚ ਚਰਚਾ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਆਤਮ ਵੱਲਭ ਜੈਨ ਵਿੱਦਿਆ ਮੰਦਰ ਦੇ ਪ੍ਰਬੰਧਕਾਂ ਵਲੋਂ ਵਿਦਿਆਰਥੀ ਸਨਮਾਨਿਤ <br/> ਅਗਲੀ ਖ਼ਬਰ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਖੂ ਲੜਕੇ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/>
Ad Position 24