14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਜੈਨ ਸਕੂਲ ਦੇ ਪ੍ਰਬੰਧਕਾਂ ਨੇ ਦਸਵੀਂ ਵਿਚੋਂ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਕੀਤੇ ਸਨਮਾਨਿਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਜ਼ੀਰਾ, 15 ਮਈ (ਰਜਨੀਸ਼ ਕਥੂਰੀਆ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ਵਿਚ ਸ੍ਰੀ ਆਤਮ ਵੱਲਭ ਜੈਨ ਵਿੱਦਿਆ ਮੰਦਰ ਦੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੀ ਪ੍ਰਬੰਧਕ ਕਮੇਟੀ ਨੇ ਸਨਮਾਨਿਤ ਕੀਤਾ ਹੈ | ਇਸ ਸਬੰਧ ਵਿਚ ਸਕੂਲ ਵਿਚ ਰੱਖੇ ਗਏ ਸਮਾਗਮ ਵਿੱਚ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਏਕਮਜੀਤ ਸਿੰਘ ਪੁੱਤਰ ਜਗਸੀਰ ਸਿੰਘ,ਮਾਨਵ ਪੁੱਤਰ ਰਾਕੇਸ਼ ਕੁਮਾਰ,ਸੋਨਮ ਢਲ ਪੁੱਤਰੀ ਰਾਜਿੰਦਰ ਕੁਮਾਰ ਅਤੇ ਮੰਨਤ ਪੁੱਤਰੀ ਪਵਨ ਕੁਮਾਰ ਪਹੁੰਚੇ | ਇਸ ਮੌਕੇ 'ਤੇ ਸਕੂਲ ਦੇ ਮੈਨੇਜਰ ਹਰੀਸ਼ ਜੈਨ, ਐਕਟਿਵ ਮੈਨੇਜਰ ਮੈਡਮ ਅਰਚਨਾ ਜੈਨ, ਪਿ੍ੰਸੀਪਲ ਮੈਡਮ ਕਿਰਨ ਅਗਰਵਾਲ, ਪਿ੍ੰਸੀਪਲ ਡਾ. ਸ਼ਾਲੂ ਸੂਦ ਅਤੇ ਇੰਚਾਰਜ ਮੈਡਮ ਨਿਰਮਲ ਸਿੰਗਲਾ ਸਮੇਤ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਨੂੰ ਸਕੂਲ ਵਲੋਂ ਸਰਟੀਫਿਕੇਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਕਟਿਵ ਮੈਨੇਜਰ ਅਰਚਨਾ ਜੈਨ, ਪਿ੍ੰਸੀਪਲ ਕਿਰਨ ਅਗਰਵਾਲ ਅਤੇ ਪਿ੍ੰਸੀਪਲ ਸ਼ਾਲੂ ਸੂਦ ਨੇ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੀ ਲਗਨ ਦਾ ਪ੍ਰਤੀਕ ਹਨ | ਉਹਨਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਤੋਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਸ਼ਾਨਦਾਰ ਨਤੀਜਿਆਂ ਦੀ ਉਮੀਦ ਹੈ |

Ad Position 22
No active advertisement
ਪਿਛਲੀ ਖ਼ਬਰ ਨਾ ਵਿਧਾਇਕ, ਨਾ ਸਰਕਾਰ, ਸਾਬਕਾ ਵਿਧਾਇਕ ਨੇ ਸਕੂਲਾਂ ਵਿਚ ਲਗਵਾਏ 1 ਕਰੋੜ 17 ਲੱਖ ਦੇ ਆਰ. ਓ. <br/> ਅਗਲੀ ਖ਼ਬਰ ਵਾਰਡ ਨੰ.5 ਤੋਂ ਡਾ. ਰਸ਼ਪਾਲ ਸਿੰਘ ਅਤੇ ਵਾਰਡ ਨੰ. 16 ਤੋਂ ਗੁਰਭਗਤ ਸਿੰਘ ਗਿੱਲ ਹੋਣਗੇ ਕਾਂਗਰਸ ਪਾਰਟੀ ਦੇ ਉਮੀਦਵਾਰ...
Ad Position 24