14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕੇਂਦਰ ਸਰਕਾਰ ਦਾ ਦੇਸ਼ ਵਾਸੀਆਂ ਨੂੰ ਵੱਡਾ ਝਟਕਾ <br/>

Ad Position 21
repet_subhas-goyals [Copy P29]
ਬਾਬਾ ਬੁੱਢਾ ਜੀ ਫਿਊਲ ਸਟੇਸ਼ਨ ਦਾ ਮਾਲਕ ਸਰਪੰਚ ਬਲਵਿੰਦਰ ਸਿੰਘ ਜੋਸਨ ਜਾਣਕਾਰੀ ਸਾਂਝੀ ਕਰਨ ਸਮੇਂ | ਅਜੀਤ ਤਸਵੀਰ <br/> 16-05-2026
ਫ਼ਿਰੋਜ਼ਪੁਰ, 15 ਮਈ (ਕੁਲਬੀਰ ਸਿੰਘ ਸੋਢੀ, ਰਾਕੇਸ਼ ਚਾਵਲਾ)-ਸੂਬੇ ਅੰਦਰ ਮਹਿੰਗਾਈ ਨੂੰ ਲੈ ਕੇ ਪਹਿਲਾ ਹੀ ਲੋਕਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਕੇਂਦਰ ਦੀ ਸਰਕਾਰ ਵਲੋਂ ਕੀਤੇ ਗਏ ਪੈਟਰੋਲ 'ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਨੇ ਦੇਸ਼ ਦੀ ਜਨਤਾ ਨੂੰ ਵੱਡਾ ਝਟਕਾ ਦਿੱਤਾ ਹੈ ਜਿਸ ਦਾ ਅਸਰ ਵੱਖ-ਵੱਖ ਰੂਪਾਂ ਵਿਚ ਦੇਖਣ ਨੂੰ ਮਿਲੇਗਾ | ਇਸੇ ਤਰ੍ਹਾਂ ਕੱਚੇ ਰਾਸ਼ਨ ਵੱਲ ਨਿਗ੍ਹਾ ਮਾਰੀਏ ਤਾਂ ਹਰੇਕ ਵਸਤੂ ਦਾ ਭਾਅ ਪਿਛਲੇ ਕੁੱਝ ਇਕ ਦੋ ਮਹੀਨਿਆਂ 'ਚ ਕਾਫ਼ੀ ਵਧ ਗਿਆ ਹੈ | ਜਿਸ ਕਰਕੇ ਕੱਚੇ ਰਾਸ਼ਨ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਨੂੰ ਲਾਲੇ ਪਏ ਹੋਏ ਹਨ | ਇਸ ਸਬੰਧੀ ਜਦ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਅਚਾਨਕ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਨਾਲ ਕੱਚੇ ਸਮਾਨ ਦੀਆਂ ਕੀਮਤਾਂ ਵਿਚ ਵੱਡਾ ਉਛਾਲ ਨਜ਼ਰ ਆਵੇਗਾ, ਕਿਉਂਕਿ ਕੱਚਾ ਰਾਸ਼ਨ 'ਤੇ ਹੋਰ ਵਸਤੂਆਂ ਬਾਹਰਲੇ ਸੂਬਿਆਂ ਤੋਂ ਟਰਾਂਸਪੋਰਟ ਦੇ ਰਾਹੀਂ ਆਉਂਦਿਆਂ ਹਨ, ਜਿਨ੍ਹਾਂ ਵਲੋਂ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਨਾਲ ਕਿਰਾਇਆ ਵਧਾ ਦਿੱਤਾ ਜਾਵੇਗਾ, ਜਿਸ ਦਾ ਅਸਰ ਵੀ ਲੋਕਾਂ ਦੀ ਜੇਬ 'ਤੇ ਹੋ ਪਵੇਗਾ | ਪੈਟਰੋਲ ਪੰਪਾਂ 'ਤੇ ਆਪਣੇ ਚਾਰ ਪਹੀਆ ਤੇ ਦੋ ਪਹੀਆ ਵਾਹਨ ਵਿਚ ਪੈਟਰੋਲ ਪਵਾਉਣ ਆਏ ਲੋਕਾਂ ਵਲੋਂ ਭਾਰੀ ਰੋਸ ਦੇਖਣ ਨੂੰ ਮਿਲਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਕਾਰੋਬਾਰ ਘੱਟ ਹਨ 'ਤੇ ਹੁਣ ਪੈਟਰੋਲ 'ਤੇ ਡੀਜ਼ਲ ਦੀਆਂ ਕੀਮਤਾਂ ਵਿਚ ਆਏ ਉਛਾਲ ਨਾਲ ਆਰਥਿਕ ਬੋਝ ਹੋਰ ਵਧੇਗਾ | ਬਾਬਾ ਬੁੱਢਾ ਜੀ ਫਿਊਲ ਸਟੇਸ਼ਨ ਦੇ ਮਾਲਕ ਸਰਪੰਚ ਬਲਵਿੰਦਰ ਸਿੰਘ ਜੋਸਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦ ਤੋਂ ਲੋਕਾਂ ਨੂੰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਦਾ ਪਤਾ ਲੱਗਿਆ ਹੈ ਤਾਂ ਪੈਟਰੋਲ ਪੰਪਾਂ 'ਤੇ ਆਵਾਜਾਈ ਘਟ ਗਈ ਹੈ | ਉਨ੍ਹਾਂ ਦੱਸਿਆ ਕਿ ਸਾਨੂੰ ਵੀ ਟਰਾਂਸਪੋਰਟ ਦੇ ਵੱਧ ਖ਼ਰਚੇ ਭਰਕੇ ਡੀਜ਼ਲ 'ਤੇ ਪੈਟਰੋਲ ਮੰਗਵਾਉਣਾ ਪੈਣਾ ਹੈ ਜਿਸ ਦਾ ਅਸਰ ਸਾਡੀ ਆਰਥਿਕ ਸਥਿਤੀ 'ਤੇ ਵੀ ਪਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਆਮ ਵਰਗ ਦਾ ਸਰਕਾਰਾਂ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ | ਜਿਸ ਦਾ ਮੁੱਖ ਕਾਰਨ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਚੋਣਾਂ ਦਰਮਿਆਨ ਕੀਤੇ ਮਹਿੰਗਾਈ ਘੱਟ ਕਰਨ ਦੇ ਵਾਅਦੇ ਤੋਂ ਮੁਨਕਰ ਹੋਣਾ ਹੈ |

Ad Position 22
No active advertisement
ਪਿਛਲੀ ਖ਼ਬਰ ਸੈਕਰੇਡ ਡੇਲ ਇੰਟਰਨੈਸ਼ਨਲ ਸਕੂਲ ਲੁਹਾਰਾ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਵਿਸ਼ਵ ਹਾਈਪਰਟੈਂਸ਼ਨ ਦਿਵਸ 'ਤੇ ਸਿਵਲ ਸਰਜਨ ਫ਼ਿਰੋਜ਼ਪੁਰ ਢੀਂਗਰਾ ਵਲੋਂ ਜਾਗਰੂਕਤਾ ਬੈਨਰ ਜਾਰੀ <br/>
Ad Position 24