23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਝੂਠੇ ਵਾਅਦਿਆਂ ਨਹੀਂ, ਸੱਚੀ ਸੇਵਾ ਨੂੰ ਵੋਟ ਪਾਉਣਗੇ ਲੋਕ-ਭੁੱਲਰ

Ad Position 21
No active advertisement
ਅਜੀਤ ਡੈਸਕ 17-05-2026
ਫ਼ਿਰੋਜ਼ਪੁਰ, 16 ਮਈ (ਸੁਖਵਿੰਦਰ ਸਿੰਘ)-ਵਾਰਡ ਨੰਬਰ 2 ਤੋਂ ਕਾਂਗਰਸ ਦੇ ਕੌਂਸਲਰ ਕਸ਼ਮੀਰ ਸਿੰਘ ਭੁੱਲਰ ਨੇ ਵਿਰੋਧੀ ਧਿਰਾਂ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਹੜੇ ਲੋਕ ਅੱਜ ਵੋਟਾਂ ਮੰਗਣ ਲਈ ਘਰ-ਘਰ ਜਾ ਰਹੇ ਹਨ, ਉਨ੍ਹਾਂ ਨੇ ਪਿਛਲੇ ਕਈ ਸਾਲਾਂ ਦੌਰਾਨ ਵਾਰਡ ਵਾਸੀਆਂ ਦੀ ਕੋਈ ਸਾਰ ਨਹੀਂ ਲਈ | ਉਨ੍ਹਾਂ ਕਿਹਾ ਕਿ ਪਹਿਲਾਂ ਇਹ ਇਲਾਕਾ ਵਾਰਡ ਨੰਬਰ 14 ਅਧੀਨ ਆਉਂਦਾ ਸੀ, ਜੋ ਹੁਣ ਬਦਲ ਕੇ ਵਾਰਡ ਨੰਬਰ 2 ਬਣਾਇਆ ਗਿਆ ਹੈ, ਪਰ ਮੈਂ ਉਸ ਸਮੇਂ ਤੋਂ ਹੀ ਦਿਨ-ਰਾਤ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਿਹਾ ਹਾਂ | ਕਸ਼ਮੀਰ ਸਿੰਘ ਭੁੱਲਰ ਨੇ ਕਿਹਾ ਕਿ Tਮੈਂ ਆਪਣੇ ਆਪ ਨੂੰ ਨੇਤਾ ਨਹੀਂ, ਸਗੋਂ ਲੋਕਾਂ ਦਾ ਸੇਵਾਦਾਰ ਸਮਝਦਾ ਹਾਂ | ਰਾਤ ਹੋਵੇ ਜਾਂ ਦਿਨ, ਹਰ ਸਮੇਂ ਲੋਕਾਂ ਦੇ ਦੁੱਖ-ਸੁੱਖ ਵਿਚ ਖੜ੍ਹਾ ਰਿਹਾ ਹਾਂ | ਜਦੋਂ ਲੋਕ ਮੁਸ਼ਕਲਾਂ ਵਿਚ ਸਨ, ਉਸ ਵੇਲੇ ਦੂਜੀਆਂ ਪਾਰਟੀਆਂ ਦੇ ਨੁਮਾਇੰਦੇ ਕਦੇ ਨਜ਼ਰ ਨਹੀਂ ਆਏ | ਹੁਣ ਚੋਣਾਂ ਆਉਣ 'ਤੇ ਉਨ੍ਹਾਂ ਨੂੰ ਵਾਰਡ ਦੀ ਯਾਦ ਆ ਰਹੀ ਹੈ | ਉਨ੍ਹਾਂ ਮੌਜੂਦਾ 'ਆਪ' ਸਰਕਾਰ 'ਤੇ ਤੰਜ ਕਸਦਿਆਂ ਕਿਹਾ ਕਿ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਆਮ ਪਾਰਟੀ ਦੇ ਉਮੀਦਵਾਰਾਂ ਵਲੋਂ ਇਸ ਵਾਰਡ ਦੀ ਕੋਈ ਸਾਰ ਨਹੀਂ ਲਈ ਗਈ ਅਤੇ ਨਾ ਹੀ ਕੋਈ ਵੀ ਵਿਕਾਸ ਕੀਤਾ ਹੈ ਅਤੇ ਵੋਟਾਂ ਮੰਗਣ ਲਈ ਲੋਕ ਮਿਲਣੀ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਵਿਚ ਅਕਾਲੀ ਦਲ ਬਾਦਲ ਮਜ਼ਬੂਤ ਧਿਰ ਵਜੋਂ ਉੱਭਰੇਗਾ-ਸ਼ਹਿਜ਼ਾਦਾ ਅਗਲੀ ਖ਼ਬਰ ਬਲਜਿੰਦਰ ਸਿੰਘ ਗਿੱਲ ਵਲੋਂ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ
Ad Position 24