24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 17-05-2026
ਤਲਵੰਡੀ ਭਾਈ, 16 ਮਈ (ਰਵਿੰਦਰ ਸਿੰਘ ਬਜਾਜ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਤਲਵੰਡੀ ਭਾਈ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪਿ੍ੰਸੀਪਲ ਰਾਜਵਿੰਦਰ ਕੌਰ ਨੇ ਦੱਸਿਆ ਕਿ ਕਾਮਰਸ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ 85.8 ਫ਼ੀਸਦੀ ਲੈ ਕੇ ਪਹਿਲਾ ਸਥਾਨ, ਰਮਨਦੀਪ ਕੌਰ ਨੇ 81.2 ਫ਼ੀਸਦੀ ਲੈ ਕੇ ਦੂਜਾ ਸਥਾਨ ਅਤੇ ਜਸ਼ਨਦੀਪ ਕੌਰ ਨੇ 78.2 ਫ਼ੀਸਦੀ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਸਾਇੰਸ ਦੇ ਮਾਇਕ ਮਿੱਤਲ ਨੇ 91 ਫ਼ੀਸਦੀ ਲੈ ਕੇ ਪਹਿਲਾ ਸਥਾਨ, ਕਿ੍ਸ਼ਨਾ ਗੋਇਲ ਨੇ 90.6 ਫ਼ੀਸਦੀ ਲੈ ਕੇ ਦੂਜਾ ਸਥਾਨ ਅਤੇ ਸਕਸ਼ਮ ਤਾਇਲ ਨੇ 90 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਉਨ੍ਹਾਂ ਦੱਸਿਆ ਕਿ ਆਰਟਸ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ 64.4 ਫ਼ੀਸਦੀ ਲੈ ਕੇ ਪਹਿਲਾ ਸਥਾਨ, ਜਸ਼ਨਦੀਪ ਕੌਰ ਨੇ 57.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਮਨਵੀਰ ਸਿੰਘ ਨੇ 55.2 ਫ਼ੀਸਦੀ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਕਾਲਜ ਪਿ੍ੰਸੀਪਲ ਪੋ੍ਰਫੈਸਰ ਰਾਜਵਿੰਦਰ ਕੌਰ ਨੇ ਵਿਦਿਆਰਥੀਆਂ 'ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਕਿਹਾ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸਤਪਾਲ ਸਿੰਘ ਤਲਵੰਡੀ ਨੇ ਵੀ ਵਿਦਿਆਰਥੀਆਂ 'ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਪ੍ਰਕਿਰਤੀ ਭੰਗੜਾ ਕਲੱਬ ਜ਼ੀਰਾ ਦੇ ਨੌਜਵਾਨਾਂ ਨੇ ਪੰਜਾਬ ਕਲਾ ਭਵਨ ਵਿਚ ਬੰਨਿ੍ਹਆ ਰੰਗ ਅਗਲੀ ਖ਼ਬਰ ਸ਼ਾਨਦਾਰ ਅੰਕ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਦਾ ਭਾਵਿਪ ਵਲੋਂ ਸਨਮਾਨ
Ad Position 24