24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪ੍ਰਕਿਰਤੀ ਭੰਗੜਾ ਕਲੱਬ ਜ਼ੀਰਾ ਦੇ ਨੌਜਵਾਨਾਂ ਨੇ ਪੰਜਾਬ ਕਲਾ ਭਵਨ ਵਿਚ ਬੰਨਿ੍ਹਆ ਰੰਗ

Ad Position 21
No active advertisement
ਅਜੀਤ ਡੈਸਕ 17-05-2026
ਜ਼ੀਰਾ, 16 ਮਈ (ਪ੍ਰਤਾਪ ਸਿੰਘ ਹੀਰਾ)-ਪਿਛਲੇ ਦਿਨੀਂ ਇੰਟਰਨੈਸ਼ਨਲ ਫੋਕ ਕਲਚਰ ਕਲੱਬ ਭੰਗੜਾ ਅਕੈਡਮੀ ਵਲੋਂ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਰੂਹ ਪੰਜਾਬ ਦੀ ਇਕ ਸਭਿਆਚਾਰਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਪ੍ਰਕਿਰਤੀ ਕਲੱਬ ਜ਼ੀਰਾ ਦੇ ਪੰਜਾਬੀ ਨੌਜਵਾਨ ਗੱਭਰੂਆਂ ਵਲੋਂ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਕਿਰਤੀ ਭੰਗੜਾ ਕਲੱਬ ਜ਼ੀਰਾ ਦੇ ਪ੍ਰਧਾਨ ਰਘੁਬੀਰ ਸਿੰਘ ਰਾਜਪੂਤ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ ਕਰਵਾਏ ਗਏ ਸਮਾਗਮ ਵਿਚ ਵੱਖ-ਵੱਖ ਸੂਬਿਆਂ ਦੇ ਕਲਾਕਾਰਾਂ ਵਲੋਂ ਗਿੱਧਾ ਭੰਗੜਾ ਸੰਮੀ ਝੰੁਮਰ ਆਦਿ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ ਅਤੇ ਇਸ ਦੌਰਾਨ ਪ੍ਰਕਿਰਤੀ ਭੰਗੜਾ ਕਲੱਬ ਜ਼ੀਰਾ ਦੇ ਨੌਜਵਾਨ ਨੇ ਭੰਗੜੇ ਦੀ ਪੇਸ਼ਕਾਰੀ ਕਰਦਿਆਂ ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ | ਇਸ ਦੌਰਾਨ ਇੰਟਰਨੈਸ਼ਨਲ ਕਲੱਬ ਦੇ ਪ੍ਰਧਾਨ ਅਜੀਤ ਸਿੰਘ ਅਤੇ ਪ੍ਰਬੰਧਕੀ ਟੀਮ ਵੱਲੋਂ ਕਲੱਬ ਮੈਂਬਰਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਗੱਲਬਾਤ ਕਰਦਿਆਂ ਪ੍ਰਧਾਨ ਰਘੁਬੀਰ ਸਿੰਘ ਰਾਜਪੂਤ ਨੇ ਕਿਹਾ ਕਿ ਜ਼ੀਰੇ ਵਰਗੇ ਛੋਟੇ ਸ਼ਹਿਰ ਤੋਂ ਉੱਠ ਕੇ ਚੰਡੀਗੜ੍ਹ ਦੀ ਵੱਡੀ ਸਟੇਜ 'ਤੇ ਭੰਗੜਾ ਪਾਉਣਾ ਕਲੱਬ ਲਈ ਬਹੁਤ ਵੱਡੀ ਮਾਨ ਵਾਲੀ ਗੱਲ ਹੈ | ਉਨ੍ਹਾਂ ਦੱਸਿਆ ਕਿ ਉਹ ਨੌਜਵਾਨਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਸਿਹਤਮੰਦ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਹਰ ਰੋਜ਼ ਭੰਗੜੇ ਦੀ ਸਿਖਲਾਈ ਮੁਫ਼ਤ ਦੇ ਰਹੇ ਹਨ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅੱਜ ਦੇ ਪੱਛਮੀ ਕਰਨ ਦੇ ਦੌਰ ਵਿਚ ਨੌਜਵਾਨ ਪੰਜਾਬੀ ਵਿਰਸੇ ਅਤੇ ਲੋਕ ਕਲਾਵਾਂ ਨੂੰ ਸੰਭਾਲਣ ਲਈ ਨਸ਼ਿਆਂ ਦਾ ਤਿਆਗ ਕਰਕੇ ਆਪਣੇ ਅਮੀਰ ਵਿਰਸੇ ਨਾਲ ਜੁੜਨਾ ਚਾਹੀਦਾ ਹੈ | ਇਸ ਮੌਕੇ ਕਲੱਬ ਮੈਂਬਰ ਕੈਪਟਨ ਪਰਮਜੀਤ ਸਿੰਘ, ਗੁਰਜੀਤ ਸਿੰਘ, ਚਰਨਜੀਤ ਸ਼ਰਮਾ, ਐਡਵੋਕੇਟ ਨਵਦੀਪ ਸਿੰਘ ਕਰੀਰ, ਰਿੱਕੀ ਅਰੋੜਾ, ਤਰਸੇਮ ਲਾਲ ਗਰੋਵਰ, ਗੁਰਬਚਿੰਦਰ ਸਿੰਘ ਰੰਧਾਵਾ, ਸੁਖਜੀਤ ਸਿੰਘ ਕੋਚ, ਰਾਜਵੀਰ ਸਿੰਘ ਰਾਜੂ, ਬਲਤੇਜ ਸਿੰਘ ਭੁੱਲਰ, ਹਰਜਿੰਦਰ ਸ਼ਰਮਾ, ਦਲਜੀਤ ਸਿੰਘ ਆਦਿ ਕਲੱਬ ਮੈਂਬਰ ਹਾਜ਼ਰ ਸਨ
Ad Position 22
No active advertisement
ਪਿਛਲੀ ਖ਼ਬਰ ਸੀ.ਐਚ.ਸੀ. ਵਿਖੇ ਵਿਸ਼ਵ ਹਾਈਪਰਟੈਂਸ਼ਨ ਦਿਵਸ ਮੌਕੇ ਲਗਾਇਆ ਜਾਗਰੂਕਤਾ ਕੈਂਪ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24