30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਖਾਦ ਲੈਣ ਗਏ ਕਿਸਾਨ ਦੀ ਮਜ਼ਦੂਰਾਂ ਵਲੋਂ ਕੁੱਟਮਾਰ

Ad Position 21
No active advertisement
ਅਜੀਤ ਡੈਸਕ 21-05-2026
ਮਮਦੋਟ, 20 ਮਈ (ਸੁਖਦੇਵ ਸਿੰਘ ਸੰਗਮ)-ਮਮਦੋਟ ਅਧੀਨ ਪਿੰਡ ਨਸੀਰਾ ਖਲਚੀਆਂ ਦੀ ਕੋਆਪ੍ਰੇਟਿਵ ਸੁਸਾਇਟੀ ਤੋਂ ਖਾਦ ਲੈਣ ਗਏ ਕਿਸਾਨ ਦੀ ਮਜ਼ਦੂਰਾਂ ਵਲੋਂ ਕੁੱਟਮਾਰ ਕਰਨ ਦੇ ਦੋਸ਼ ਹੇਠ ਮਮਦੋਟ ਪੁਲਿਸ ਵਲੋਂ ਦੋ ਜਣਿਆਂ ਨੂੰ ਨਾਮਜ਼ਦ ਕਰਦਿਆਂ ਇਕ ਹੋਰ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮੁਦਕੀ ਰਾਮ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਮੋਹਰੇ ਵਾਲਾ ਨੇ ਦੱਸਿਆ ਕਿ ਉਹ 18 ਮਈ2026 ਨੂੰ ਆਪਣੀ ਫ਼ਸਲ ਲਈ ਪਿੰਡ ਨਸੀਰਾਂ ਖਲਚੀਆਂ ਵਿਖੇ ਕੋਆਪਰੇਟਿਵ ਸੁਸਾਇਟੀ ਤੋਂ ਖਾਦ ਲੈਣ ਟਰੈਕਟਰ, ਟਰਾਲੀ 'ਤੇ ਆਪਣੀ ਲੇਬਰ ਸਮੇਤ ਗਿਆ ਸੀ | ਇਸ ਦੌਰਾਨ ਸੁਸਾਇਟੀ ਵਿਖੇ ਰੋਹਿਤ ਪੁੱਤਰ ਰਾਜੂ ਵਾਸੀ ਮੋਹਰੇ ਵਾਲਾ ਮੌਜੂਦ ਸੀ, ਜਿਸ ਨੇ ਖਾਦ ਲੈਣ ਲਈ ਹੋਰ ਲੇਬਰ ਲਿਆਉਣ ਦੀ ਰੰਜਸ਼ ਰੱਖਦੇ ਹੋਏ ਵਰਿੰਦਰ ਉਰਫ਼ ਲੱਲੀ ਪੁੱਤਰ ਸੋਨੂੰ ਵਾਸੀ ਮੋਹਰੋਂ ਵਾਲਾ ਸਮੇਤ ਇਕ ਅਣਪਛਾਤਾ ਵਿਅਕਤੀ ਰਲ ਕੇ ਉਸ ਦੀ ਕੁੱਟਮਾਰ ਕੀਤੀ 'ਤੇ ਸੱਟਾਂ ਮਾਰੀਆਂ | ਮੁੱਦਈ ਦੇ ਬਿਆਨਾ ਦੇ ਆਧਾਰ 'ਤੇ ਪੁਲਿਸ ਵਲੋਂ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ |
Ad Position 22
No active advertisement
ਪਿਛਲੀ ਖ਼ਬਰ 15ਵੇਂ ਦਿਨ ਸਫ਼ਾਈ ਸੇਵਕਾਂ ਨੇ ਹੜਤਾਲ ਦੌਰਾਨ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਸਫ਼ਾਈ ਸੇਵਕਾਂ 15ਵੇਂ ਦਿਨ ਨਗਰ ਪੰਚਾਇਤ ਦਫ਼ਤਰ ਮੂਹਰੇ ਕੀਤਾ ਰੋਸ ਮੁਜ਼ਾਹਰਾ
Ad Position 24