29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਵਾਰਡ ਨੰਬਰ 15 ਤੋਂ 'ਆਪ' ਉਮੀਦਵਾਰ ਕੁਲਵਿੰਦਰ ਕੌਰ ਭੁੱਲਰ ਦੇ ਹੱਕ ਵਿਚ ਬਲਾਕ ਸੰਮਤੀ ਮੈਂਬਰ ਸ਼ੰਕਰ ਕਟਾਰੀਆ ਨੇ ਮੰਗੀਆਂ ਵੋਟਾਂ

Ad Position 21
No active advertisement
ਅਜੀਤ ਡੈਸਕ 21-05-2026
ਜ਼ੀਰਾ, 20 ਮਈ (ਪ੍ਰਤਾਪ ਸਿੰਘ ਹੀਰਾ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹਲਕਾ ਜ਼ੀਰਾ ਵਿਚ ਸਿਆਸੀ ਸਰਗਰਮੀਆਂ ਪੂਰੀ ਤਰ੍ਹਾਂ ਭਖ ਚੁੱਕੀਆਂ ਹਨ | ਇਸੇ ਤਹਿਤ ਵਾਰਡ ਨੰਬਰ 15 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕੁਲਵਿੰਦਰ ਕੌਰ ਭੁੱਲਰ ਪਤਨੀ ਕਸ਼ਮੀਰ ਸਿੰਘ ਭੁੱਲਰ ਦੇ ਚੋਣ ਪ੍ਰਚਾਰ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਬਲਾਕ ਸੰਮਤੀ ਮੈਂਬਰ ਸ਼ੰਕਰ ਕਟਾਰੀਆ ਨੇ ਸਾਥੀਆਂ ਸਮੇਤ ਵਾਰਡ ਵਿਚ ਘਰ-ਘਰ ਜਾ ਕੇ ਉਨ੍ਹਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ | ਘਰ-ਘਰ ਪ੍ਰਚਾਰ ਦੌਰਾਨ ਗੱਲਬਾਤ ਕਰਦਿਆਂ ਬਲਾਕ ਸੰਮਤੀ ਮੈਂਬਰ ਸ਼ੰਕਰ ਕਟਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕ ਪੱਖੀ ਨੀਤੀਆਂ ਸਦਕਾ ਹਰ ਵਰਗ ਦਾ ਦਿਲ ਜਿੱਤ ਰਹੀ ਹੈ | ਉਨ੍ਹਾਂ ਨੇ ਦਾਅਵਾ ਕੀਤਾ ਕਿ ਵਾਰਡ ਨੰਬਰ 15 ਦੇ ਸਰਵਪੱਖੀ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਕੁਲਵਿੰਦਰ ਕੌਰ ਭੁੱਲਰ ਵਰਗੇ ਇਮਾਨਦਾਰ ਅਤੇ ਮਿਹਨਤੀ ਉਮੀਦਵਾਰ ਨੂੰ ਜਿਤਾਉਣਾ ਬੇਹੱਦ ਜ਼ਰੂਰੀ ਹੈ | ਉਮੀਦਵਾਰ ਕੁਲਵਿੰਦਰ ਕੌਰ ਭੁੱਲਰ ਨੇ ਵਾਰਡ ਨੰਬਰ 15 ਦੇ ਸਮੂਹ ਵੋਟਰਾਂ ਅਤੇ ਬਲਾਕ ਸੰਮਤੀ ਮੈਂਬਰ ਸ਼ੰਕਰ ਕਟਾਰੀਆ ਦਾ ਇਸ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਵਾਰਡ ਵਾਸੀਆਂ ਵਲੋਂ ਮਿਲ ਰਿਹਾ ਪਿਆਰ ਅਤੇ ਭਰੋਸਾ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ | ਉਨ੍ਹਾਂ ਵਾਅਦਾ ਕੀਤਾ ਕਿ ਜਿੱਤਣ ਤੋਂ ਬਾਅਦ ਉਹ ਵਾਰਡ ਦੀਆਂ ਗਲੀਆਂ, ਨਾਲੀਆਂ, ਸਾਫ਼ ਪਾਣੀ ਅਤੇ ਸਟਰੀਟ ਲਾਈਟਾਂ ਵਰਗੀਆਂ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣਗੇ | ਇਸ ਮੌਕੇ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਆਗੂ, ਵਰਕਰ ਅਤੇ ਵਾਰਡ ਨੰਬਰ 15 ਦੇ ਪਤਵੰਤੇ ਸੱਜਣ ਹਾਜ਼ਰ ਸਨ, ਜਿਨ੍ਹਾਂ ਨੇ ਇਕਸੁਰ ਹੋ ਕੇ ਕੁਲਵਿੰਦਰ ਕੌਰ ਭੁੱਲਰ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਅਹਿਦ ਲਿਆ | ਇਸ ਮੌਕੇ ਉਨ੍ਹਾਂ ਦੇ ਨਾਲ ਰਹਿਮਾਨ ਭੁੱਲਰ, ਡੈਨੀ, ਮਿਲ਼ਨ ਢਿੱਲੋਂ, ਰੇਸ਼ਮ ਭੁੱਲਰ, ਪਰਮਿੰਦਰ ਭੁੱਲਰ, ਪ੍ਰਦੀਪ ਚੋਪੜਾ, ਬੱਬਲੂ ਜ਼ੀਰਾ, ਲਾਡੀ ਕਟਾਰੀਆ, ਤਰਲੋਕ ਸਿੰਘ, ਤਰਸੇਮ ਚਿੰਦੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੰਨੂ ਵਲੋਂ ਵਾਰਡ ਨੰਬਰ 25 ਵਿਚ ਅਕਾਲੀ ਉਮੀਦਵਾਰ ਰੀਤੂ ਧਵਨ ਦੇ ਚੋਣ ਦਫ਼ਤਰ ਦਾ ਉਦਘਾਟਨ ਅਗਲੀ ਖ਼ਬਰ ਵਾਰਡ ਨੰਬਰ 32 'ਚ ਬੋਹੜ ਸਿੰਘ ਨੇ ਕਾਂਗਰਸ ਦੇ ਹੱਕ 'ਚ ਮੰਗਿਆ ਭਰਵਾਂ ਸਮਰਥਨ
Ad Position 24