ਗੁਰੂਹਰਸਹਾਏ, 20 ਮਈ (ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)-ਕਾਂਗਰਸ ਪਾਰਟੀ ਨਾਲ ਸਬੰਧਿਤ ਗੁਰੂਹਰਸਹਾਏ ਬਲਾਕ ਸੰਮਤੀ ਦੇ ਚੇਅਰਪਰਸਨ ਵਜੋਂ ਬੀਬੀ ਆਸ਼ਾ ਰਾਣੀ ਨੇ ਰਸਮੀ ਤੌਰ 'ਤੇ ਚੇਅਰਪਰਸਨ ਦਾ ਅਹੁਦਾ ਬੀ.ਡੀ.ਪੀ.ਓ ਦਫ਼ਤਰ ਗੁਰੂਹਰਸਹਾਏ ਵਿਖੇ ਸੰਭਾਲ ਲਿਆ ਹੈ | ਇਸ ਦੇ ਨਾਲ ਹੀ ਬੀਬੀ ਕੁਲਵੰਤ ਕੌਰ ਨੇ ਵੀ ਵਾਈਸ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ | ਇਸ ਮੌਕੇ 'ਤੇ ਉਨ੍ਹਾਂ ਨਾਲ ਪਰਿਵਾਰ ਸਮੇਤ ਕਾਂਗਰਸੀ ਆਗੂ ਹਾਜ਼ਰ ਸਨ | ਬੀਬੀ ਆਸ਼ਾ ਰਾਣੀ ਜੋ ਕਾਂਗਰਸ ਦੀ ਟਿਕਟ 'ਤੇ ਉਮੀਦਵਾਰ ਵਜੋਂ ਬਲਾਕ ਸੰਮਤੀ ਦੇ ਮੈਂਬਰ ਬਣੇ ਸਨ | ਭਾਰੀ ਕਸ਼ਮਕਸ਼ 'ਤੇ ਚੱਲਦਿਆਂ ਉਨ੍ਹਾਂ ਨੂੰ ਚੇਅਰਪਰਸਨ ਦਾ ਅਹੁਦਾ ਪ੍ਰਾਪਤ ਹੋਇਆ | ਬਲਾਕ ਸੰਮਤੀ ਗੁਰੂਹਰਸਹਾਏ ਦਾ ਚੇਅਰਪਰਸਨ ਵਜੋਂ ਅਹੁਦਾ ਸੰਭਾਲਣ ਸਮੇਂ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ, ਭੀਮ ਕੰਬੋਜ, ਨਛੱਤਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਗ਼ੀਚਾ ਸਿੰਘ ਕੇਸਰ ਸਿੰਘ ਵਾਲਾ, ਰਿੰਕੂ ਸੋਢੀ, ਮਨਦੀਪ ਸਿੰਘ ਰੱਤੇਵਾਲਾ ਆਦਿ ਸਮੇਤ ਸਾਥੀ ਬਲਾਕ ਸੰਮਤੀ ਮੈਂਬਰਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ ਹਾਜ਼ਰ ਸਨ | ਇਸ ਮੌਕੇ 'ਤੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਕਿਹਾ ਕਾਂਗਰਸ ਪਾਰਟੀ ਦੀ ਬਤੌਰ ਸੰਮਤੀ ਬਣਨ 'ਤੇ ਉਹ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹਨ ਅਤੇ ਬੀਬੀ ਆਸ਼ਾ ਰਾਣੀ ਚੇਅਰਪਰਸਨ ਵਜੋਂ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਯਤਨਸ਼ੀਲ ਰਹਿਣਗੇ | ਇਸ ਮੌਕੇ 'ਤੇ ਚੇਅਰਪਰਸਨ ਬੀਬੀ ਆਸ਼ਾ ਰਾਣੀ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਿਲੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ ਜਾਵੇਗਾ ਅਤੇ ਬਲਾਕ ਸੰਮਤੀ ਦੇ ਕੰਮਾਂ ਲਈ ਪਾਰਦਰਸ਼ੀ ਢੰਗ ਨਾਲ ਪਹਿਲ ਕਦਮੀ ਕੀਤੀ ਜਾਵੇਗੀ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ, ਲੋਕਾਂ ਦੇ ਹੱਕਾਂ ਲਈ ਹਮੇਸ਼ਾ ਮੋਹਰੀ ਰੋਲ ਨਿਭਾਇਆ ਜਾਵੇਗਾ | ਇਸ ਮੌਕੇ 'ਤੇ ਬੀ.ਡੀ.ਪੀ.ਓ ਪਰਮਿੰਦਰ ਸਿੰਘ ਵਲੋਂ ਹਾਜ਼ਰੀ ਲਵਾ ਕੇ ਉਨ੍ਹਾਂ ਨੂੰ ਚੇਅਰਪਰਸਨ ਦਾ ਅਹੁਦਾ