ਜ਼ੀਰਾ, 20 ਮਈ (ਰਜਨੀਸ਼ ਕਥੂਰੀਆ)-ਅੱਜ-ਕੱਲ੍ਹ 50 ਸਾਲ ਤੋਂ ਵੱਧ ਉਮਰ ਦੇ ਵੱਡੀ ਗਿਣਤੀ ਵਿਚ ਅÏਰਤਾਂ ਅਤੇ ਮਰਦਾਂ ਨੂੰ ਗੋਡਿਆਂ ਵਿਚ ਗਰੀਸ ਦੀ ਘਾਟ ਦੀ ਸਮੱਸਿਆ ਹੈ | ਜਿਸ ਕਰਕੇ ਪ੍ਰਾਈਵੇਟ ਹਸਪਤਾਲਾਂ ਵਿਚ ਉਨ੍ਹਾਂ ਨੂੰ ਲੱਖਾਂ ਰੁਪਏ ਖ਼ਰਚ ਕਰਕੇ ਅਪਰੇਸ਼ਨ ਕਰਵਾਉਣੇ ਪੈਂਦੇ ਹਨ | ਪਰ ਇਸ ਦੇ ਦਰਮਿਆਨ ਸਿਵਲ ਹਸਪਤਾਲ ਜ਼ੀਰਾ ਵਿਖੇ ਪਿਛਲੇ ਕਰੀਬ 6 ਸਾਲ ਤੋਂ ਤਾਇਨਾਤ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ.ਸੌਰਭ ਜੈਨ ਗੋਡਿਆਂ ਦੀ ਸਮੱਸਿਆ ਤੋਂ ਪੀੜਤ ਮਰੀਜ਼ਾਂ ਲਈ ਮਸੀਹਾ ਸਾਬਤ ਹੋ ਰਹੇ ਹਨ | ਤਹਿਸੀਲ ਜ਼ੀਰਾ ਹੀ ਨਹੀਂ ਬਲਕਿ ਇਸ ਦੇ ਆਸ-ਪਾਸ ਤਲਵੰਡੀ ਭਾਈ, ਮੁਦਕੀ, ਮੱਖੂ, ਮੱਲਾਂਵਾਲਾ, ਕੋਟ ਈਸੇ ਖਾਂ, ਬਾਘਾ ਪੁਰਾਣਾ, ਮੋਗਾ, ਲੁਧਿਆਣਾ, ਅੰਮਿ੍ਤਸਰ ਅਤੇ ਇਨ੍ਹਾਂ ਦੇ ਨਾਲ ਲੱਗਦੇ ਪਿੰਡਾਂ ਸਮੇਤ ਲਗਭਗ 100 ਕਿੱਲੋਮੀਟਰ ਦੇ ਇਲਾਕੇ ਤੋਂ ਆਉਣ ਵਾਲੇ ਮਰੀਜ਼ਾਂ ਦੇ ਲਗਭਗ 4 ਹਜ਼ਾਰ ਮਰੀਜ਼ਾਂ ਦੇ ਗੋਡਿਆਂ ਦੇ ਸਫਲਤਾਪੂਰਵਕ ਅਪਰੇਸ਼ਨ ਕਰ ਚੁੱਕੇ ਹਨ | ਇਸ ਦੌਰਾਨ ਗੱਲਬਾਤ ਕਰਦਿਆਂ ਸੌਰਭ ਜੈਨ ਨੇ ਦੱਸਿਆ ਕਿ ਇਕ ਗੋਡੇ ਦਾ ਅਪਰੇਸ਼ਨ ਕਰਵਾਉਣ ਲਈ ਪ੍ਰਾਈਵੇਟ ਹਸਪਤਾਲ ਦੇ ਵਿਚ ਲਗਭਗ 2 ਲੱਖ ਰੁਪਏ ਖਰਚਾ ਆਉਂਦਾ ਹੈ, ਪਰ ਇਸ ਹਸਪਤਾਲ ਵਿਚ ਪੰਜਾਬ ਸਰਕਾਰ ਵਲੋਂ ਬਣਾਏ ਗਏ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਅਤੇ ਕੇਂਦਰ ਸਰਕਾਰ ਵਲੋਂ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੇ ਕਾਰਡ 'ਤੇ ਅਪਰੇਸ਼ਨ ਕੀਤੇ ਜਾਂਦੇ ਹਨ | ਡਾ.ਸੌਰਭ ਜੈਨ ਨੇ ਇਹ ਵੀ ਦੱਸਿਆ ਕਿ ਮੇਰੇ ਵਲੋਂ ਸਿਰਫ਼ ਗੋਡਿਆਂ ਦੇ ਅਪਰੇਸ਼ਨ ਹੀ ਨਹੀਂ ਬਲਕਿ ਹੱਡੀਆਂ ਨਾਲ ਸੰਬੰਧਿਤ ਹਰ ਤਰ੍ਹਾਂ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ |