30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਅਥਲੈਟਿਕਸ ਮੁਕਾਬਲਿਆਂ 'ਚ ਐਮਬਰੋਜ਼ੀਅਲ ਸਕੂਲ ਨੇ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ

Ad Position 21
No active advertisement
ਅਜੀਤ ਡੈਸਕ 22-05-2026
ਜ਼ੀਰਾ, 21 ਮਈ (ਪ੍ਰਤਾਪ ਸਿੰਘ ਹੀਰਾ)-ਪਿਛਲੇ ਦਿਨੀ ਸੀ.ਆਈ.ਐਸ.ਸੀ.ਈ ਮੋਗਾ ਜ਼ੋਨ ਦੇ ਐਥਲੈਟਿਕਸ ਟੂਰਨਾਮੈਂਟ ਮੁਕਾਬਲੇ ਜੋਗਿੰਦਰਾ ਕਾਨਵੈਂਟ ਸਕੂਲ ਮੋਗਾ ਵਿਚ ਕਰਵਾਏ ਗਏ | ਇਸ ਦੌਰਾਨ 14 ਸਕੂਲਾਂ ਦੇ ਖਿਡਾਰੀਆਂ ਨੇ ਵੱਖ-ਵੱਖ ਉਮਰ ਵਰਗਾਂ ਵਿਚ ਭਾਗ ਲਿਆ | ਇਸ ਟੂਰਨਾਮੈਂਟ ਵਿਚ ਅਵਾਣ ਰੋਡ ਜ਼ੀਰਾ ਦੇ ਐਮਬਰੋਜ਼ੀਅਲ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ੇਸ਼ ਇਨਾਮ ਹਾਸਿਲ ਕੀਤੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਸਤਨਾਮ ਸਿੰਘ ਬੁੱਟਰ ਅਤੇ ਪਿ੍ੰਸੀਪਲ ਤੇਜ਼ ਸਿੰਘ ਠਾਕੁਰ ਨੇ ਦੱਸਿਆ ਕਿ ਅੰਡਰ-19 ਲੜਕਿਆਂ ਦੇ ਵਰਗ ਵਿਚ ਅਰਸ਼ਦੀਪ ਸਿੰਘ ਨੇ ਡਿਸਕਸ ਥਰੋਅ ਵਿਚ ਪਹਿਲਾ ਸਥਾਨ ਅੰਡਰ-17 ਲੜਕਿਆਂ ਦੇ ਵਰਗ ਵਿਚ ਗੁਰਵੀਰਾਜ ਸਿੰਘ ਨੇ ਡਿਸਕਸ ਥਰੋਅ ਵਿਚ ਪਹਿਲਾ ਸਥਾਨ, ਅੰਡਰ-19 ਲੜਕਿਆਂ ਦੇ ਵਰਗ ਵਿਚ ਅਰਸ਼ਦੀਪ ਸਿੰਘ ਨੇ ਸ਼ਾਟਪੁੱਟ ਵਿਚ ਦੂਜਾ ਸਥਾਨ, ਅੰਡਰ-17 ਲੜਕੀਆਂ ਵਿਚ ਨਿਮਰਤ ਕੌਰ ਨੇ 400 ਮੀਟਰ ਦੌੜ ਵਿਚ ਤੀਜਾ ਸਥਾਨ, ਅੰਡਰ-19 ਲੜਕੀਆਂ ਵਿਚ ਹਰਸਿਮਰਨਜੀਤ ਕੌਰ ਨੇ ਡਿਸਕਸ ਥਰੋਅ ਵਿਚ ਤੀਜਾ ਸਥਾਨ ਹਾਸਲ ਕੀਤਾ | ਇਨ੍ਹਾਂ ਟੂਰਨਾਮੈਂਟ ਦੌਰਾਨ ਸਕੂਲ ਦੇ ਖਿਡਾਰੀ ਗੁਰਵੀਰਾਜ ਸਿੰਘ ਅਤੇ ਅਰਸ਼ਦੀਪ ਸਿੰਘ ਦੀ ਚੋਣ ਰਿਜਨਲ ਲੈਵਲ ਖੇਡਾਂ ਲਈ ਕੀਤੀ ਗਈ | ਇਸ ਦੌਰਾਨ ਚੇਅਰਮੈਨ ਸਤਨਾਮ ਸਿੰਘ ਬੁੱਟਰ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫਲਤਾ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਸਾਡੇ ਵਿਦਿਆਰਥੀਆਂ ਨੇ ਮਿਹਨਤ, ਅਨੁਸ਼ਾਸਨ ਅਤੇ ਦਿ੍ੜ੍ਹਤਾ ਨਾਲ ਇਹ ਪ੍ਰਾਪਤੀਆਂ ਹਾਸਲ ਕੀਤੀਆਂ ਹਨ | ਇਹ ਸਿਰਫ਼ ਜਿੱਤ ਨਹੀਂ, ਸਗੋਂ ਸਾਡੇ ਸਕੂਲ ਦੇ ਖੇਡਾਂ ਪ੍ਰਤੀ ਸਮਰਪਣ ਅਤੇ ਉੱਚ ਮਿਆਰੀ ਸਿੱਖਿਆ ਦਾ ਪ੍ਰਤੀਕ ਹੈ | ਮੈਂ ਸਾਰੇ ਖਿਡਾਰੀਆਂ, ਕੋਚ ਸਾਹਿਬਾਨ ਅਤੇ ਮਾਪਿਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ | ਸਾਡਾ ਉਦੇਸ਼ ਬੱਚਿਆਂ ਨੂੰ ਹਰ ਖੇਤਰ ਵਿਚ ਅੱਗੇ ਲੈ ਕੇ ਜਾਣਾ ਹੈ | ਇਸ ਮੌਕੇ 'ਤੇ ਕੁਆਰਡੀਨੇਟਰ ਮਿਸ ਰੀਨਾ ਠਾਕੁਰ, ਸੁਰਿੰਦਰ ਕਟੋਚ, ਦਵਿੰਦਰ, ਅਨੁਪਮਾ ਠਾਕੁਰ, ਡੀ.ਪੀ ਸੰਜੇ ਭਾਰਦਵਾਜ, ਰੇਣੂਕਾ ਠਾਕੁਰ, ਅਸ਼ਵਨੀ ਕੁਮਾਰ, ਅਸ਼ੋਕ ਕੁਮਾਰ ਅਤੇ ਰਮਨਦੀਪ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਵੇਕਾਨੰਦ ਵਰਲਡ ਸਕੂਲ ਵਿਚ ਟੈੱਡ-ਐਡ ਕਲੱਬ ਦੀ ਸ਼ੁਰੂਆਤ ਅਗਲੀ ਖ਼ਬਰ 28 ਦੇ ਧਰਨੇ-ਮੁਜ਼ਾਹਰੇ ਸੰਬੰਧੀ ਲੇਬਰ ਮਜ਼ਦੂਰਾਂ ਨਾਲ ਮੀਟਿੰਗ
Ad Position 24