ਫ਼ਿਰੋਜ਼ਪੁਰ, 21 ਮਈ (ਗੁਰਿੰਦਰ ਸਿੰਘ)-ਵਿਵੇਕਾਨੰਦ ਵਰਲਡ ਸਕੂਲ ਵਿਚ ਵਿਦਿਆਰਥੀਆਂ ਦੀ ਲੀਡਰਸ਼ਿਪ, ਪਬਲਿਕ ਸਪੀਕਿੰਗ ਅਤੇ ਰਚਨਾਤਮਕ ਯੋਗਤਾਵਾਂ ਨੂੰ ਉਤਸ਼ਾਹਿਤ ਕਰਨ ਲਈ ਟੈੱਡ-ਐਡ ਕਲੱਬ ਦੀ ਸ਼ੁਰੂਆਤ ਕੀਤੀ ਗਈ | ਸਕੂਲ ਪ੍ਰਬੰਧਕਾਂ ਨੇ ਇਸ ਨੰੂ ਵਿਦਿਆਰਥੀਆਂ ਨੂੰ ਭਵਿੱਖ ਦੇ ਆਤਮ-ਵਿਸ਼ਵਾਸੀ ਨੇਤਾ ਅਤੇ ਪ੍ਰਭਾਵਸ਼ਾਲੀ ਵਕਤਾ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਕਰਾਰ ਦਿੱਤਾ | ਇਸ ਮੌਕੇ ਚੇਅਰਮੈਨ ਡਾ.ਗੌਰਵ ਸਾਗਰ ਭਾਸਕਰ, ਡਾਇਰੈਕਟਰ ਡਾ.ਐਸ.ਐਨ. ਰੁਦਰਾ, ਵਾਈਸ ਪਿ੍ੰਸੀਪਲ ਐਡਮਿਨ ਮਹਿਮਾ ਕਪੂਰ ਅਤੇ ਵਾਈਸ ਪਿ੍ੰਸੀਪਲ ਅਕੈਡਮਿਕ ਸ਼ਿਪਰਾ ਅਰੋੜਾ ਦੀ ਰਹਿਨੁਮਾਈ ਹੇਠ ਸਮਾਗਮ ਆਯੋਜਿਤ ਕੀਤਾ ਗਿਆ | ਡਾ.ਰੁਦਰਾ ਨੇ ਕਿਹਾ ਕਿ ਟੈੱਡ-ਐਡ ਕਲੱਬ ਵਿਦਿਆਰਥੀਆਂ ਨੂੰ ਆਪਣੇ ਵਿਚਾਰ ਨਿਡਰਤਾ ਨਾਲ ਪ੍ਰਗਟ ਕਰਨ, ਖੋਜ ਕੌਸ਼ਲ ਵਿਕਸਿਤ ਕਰਨ ਅਤੇ ਅਰਥਪੂਰਨ ਚਰਚਾਵਾਂ ਰਾਹੀਂ ਲੀਡਰਸ਼ਿਪ ਗੁਣ ਨਿਖਾਰਨ ਲਈ ਇਕ ਪ੍ਰੇਰਣਾਦਾਇਕ ਮੰਚ ਮੁਹੱਈਆ ਕਰੇਗਾ | ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਤਮ-ਵਿਸ਼ਵਾਸ, ਸੰਚਾਰ ਕੌਸ਼ਲ ਅਤੇ ਨਵੀਂ ਸੋਚ ਦੇ ਆਧਾਰ 'ਤੇ ਕਲੱਬ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਲਈ ਚੁਣਿਆ ਗਿਆ | ਇਸ ਮੌਕੇ ਟੈੱਡ-ਐਡ ਕਲੱਬ ਦੇ ਪਰਿਸ਼ਾ ਨੂੰ ਪ੍ਰਧਾਨ, ਰਿਧਮ ਅਤੇ ਅੰਸ਼ਿਕਾ ਨੂੰ ਉਪ ਪ੍ਰਧਾਨ, ਅਰਪਨਪ੍ਰੀਤ ਨੂੰ ਸਕੱਤਰ, ਯਾਸ਼ਿਕਾ ਅਤੇ ਸਰਮਨ ਨੂੰ ਸਪੀਚ ਡਿਲਿਵਰੀ ਹੈੱਡ, ਜਪਨੀਤ ਕੌਰ ਨੂੰ ਕਨਟੈਂਟ ਅਤੇ ਰਿਸਰਚ ਹੈੱਡ, ਅਨੁਪ੍ਰੀਤ ਕੌਰ ਨੂੰ ਟੈਕਨੀਕਲ ਅਤੇ ਮੀਡੀਆ ਹੈੱਡ ਅਤੇ ਅਕਸ਼ਿਤ ਨੂੰ ਡੌਕਯੂਮੈਂਟੇਸ਼ਨ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ | ਸਕੂਲ ਪ੍ਰਬੰਧਕਾਂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਨਵੀਂ ਸੋਚ ਵਾਲੇ ਵਿਚਾਰਕ ਅਤੇ ਸਮਾਜ ਵਿਚ ਸਕਾਰਾਤਮਿਕ ਬਦਲਾਅ ਲਿਆਉਣ ਵਾਲੇ ਭਵਿੱਖ ਦੇ ਨੇਤਾ ਬਣਨ ਲਈ ਪ੍ਰੇਰਿਤ ਕੀਤਾ |