01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਫੱਕ ਘੋਟਾਲਾ ਵਿਰੋਧੀ ਐਕਸ਼ਨ ਕਮੇਟੀ ਵਲੋਂ 28 ਦੇ ਧਰਨੇ-ਮੁਜ਼ਾਹਰੇ ਦੀਆਂ ਤਿਆਰੀਆਂ ਤੇਜ਼

Ad Position 21
repet_subhas-goyals [Copy P29]
ਅਜੀਤ ਡੈਸਕ 23-05-2026
ਗੁਰੂਹਰਸਹਾਏ, 22 ਮਈ(ਕਪਿਲ ਕੰਧਾਰੀ)-ਫੱਕ ਘੋਟਾਲਾ ਵਿਰੋਧੀ ਐਕਸ਼ਨ ਕਮੇਟੀ ਗੁਰੂਹਰਸਹਾਏ ਵਲੋਂ 28 ਮਈ ਨੂੰ ਡੀ.ਐਸ.ਪੀ. ਦਫ਼ਤਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਅਤੇ ਮੁਜ਼ਾਹਰੇ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਸ਼ੰਕਰ ਬਸਤੀ ਵਿਚ ਮੀਟਿੰਗ ਕਰਵਾਈ ਗਈ | ਇਹ ਮੀਟਿੰਗ ਕਮੇਟੀ ਦੇ ਕਨਵੀਨਰ ਜ਼ੈਲ ਸਿੰਘ ਚੱਪਾੜਿੱਕੀ ਦੀ ਅਗਵਾਈ ਹੇਠ ਹੋਈ | ਇਸ ਮੌਕੇ ਐਕਸ਼ਨ ਕਮੇਟੀ ਦੇ ਆਗੂ ਕੁਲਦੀਪ ਸਿੰਘ ਮੋਠਾਂ ਵਾਲਾ ਅਤੇ ਪ੍ਰਵੀਨ ਕੌਰ ਬਾਜੇਕੇ ਨੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਦਾਣਾ ਮੰਡੀ ਗੁਰੂਹਰਸਹਾਏ ਦੇ ਫੱਕ ਘੁਟਾਲਾ ਪੀੜਤ ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਅਤੇ ਘੁਟਾਲੇ ਵਿਚ ਸ਼ਾਮਲ ਮੁਲਜਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ 28 ਮਈ ਨੂੰ ਡੀ.ਐਸ.ਪੀ. ਦਫ਼ਤਰ ਗੁਰੂਹਰਸਹਾਏ ਅੱਗੇ ਧਰਨਾ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਧਰਨੇ ਦੀ ਤਿਆਰੀ ਵਜੋਂ ਵੱਖ-ਵੱਖ ਮੁਹੱਲਿਆਂ ਅਤੇ ਬਸਤੀਆਂ ਵਿਚ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਇਸੇ ਕੜੀ ਤਹਿਤ ਅੱਜ ਸ਼ੰਕਰ ਬਸਤੀ ਦੇ ਮਜ਼ਦੂਰਾਂ ਅਤੇ ਅÏਰਤਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਪਰਿਵਾਰਾਂ ਸਮੇਤ ਧਰਨੇ-ਮੁਜ਼ਾਹਰੇ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ | ਮੀਟਿੰਗ ਵਿਚ ਹਾਜ਼ਰ ਮਜ਼ਦੂਰਾਂ ਨੇ 28 ਮਈ ਦੇ ਧਰਨੇ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦਾ ਭਰੋਸਾ ਦਿਵਾਇਆ ਅਤੇ ਸੰਘਰਸ਼ ਲਈ ਭਰਵਾਂ ਹੁੰਗਾਰਾ ਭਰਿਆ | ਇਸ ਦੌਰਾਨ ਐਕਸ਼ਨ ਕਮੇਟੀ ਵਲੋਂ ਪੰਜਾਬ ਸਰਕਾਰ ਦੀ ਮਜ਼ਦੂਰ ਵਿਰੋਧੀ ਨੀਤੀਆਂ ਅਤੇ ਗੁਰੂਹਰਸਹਾਏ ਪੁਲਿਸ ਪ੍ਰਸ਼ਾਸਨ ਦੇ ਰਵੱਈਏ ਖ਼ਿਲਾਫ਼ ਤਿੱਖਾ ਰੋਸ ਵੀ ਜ਼ਾਹਿਰ ਕੀਤਾ ਗਿਆ | ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਜ਼ਦੂਰਾਂ ਦੇ ਮਸਲੇ ਦਾ ਜਲਦ ਕੋਈ ਠੋਸ ਹੱਲ ਨਾ ਕੀਤਾ ਗਿਆ ਤਾਂ ਗੁਰੂਹਰਸਹਾਏ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੀਟਿੰਗ ਵਿਚ ਸਤਨਾਮ ਸਿੰਘ ਕਚੂਰਾ, ਛਿੰਦਾ ਬਰਾੜ, ਸਰੂਪ ਸਿੰਘ ਵਾਲਾ, ਰੀਟਾ ਰਾਣੀ, ਮੰਗਾ ਸਿੰਘ ਸਮੇਤ ਹੋਰ ਸਾਥੀ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਰੇਲਵੇ ਕਾਲੋਨੀ ਵਿਚ ਸੀਵਰੇਜ ਅਤੇ ਗੰਦੇ ਪਾਣੀ ਦੀ ਸਮੱਸਿਆ ਕਾਰਨ ਲੋਕ ਪਰੇਸ਼ਾਨ ਅਗਲੀ ਖ਼ਬਰ ਹੜਤਾਲ ਖ਼ਤਮ ਨਹੀਂ ਕੀਤੀ, ਇਕ ਮਹੀਨੇ ਲਈ ਮੁਲਤਵੀ ਕੀਤੀ- ਪ੍ਰਧਾਨ ਦੀਪ ਕੁਮਾਰ
Ad Position 24