25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਕੱਬਰਵੱਛਾ ਨੂੰ ਜਾਂਦੀ ਸੜਕ 'ਤੇ ਪ੍ਰੀਮਿਕਸ ਘੱਟ ਪਾਉਣ ਦੇ ਸਥਾਨਕ ਵਾਸੀਆਂ ਲਗਾਏ ਦੋਸ਼

Ad Position 21
No active advertisement
ਅਜੀਤ ਡੈਸਕ 01-06-2026
ਮੁੱਦਕੀ, 31 ਮਈ (ਭਾਰਤ ਭੂਸ਼ਨ ਅਗਰਵਾਲ)-ਸਥਾਨਕ ਕਸਬਾ ਮੁੱਦਕੀ ਤੋਂ ਕੱਬਰਵੱਛਾ ਨੂੰ ਜਾਂਦੀ ਸੜਕ 'ਤੇ ਪ੍ਰੀਮਿਕਸ ਘੱਟ ਪਾਉਣ ਦੇ ਸਥਾਨਕ ਮੁੱਦਕੀ ਵਾਸੀਆਂ ਨੇ ਵਿਭਾਗ 'ਤੇ ਦੋਸ਼ ਲਗਾਏ ਹਨ | ਇਸ ਸਬੰਧੀ ਉੱਖੜੀ ਹੋਈ ਸੜਕ ਦਿਖਾਉਂਦਿਆਂ ਗੁਰਪ੍ਰੀਤ ਸਿੰਘ ਸੋਖੀ ਸੋਖੀ ਬੁੱਕ ਡੀਪੂ ਵਾਲੇ, ਡਾ.ਰਣਜੀਤ ਸਿੰਘ, ਡਾ. ਜੰਵਦ, ਡਾ.ਬੇਅੰਤ ਸਿੰਘ, ਡਾ.ਜਸਪਾਲ ਦਸਮੇਸ਼ ਲੈਬਾਰਟਰੀ ਆਦਿ ਨੇ ਪੱਤਰਕਾਰ ਨੂੰ ਮੌਕਾ ਵਿਖਾਉਂਦਿਆਂ ਦੱਸਿਆ ਕਿ ਸੜਕ 'ਤੇ ਪ੍ਰੀਮਿਕਸ ਦੀ ਮਾਤਰਾ ਘੱਟ ਪਾਉਣਾ ਨਿਰਮਾਣ ਵਿਚ ਵੱਡੀ ਅਣਗਹਿਲੀ ਹੈ, ਜਿਸ ਨਾਲ ਇਹ ਸੜਕ ਸਮੇਂ ਤੋਂ ਪਹਿਲਾਂ ਟੁੱਟ ਸਕਦੀ ਹੈ | ਉਨ੍ਹਾਂ ਕਿਹਾ ਕਿ ਇਸ ਸੜਕ 'ਤੇ ਭਾਰੀ ਵਾਹਨਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ, ਜਿਸ ਨਾਲ ਵਜ਼ਨ ਜ਼ਿਆਦਾ ਹੋਣ ਕਾਰਨ ਜਿੱਥੇ ਇਸ ਸੜਕ 'ਤੇ ਖੱਡੇ ਬਣਨਗੇ, ਉੱਥੇ ਹੀ ਇਨ੍ਹਾਂ ਖੱਡਿਆਂ 'ਚ ਬਾਰਸ਼ਾਂ ਦਾ ਪਾਣੀ ਖੜ੍ਹਨ ਨਾਲ ਹਨੇਰੇ-ਸਵੇਰੇ ਹਾਦਸੇ ਵਾਪਰ ਸਕਦੇ ਹਨ | ਉਨ੍ਹਾਂ ਕਿਹਾ ਕਿ 2-3 ਦਿਨ ਪਹਿਲਾਂ ਹੀ ਇਸ ਸੜਕ 'ਤੇ ਪਾਇਆ ਗਿਆ | ਘੱਟ ਮਾਤਰਾ 'ਚ ਪ੍ਰੀਮਿਕਸ ਉੱਖੜਨਾ ਸ਼ੁਰੂ ਹੋ ਗਿਆ ਹੈ | ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਇਸ ਸੜਕ 'ਤੇ ਪੂਰੀ ਮਾਤਰਾ 'ਚ ਪ੍ਰੀਮਿਕਸ ਪਾਇਆ ਜਾਵੇ ਤਾਂ ਜੋ ਲੰਬਾ ਸਮਾਂ ਇਹ ਸੜਕ ਟੁੱਟ ਨਾ ਸਕੇ | ਓਧਰ ਜਦ ਇਸ ਸਬੰਧੀ ਮੰਡੀਕਰਨ ਬੋਰਡ ਦੇ ਐੱਸ.ਡੀ.ਓ.ਮਦਨ ਮੋਹਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸੜਕ 'ਤੇ ਪੂਰੀ ਮਾਤਰਾ 'ਚ ਪ੍ਰੀਮਿਕਸ ਪਾਇਆ ਗਿਆ ਹੈ, ਜੇਕਰ ਫਿਰ ਵੀ ਕਿਤੇ ਕੋਈ ਕਮੀ ਰਹਿ ਗਈ ਹੈ ਤਾਂ ਉਹ ਜਲਦ ਹੀ ਸਮੱਸਿਆ ਦਾ ਹੱਲ ਕਰਵਾਉਣਗੇ | ਇਸ ਮੌਕੇ ਸੇਵਕ ਸਿੰਘ ਹਾਂਡਾ ਜਨਰਲ ਸਟੋਰ, ਬੀ.ਕੇ. ਫਾਰਮ, ਰਮਨਦੀਪ ਸਿੰਘ ਖੋਸਾ, ਸੂਬਾ ਸਿੰਘ, ਰਘਬੀਰ ਸਿੰਘ, ਵਿੱਕੀ ਕਲਾਥ ਹਾਊਸ, ਗੁਰਪ੍ਰੀਤ ਸਿੰਘ, ਪ੍ਰੀਤ ਟੇਲਰ, ਹਰੀਸ਼ ਚਾਵਲਾ, ਪੱਪੂ ਚਾਵਲਾ, ਟੋਨੀ ਚਾਵਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਜਿੱਤ ਦਾ ਜਸ਼ਨ, ਜੇਤੂ ਉਮੀਦਵਾਰਾਂ ਦੇ ਸਨਮਾਨ ਨਾਲ ਗੂੰਜਿਆ ਜ਼ਿਲ੍ਹਾ ਹੈੱਡਕੁਆਟਰ ਅਗਲੀ ਖ਼ਬਰ ਨਵੇਂ ਲੱਗ ਰਹੇ ਮੋਬਾਈਲ ਟਾਵਰ ਦਾ ਪਿੰਡ ਵਾਸੀਆਂ ਨੇ ਕੀਤਾ ਵਿਰੋਧ
Ad Position 24