25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

-ਮਾਮਲਾ ਸ਼ੋਅਰੂਮ ਅੱਗੇ ਗੱਡੀ ਖੜ੍ਹੀ ਕਰਨ 'ਤੇ ਹੋਏ ਝਗੜੇ ਦਾ- ਇਕ ਅÏਰਤ ਅਤੇ ਉਸ ਦੀ ਨਾਬਾਲਗ ਧੀ ਨਾਲ ਬਦਸਲੂਕੀ 'ਤੇ ਨੌਜਵਾਨ ਵਿਰੁੱਧ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 01-06-2026
ਫਿਰੋਜ਼ਪੁਰ, 31 ਮਈ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਕੈਂਟ ਵਿਖੇ ਸ਼ੋਅਰੂਮ ਅੱਗੇ ਗੱਡੀ ਖੜ੍ਹੀ ਕਰਨ 'ਤੇ ਹੋਏ ਝਗੜੇ ਵਿਚ ਇਕ ਅÏਰਤ ਅਤੇ ਉਸ ਦੀ ਨਾਬਾਲਗ ਧੀ ਨਾਲ ਬਦਸਲੂਕੀ ਕਰਨ 'ਤੇ ਨੌਜਵਾਨ ਵਿਰੁੱਧ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਥਾਣਾ ਕੈਂਟ ਫ਼ਿਰੋਜ਼ਪੁਰ ਦੇ ਏ.ਐੱਸ.ਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੂਜਾ ਰਾਣੀ ਪਤਨੀ ਯੋਗੇਸ਼ ਕੁਮਾਰ ਨਿਵਾਸੀ ਮਕਾਨ ਨੰਬਰ 10, ਬਾਜ਼ਾਰ ਨੰਬਰ 7 ਫ਼ਿਰੋਜ਼ਪੁਰ ਕੈਂਟ ਨੇ ਦੱਸਿਆ ਕਿ ਬੀਤੀ 27 ਮਈ ਨੂੰ ਸ਼ਾਮ ਦੇ ਕਰੀਬ 4.30 ਤੋਂ 6.30 ਵਜੇ ਦੇ ਦਰਮਿਆਨ ਉਹ ਆਪਣੇ ਘਰ ਮੌਜ਼ੂਦ ਸੀ | ਉਸ ਦੇ ਘਰ ਦੇ ਬਿਲਕੁਲ ਸਾਹਮਣੇ ਗਲੀ ਦੇ ਮੋੜ 'ਤੇ ਲਾਡੀ ਪਤਨੀ ਗੁਰਮਿੰਦਰ ਸਿੰਘ ਨਿਵਾਸੀ ਬਾਜ਼ਾਰ ਨੰਬਰ 7 ਦਾ ਇਕ ਨਵਾਂ ਸ਼ੋਅਰੂਮ ਬਣ ਰਿਹਾ ਹੈ | ਲਾਡੀ ਨੇ ਉਸ ਨੂੰ ਬੁਲਾ ਕੇ ਨਿਰਮਾਣ ਅਧੀਨ ਸ਼ੋਅਰੂਮ ਦੇ ਸਾਹਮਣੇ ਸੜਕ 'ਤੇ ਕਾਰ ਨਾ ਖੜ੍ਹੀ ਕਰਨ ਲਈ ਆਖਿਆ | ਜਦੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਲਾਡੀ ਉਸ ਨੂੰ ਧਮਕੀਆਂ ਦੇਣ ਲੱਗ ਪਈ ਕਿ ਜੇਕਰ ਦੁਬਾਰਾ ਇੱਥੇ ਗੱਡੀ ਲਗਾਈ ਤਾਂ ਉਹ ਉਸ ਦੀ ਕਾਰ ਦਾ ਨੁਕਸਾਨ ਕਰ ਦੇਵੇਗੀ | ਇਸ ਬਹਿਸ ਬਾਜ਼ੀ ਤੋਂ ਬਾਅਦ ਪੂਜਾ ਰਾਣੀ ਬਾਜ਼ਾਰ ਵਿਚੋਂ ਘਰ ਦਾ ਸਮਾਨ ਲੈਣ ਲਈ ਚਲੀ ਗਈ | ਪੂਜਾ ਰਾਣੀ ਨੇ ਅੱਗੇ ਦੱਸਿਆ ਕਿ ਜਦੋਂ ਉਹ ਬਾਜ਼ਾਰ ਗਈ ਹੋਈ ਸੀ, ਤਾਂ ਪਿੱਛੋਂ ਉਸ ਦੀ ਲੜਕੀ ਘਰ ਵਿਚ ਇਕੱਲੀ ਸੀ | ਕੁਝ ਸਮੇਂ ਬਾਅਦ ਲਾਡੀ ਦਾ ਲੜਕਾ ਮਨਕਰਨ ਸਿੰਘ ਹੱਥ ਵਿਚ ਬੇਸਬਾਲ ਲੈ ਕੇ ਉਨ੍ਹਾਂ ਦੇ ਘਰ ਆ ਧਮਕਿਆ | ਘਰ ਵਿਚ ਇਕੱਲੀ ਲੜਕੀ ਦੇ ਸਾਹਮਣੇ ਉਸ ਦੀ ਮਾਂ ਬਾਰੇ ਬਹੁਤ ਹੀ ਭੱਦੀ ਅਤੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ | ਪੀੜਤ ਨੇ ਦੱਸਿਆ ਕਿ ਡਰ ਕੇ ਉਸ ਦੀ ਲੜਕੀ ਨੇ ਤੁਰੰਤ ਫੋਨ ਕਰਕੇ ਉਸ ਨੂੰ ਜਾਣਕਾਰੀ ਦਿੱਤੀ, ਜਿਸ 'ਤੇ ਉਹ ਤੁਰੰਤ ਘਰ ਪਰਤ ਆਈ | ਪੀੜਤ ਪੂਜਾ ਰਾਣੀ ਨੇ ਦੱਸਿਆ ਕਿ ਜਦੋਂ ਉਸ ਨੇ ਮਨਕਰਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਬੇਸਬਾਲ ਨਾਲ ਉਸ ਉੱਪਰ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ | ਇਸ ਦੌਰਾਨ ਆਸ-ਪਾਸ ਦੇ ਇਕੱਠੇ ਹੋਏ ਲੋਕਾਂ ਨੇ ਬੜੀ ਮੁਸ਼ਕਲ ਨਾਲ ਬਚਾਅ ਕਰਕੇ ਮਨਕਰਨ ਸਿੰਘ ਨੂੰ ਰੋਕਿਆ | ਪੀੜਤ ਨੇ ਇਹ ਵੀ ਦੱਸਿਆ ਕਿ ਜਦੋਂ ਉਸ ਨੇ ਮਨਕਰਨ ਦੀਆਂ ਇਨ੍ਹਾਂ ਹਰਕਤਾਂ ਦੀ ਆਪਣੇ ਮੋਬਾਈਲ ਫੋਨ 'ਤੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਮੁਲਜ਼ਮ ਨੇ ਉਸ ਦੇ ਹੱਥਾਂ ਵਿਚੋਂ ਮੋਬਾਈਲ ਫ਼ੋਨ ਖੋਹ ਲਿਆ, ਜੋ ਕਿ ਅਜੇ ਵੀ ਮਨਕਰਨ ਦੇ ਕਬਜ਼ੇ ਵਿਚ ਹੈ | ਮਾਮਲੇ ਦੀ ਪੜਤਾਲ ਕਰ ਰਹੇ ਏ.ਐੱਸ.ਆਈ.ਸਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਅÏਰਤ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਮਨਕਰਨ ਸਿੰਘ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਆਪ ਦੇ ਜ਼ਿਲ੍ਹਾ ਪ੍ਰਧਾਨ ਦੀ ਮਾੜੀ ਕਾਰਗੁਜ਼ਾਰੀ ਕਰਕੇ ਨਗਰ ਕੌਂਸਲ ਚੋਣਾਂ ਵਿਚ ਮਿਲੀ ਨਮੋਸ਼ੀ ਅਗਲੀ ਖ਼ਬਰ ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਪੰਜਾਬ ਦੇ ਲੋਕਾਂ ਦੇ ਭਰੋਸੇ ਦੀ ਮੋਹਰ- ਡਾ....
Ad Position 24