25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਲਿਖਾਰੀ ਸਾਹਿਤ ਸਭਾ ਵਿਚ ਚੱਲਿਆ ਰਚਨਾਵਾਂ ਦਾ ਦੌਰ

Ad Position 21
No active advertisement
ਅਜੀਤ ਡੈਸਕ 01-06-2026
ਜ਼ੀਰਾ, 31 ਮਈ (ਪ੍ਰਤਾਪ ਸਿੰਘ ਹੀਰਾ)-ਲਿਖਾਰੀ ਸਾਹਿੱਤ ਸਭਾ ਪਿੰਡ ਝੱਤਰਾ ਦੀ ਮਹੀਨੇਵਾਰ ਮੀਟਿੰਗ ਪ੍ਰਧਾਨ ਜਗਜੀਤ ਸਿੰਘ ਝੱਤਰਾ ਦੀ ਪ੍ਰਧਾਨਗੀ ਹੇਠ ਪੰਚਾਇਤ ਘਰ ਵਿਚ ਕੀਤੀ ਗਈ | ਇਸ ਮੌਕੇ ਪ੍ਰਸਿੱਧ ਗਾਇਕ ਨਿਰਵੈਰ ਸਿੰਘ ਪੰਨੂੰ ਦੇ ਪਿਤਾ ਤਰਸੇਮ ਸਿੰਘ ਪੰਨੂੰ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ | ਇਸ ਦੌਰਾਨ ਹਾਜ਼ਰ ਕਵੀ ਸੁਖਜਿੰਦਰ ਸਿੰਘ, ਗੁਰਸੇਵਕ ਸਿੰਘ, ਅਜੀਤ ਸਿੰਘ, ਹਰਬੰਸ ਸਿੰਘ, ਬੂਟਾ ਸਿੰਘ ਗ਼ੁਲਾਮੀ ਵਾਲਾ, ਬਲਵਿੰਦਰ ਸਿੰਘ ਬੀ.ਏ, ਰਾਜ ਹਰੀਕੇ, ਬਖ਼ਸ਼ੀਸ਼ ਸਿੰਘ, ਦਲਜੀਤ ਸਿੰਘ, ਮੇਜਰ ਸਿੰਘ ਸੰਧੂ ਮਲਸੀਆਂ, ਜਸਵੀਰ ਸਿੰਘ ਨੰਬਰਦਾਰ ਲੋਹਕੇ ਕਲਾਂ, ਹਰਭਜਨ ਸਿੰਘ, ਸੁਖਬੀਰ ਮੁਹੱਬਤ, ਜੱਗਾ ਸਿੰਘ, ਹਰੀਦਾਸ ਚੌਹਾਨ, ਸੁਖਰਾਜ ਜ਼ੀਰਾ, ਜਸਵਿੰਦਰ ਸਿੰਘ ਸੰਧੂ, ਨਾਨਕ ਚੰਦ, ਅਵਤਾਰ ਸਿੰਘ ਗੋਇਦਵਾਲੀਆ, ਦੀਪ ਜੀਰਵੀ, ਹਰਨੇਕ ਸਿੰਘ, ਮੱਖਣ ਸਿੰਘ, ਗੁਰਬਚਨ ਸਿੰਘ ਸੰਤੂਵਾਲਾ, ਪਿ੍ਤਪਾਲ ਸਿੰਘ ਸੰਧੂ, ਪ੍ਰਦੀਪ ਸਿੰਘ ਅਲੀਪੁਰ, ਆਤਮਾ ਸਿੰਘ ਖੋਸਾ ਪਾਂਡੋ, ਪ੍ਰਤਾਪ ਸਿੰਘ ਆਦਿ ਕਵੀਆਂ ਵਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ | ਲਿਖਾਰੀਆਂ ਵਲੋਂ ਪੇਸ਼ ਕੀਤੀਆਂ ਰਚਨਾਵਾਂ ਉੱਤੇ ਭਖਵੀਂ ਅਤੇ ਉਸਾਰੂ ਬਹਿਸ ਵੀ ਕੀਤੀ ਗਈ | ਇਸ ਮੌਕੇ ਮੁੱਖ ਮਹਿਮਾਨ ਤਰਸੇਮ ਸਿੰਘ ਪੰਨੂੰ ਨੂੰ ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਵਲੋਂ ਸਹਿਤ ਸਭਾ ਨੂੰ ਮਾਲੀ ਸਹਾਇਤਾ ਵੀ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਜਨਗਣਨਾ ਤੇ ਚੋਣਾਂ ਦੀਆ ਡਿਊਟੀਆਂ ਦੌਰਾਨ ਖੱਜਲ ਖ਼ੁਆਰ ਹੋਏ ਮੁਲਾਜ਼ਮਾਂ ਦਾ ਰੱਬ ਰਾਖਾ ਰਿਟਰਨਿੰਗ ਅਧਿਕਾਰੀ ਅਤੇ ਦਫ਼ਤਰੀ... ਅਗਲੀ ਖ਼ਬਰ ਆਪ ਦੇ ਜ਼ਿਲ੍ਹਾ ਪ੍ਰਧਾਨ ਦੀ ਮਾੜੀ ਕਾਰਗੁਜ਼ਾਰੀ ਕਰਕੇ ਨਗਰ ਕੌਂਸਲ ਚੋਣਾਂ ਵਿਚ ਮਿਲੀ ਨਮੋਸ਼ੀ
Ad Position 24