25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਜਨਗਣਨਾ ਤੇ ਚੋਣਾਂ ਦੀਆ ਡਿਊਟੀਆਂ ਦੌਰਾਨ ਖੱਜਲ ਖ਼ੁਆਰ ਹੋਏ ਮੁਲਾਜ਼ਮਾਂ ਦਾ ਰੱਬ ਰਾਖਾ ਰਿਟਰਨਿੰਗ ਅਧਿਕਾਰੀ ਅਤੇ ਦਫ਼ਤਰੀ ਚੋਣ ਅਮਲੇ ਦੀ ਮਾੜੀ ਕਾਰਗੁਜ਼ਾਰੀ ਬਣੀ ਚਰਚਾ ਦਾ ਵਿਸ਼ਾ

Ad Position 21
No active advertisement
ਅਜੀਤ ਡੈਸਕ 01-06-2026
ਫ਼ਿਰੋਜ਼ਪੁਰ, 31 ਮਈ (ਕੁਲਬੀਰ ਸਿੰਘ ਸੋਢੀ)-ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ ਹੇਠ ਸੂਬਾ ਸਰਕਾਰ ਵਲੋਂ ਪਿਛਲੇ ਕਰੀਬ 15 ਦਿਨ ਪਹਿਲਾ ਜਨਗਣਨਾ ਲਈ ਸਰਕਾਰੀ ਮੁਲਾਜ਼ਮਾਂ ਦੀਆਂ ਡਿਊਟੀਆਂ ਹਜ਼ਾਰਾਂ ਦੀ ਤਾਦਾਦ ਵਿਚ ਲਗਾਈਆਂ ਗਈਆਂ ਸਨ ਪਰ ਇਸ ਵਿਚ ਦਫ਼ਤਰੀ ਅਮਲੇ ਵਲੋਂ ਕਈ ਥਾਵਾਂ 'ਤੇ ਪੱਖਪਾਤ ਕਰਨ ਦੇ ਮਾਮਲੇ ਸਾਹਮਣੇ ਆਏ ਤੇ ਕਈ ਥਾਵਾਂ ਤੇ ਕੁਝ ਮੁਲਾਜ਼ਮਾਂ ਤੇ ਵਾਧੂ ਬੋਝ ਪਾ ਕੇ ਜਾਰੀ ਆਦੇਸ਼ਾਂ ਦੀਆਂ ਧੱਜੀਆਂ ਉਡਾਈਆਂ ਗਈਆਂ | ਜਿਸ ਦੀ ਵੱਧ ਪ੍ਰੇਸ਼ਾਨੀ ਮਹਿਲਾ ਅਧਿਆਪਕਾ ਨੂੰ ਝੱਲਣੀ ਪਈ | ਇਸ ਦੌਰਾਨ ਇਕ ਅਨੋਖਾ ਮਾਮਲਾ ਦੇਖਣ ਵਿਚ ਆਇਆ ਕਿ ਇਕ ਜ਼ਿਲ੍ਹੇ ਦੀ ਮਹਿਲਾ ਅਧਿਆਪਕ ਨੂੰ ਜਨਗਣਨਾ ਡਿਊਟੀ ਦੌਰਾਨ ਕੁੱਤੇ ਨੇ ਕੱਟ ਲਿਆ ਸੀ, ਪਰ ਉਸ ਦੀ ਡਿਊਟੀ ਨਾ ਕੱਟਦੇ ਹੋਏ ਸਹਾਇਕ ਦੇ ਕੇ ਕੰਮ ਕਰਵਾਇਆ ਗਿਆ, ਜੋ ਕਿ ਪ੍ਰਸ਼ਾਸਨ ਦੇ ਮਨੁੱਖਤਾ ਪ੍ਰਤੀ ਮਾੜੇ ਵਤੀਰੇ ਨੂੰ ਉਜਾਗਰ ਕਰਦਾ ਹੈ | ਇਸੇ ਤਰ੍ਹਾਂ ਦੇਖਣ ਵਿਚ ਆਇਆ ਹੈ ਕਿ ਕੁਝ ਅਧਿਆਪਕਾਂ ਨੂੰ ਬਿਨਾਂ ਟਰੇਨਿੰਗ ਦਿੱਤੀਆਂ ਹੀ ਜਨਗਣਨਾ ਡਿਊਟੀ ਦਿੱਤੀ ਗਈ | ਇਸਦੇ ਨਾਲ ਹੀ ਆਪਣੇ ਕੁਝ ਚਹੇਤਿਆਂ ਨੂੰ ਖ਼ੁਸ਼ ਕਰਨ ਲਈ ਇਕ ਨਵਾਂ ਪੈਂਤੜਾ ਤਿਆਰ ਕੀਤਾ ਕਿ ਜੋ ਮੁਲਾਜ਼ਮ ਬਿਮਾਰ ਹਨ | ਉਹ ਬਿਮਾਰੀ ਦੀ ਹਾਲਤ ਵਿਚ ਸਿਵਲ ਸਰਜਨ ਤੋਂ ਮੈਡੀਕਲ ਬਣਵਾ ਕੇ ਡਿਊਟੀ ਤੋਂ ਰਾਹਤ ਲੈ ਸਕਣ | ਜਿਸ ਦਾ ਫ਼ਾਇਦਾ ਕੁਝ ਮੁਲਾਜ਼ਮਾਂ ਨੇ ਆਪਣੇ ਰਸੂਖ਼ ਨੂੰ ਵਰਤਦੇ ਹੋਏ ਮੈਡੀਕਲ ਬਣਵਾਏ ਅਤੇ ਡਿਊਟੀ ਤੋਂ ਰਾਹਤ ਲਈ ਗਈ | ਜਿਸ ਪਿੱਛੇ ਵੀ ਪ੍ਰਸ਼ਾਸਨ ਦੇ ਕੁਝ ਮੁਲਾਜ਼ਮਾਂ ਦਾ ਹੱਥ ਦੱਸਿਆ ਜਾ ਰਿਹਾ ਹੈ | ਇਸ ਦੇ ਚੱਲਦੇ ਜਨਗਣਨਾ ਪਿੱਛੋਂ ਨਗਰ ਕੌਂਸਲ ਚੋਣਾਂ ਵਿਚ ਵੀ ਰਿਟਰਨਿੰਗ ਅਧਿਕਾਰੀ ਅਤੇ ਦਫ਼ਤਰੀ ਚੋਣ ਅਮਲੇ ਦੀ ਮਾੜੀ ਕਾਰਗੁਜ਼ਾਰੀ ਚਰਚਾ ਦਾ ਵਿਸ਼ਾ ਬਣੀ ਰਹੀ | ਮਿਲੀ ਜਾਣਕਾਰੀ ਅਨੁਸਾਰ ਰਿਟਰਨਿੰਗ ਅਧਿਕਾਰੀ ਵਲੋਂ ਮਨੁੱਖਤਾ ਦਾ ਘਾਣ ਕਰਦੇ ਹੋਏ ਚੋਣ ਡਿਊਟੀ ਲਈ ਰਿਜ਼ਰਵ ਬੈਠੇ ਮੁਲਾਜ਼ਮਾਂ ਨੂੰ ਪਾਣੀ ਪੀਣ ਤੇ ਰੋਟੀ ਖਾਣ ਤੋਂ ਵਾਂਝਾ ਰੱਖਿਆ ਗਿਆ | ਜਿਸ ਪਿੱਛੋਂ ਉਕਤ ਮੁਲਾਜ਼ਮਾਂ ਵਲੋਂ ਮਜਬੂਰੀ ਵੱਸ ਨਾਅਰੇਬਾਜ਼ੀ ਕਰਨੀ ਪਈ | ਜਿਸ ਦਾ ਹਰਜਾਨਾ ਫਿਰ ਵੀ ਮੁਲਾਜ਼ਮਾਂ ਨੂੰ ਭਰਨਾ ਪਿਆ | ਮਿਲੀ ਜਾਣਕਾਰੀ ਅਨੁਸਾਰ ਰਿਟਰਨਿੰਗ ਅਧਿਕਾਰੀ ਅਤੇ ਦਫ਼ਤਰੀ ਚੋਣ ਅਮਲੇ ਵਲੋਂ ਕੁਝ ਮੁਲਾਜ਼ਮਾਂ ਵਿਰੁੱਧ ਪਰਚਾ ਦਰਜ ਲਈ ਪੁਲਿਸ ਨੂੰ ਪੱਤਰ ਲਿਖਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਫਿਰੋਜ਼ਪੁਰ ਪਹੁੰਚਣ ਤੇ ਵਰ੍ਹਦੇ ਮੀਂਹ ਵਿਚ ਮੋੜਾ ਸਿੰਘ ਅਨਜਾਨ ਦਾ ਇਲਾਕੇ ਦੀ ਸੰਗਤ ਵਲੋਂ ਭਰਵਾਂ ਸਵਾਗਤ ਅਗਲੀ ਖ਼ਬਰ ਲਿਖਾਰੀ ਸਾਹਿਤ ਸਭਾ ਵਿਚ ਚੱਲਿਆ ਰਚਨਾਵਾਂ ਦਾ ਦੌਰ
Ad Position 24