06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਫ਼ਿਰੋਜ਼ਪੁਰ ਮੰਡਲ ਵਿਚ ਗੈਰ-ਕਾਨੂੰਨੀ ਵੈਂਡਰਾਂ ਅਤੇ ਅਣਅਧਿਕਾਰਤ ਖਾਣ-ਪੀਣ ਦੀ ਸਮੱਗਰੀ ਖ਼ਿਲਾਫ਼ ਸਖ਼ਤ ਕਾਰਵਾਈ

Ad Position 21
No active advertisement
ਅਜੀਤ ਡੈਸਕ 02-06-2026
ਫਿਰੋਜ਼ਪੁਰ, 1 ਜੂਨ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਿਚ ਯਾਤਰੀਆਂ ਨੂੰ ਮਿਆਰੀ ਅਤੇ ਸੁਰੱਖਿਅਤ ਖਾਣ-ਪੀਣ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਗੈਰ-ਕਾਨੂੰਨੀ ਵੈਡਿੰਗ ਅਤੇ ਅਣਅਧਿਕਾਰਤ ਖਾਧ ਪਦਾਰਥਾਂ ਵਿਰੁੱਧ ਲਗਾਤਾਰ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ | ਸੀਨੀਅਰ ਮੰਡਲ ਵਪਾਰਕ ਪ੍ਰਬੰਧਕ (ਸੀਨੀਅਰ ਡੀ.ਸੀ.ਐੱਮ.) ਬਸੰਤ ਕੁਮਾਰ ਦੇ ਨਿਰਦੇਸ਼ਾਂ ਹੇਠ ਮੰਡਲ ਦੇ ਵੱਖ-ਵੱਖ ਸਟੇਸ਼ਨਾਂ ਅਤੇ ਰੇਲਗੱਡੀਆਂ ਵਿਚ ਨਿਯਮਤ ਚੈਕਿੰਗ ਕੀਤੀ ਜਾ ਰਹੀ ਹੈ | ਇਸੇ ਲੜੀ ਤਹਿਤ ਅੱਜ ਵਪਾਰਕ ਨਿਰੀਖਕ ਲੁਧਿਆਣਾ ਅਜੇਪਾਲ ਸਿੰਘ ਵਲੋਂ ਢੰਡਾਰੀ ਕਲਾਂ ਰੇਲਵੇ ਸਟੇਸ਼ਨ 'ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ | ਚੈਕਿੰਗ ਦੌਰਾਨ ਰੇਲ ਗੱਡੀ ਨੰਬਰ 14618 ਅੰਮਿ੍ਤਸਰ-ਪੂਰਨੀਆ ਕੋਰਟ ਜਨ ਸੇਵਾ ਐਕਸਪੈੱ੍ਰਸ)ਦੀ ਪੈਂਟਰੀ ਕਾਰ ਵਿਚ ਚੜ੍ਹਾਉਣ ਲਈ ਪਲੇਟਫ਼ਾਰਮ 'ਤੇ ਰੱਖੀਆਂ ਪਾਬੰਦੀਸ਼ੁਦਾ (ਗੈਰ-ਪ੍ਰਵਾਨਿਤ ਬਰਾਂਡ) ਪਾਣੀ ਦੀਆਂ 70 ਪੇਟੀਆਂ ਬਰਾਮਦ ਕੀਤੀਆਂ ਗਈਆਂ | ਇਸ ਮੁਹਿੰਮ ਦੌਰਾਨ ਪੈਂਟਰੀ ਕਾਰ ਵਿਚ ਦੋ ਅਣਅਧਿਕਾਰਤ ਵੈਂਡਰ ਮਿਲੇ | ਜਿਨ੍ਹਾਂ ਨੂੰ ਨਿਯਮਾਂ ਅਨੁਸਾਰ ਜੁਰਮਾਨਾ ਕੀਤਾ ਗਿਆ | ਇਸ ਦੇ ਨਾਲ ਹੀ ਆਈ.ਆਰ.ਸੀ.ਟੀ.ਸੀ. ਦੇ ਨਿਯਮਾਂ ਅਨੁਸਾਰ ਸਬੰਧਤ ਪੈਂਟਰੀ ਕਾਰ ਲਾਇਸੰਸ ਧਾਰਕ ਵਿਰੁੱਧ ਵਿਭਾਗੀ ਕਾਰਵਾਈ ਲਈ ਆਈ.ਆਰ.ਸੀ.ਟੀ.ਸੀ. ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਬਸੰਤ ਕੁਮਾਰ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਅਤੇ ਹਿਤ ਸਭ ਤੋਂ ਉੱਪਰ ਹਨ | ਰੇਲਵੇ ਸਟੇਸ਼ਨਾਂ ਅਤੇ ਰੇਲਗੱਡੀਆਂ ਵਿਚ ਗੈਰ-ਕਾਨੂੰਨੀ ਵੈਡਿੰਗ ਅਤੇ ਅਣਅਧਿਕਾਰਤ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਿੱਕਰੀ 'ਤੇ ਨਜ਼ਰ ਰੱਖਣ ਲਈ ਨਿਯਮਤ ਚੈਕਿੰਗ ਮੁਹਿੰਮਾਂ ਜਾਰੀ ਰਹਿਣਗੀਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਕੀਤੀ ਰੋਸ ਰੈਲੀ ਅਗਲੀ ਖ਼ਬਰ ਸਵ: ਝਰਮਲ ਸਿੰਘ ਦੀ ਯਾਦ ਵਿਚ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
Ad Position 24