27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਗੁਰਪ੍ਰੀਤ ਸੇਖੋਂ ਦੀਆਂ ਜ਼ੀਰਾ ਹਲਕੇ ਵਿਚ ਵਧੀਆਂ ਸਰਗਰਮੀਆਂ ਨਾਲ ਸਿਆਸਤ ਗਰਮਾਈ

Ad Position 21
No active advertisement
ਅਜੀਤ ਡੈਸਕ 03-06-2026
ਖੋਸਾ ਦਲ ਸਿੰਘ, 2 ਜੂਨ (ਮਨਪ੍ਰੀਤ ਸਿੰਘ ਸੰਧੂ)-ਭਾਂਵੇ ਕਿ ਵਿਧਾਨ ਸਭਾ ਚੋਣਾਂ ਵਿਚ ਅਜੇ ਸਮਾਂ ਬਚਿਆ ਹੈ ਪਰ ਹਲਕਾ ਜ਼ੀਰਾ ਦਾ ਸਿਆਸੀ ਅਖਾੜਾ ਪਿਛਲੇ ਕੁੱਝ ਸਮੇਂ ਤੋਂ ਚੋਣਾਂ ਤੋਂ ਪਹਿਲਾਂ ਹੀ ਗਰਮਾਇਆ ਹੋਇਆ ਹੈ | ਜ਼ਿਕਰਯੋਗ ਹੈ ਕਿ ਜ਼ੀਰਾ ਅੰਦਰ ਕਾਂਗਰਸ ਦੀ ਨੁਮਾਇੰਦਗੀ ਕੁਲਬੀਰ ਸਿੰਘ ਜ਼ੀਰਾ, ਆਪ ਵਲੋਂ ਹੁਣ ਤੱਕ ਮੌਜੂਦਾ ਵਿਧਾਇਕ ਨਰੇਸ਼ ਕਟਾਰੀਆ, ਭਾਜਪਾ ਵਲੋਂ ਅਵਤਾਰ ਸਿੰਘ ਮਿੰਨਾ ਅਗਵਾਈ ਕਰ ਰਹੇ ਹਨ ਉੱਥੇ ਹੀ ਗੁਰਪ੍ਰੀਤ ਸਿੰਘ ਸੇਖੋਂ ਪਿਛਲੇ ਕੁੱਝ ਮਹੀਨਿਆਂ ਤੋਂ ਜ਼ੀਰਾ ਹਲਕੇ ਵਿਚ ਆਪਣੀਆਂ ਸਿਆਸੀ ਸਰਗਰਮੀਆਂ ਵਧਾ ਦਿੱਤੀਆਂ ਹਨ ਅਤੇ ਖੁੱਲੇ੍ਹ ਤੌਰ 'ਤੇ ਚੋਣ ਲੜਨ ਦਾ ਐਲਾਨ ਵੀ ਕਰ ਚੁੱਕੇ ਹਨ | ਜਿਸ ਕਾਰਨ ਜ਼ੀਰਾ ਹਲਕੇ ਦੀ ਸਿਆਸਤ ਗਰਮਾ ਗਈ ਹੈ ਅਤੇ ਨਾਲ ਹੀ ਕਈ ਲੀਡਰਾਂ ਨੂੰ ਆਪਣੀ ਟਿਕਟ ਕੱਟੇ ਜਾਣ ਦਾ ਡਰ ਵੀ ਸਤਾ ਰਿਹਾ ਹੈ | ਮੌਜੂਦਾ ਸਤਾ ਧਿਰ ਨਾਲ ਸੰਬੰਧਿਤ ਅੱਧੀ ਦਰਜਨ ਦੇ ਕਰੀਬ ਸਰਪੰਚਾਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਆਪ ਦੇ ਸਰਪੰਚਾਂ, ਅਹੁਦੇਦਾਰਾਂ ਦੀ ਸੇਖੋਂ ਪਹਿਲੀ ਪਸੰਦ ਬਣੇ ਹੋਏ ਹਨ, ਕਿਉਂਕਿ ਜ਼ੀਰਾ ਹਲਕੇ ਨੂੰ ਧੜੱਲੇਦਾਰ ਲੀਡਰ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਸੱਥਾਂ ਵਿਚ ਬਜ਼ੁਰਗ ਵੀ ਆਮ ਹੀ ਸੇਖੋਂ ਦੇ ਚਰਚੇ ਕਰਦੇ ਦਿਖਾਈ ਦੇ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਸੇਵਾ ਕੇਂਦਰ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਕ 'ਚ ਨਿੱਤਰੀ ਡੀ.ਟੀ.ਐਫ. ਫ਼ਿਰੋਜ਼ਪੁਰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਪੰਜਾਬ ਦੀਆਂ ਹੱਕੀ ਮੰਗਾਂ ਸੰਬੰਧੀ ਪੰਜਾਬ ਦੇ ਰਾਜਪਾਲ ਦੇ ਨਾਂਅ ਡੀ.ਸੀ. ਦਫ਼ਤ...
Ad Position 24