28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਗੁਰੂਹਰਸਹਾਏ ਵਲੋਂ ਪਰਿਵਾਰ ਮਿਲਣ ਸਮਾਰੋਹ

Ad Position 21
No active advertisement
ਅਜੀਤ ਡੈਸਕ 03-06-2026
ਗੁਰੂਹਰਸਹਾਏ, 2 ਜੂਨ (ਕਪਿਲ ਕੰਧਾਰੀ)-ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਗੁਰੂਹਰਸਹਾਏ ਵਲੋਂ ਨਵ-ਨਿਯੁਕਤ ਪ੍ਰਧਾਨ ਬੂੜ ਚੰਦ ਬਿੰਦਰਾ ਦੀ ਅਗਵਾਈ ਹੇਠ ਪਰਿਵਾਰ ਮਿਲਣ ਸਮਾਰੋਹ ਦਾ ਆਯੋਜਨ ਕੀਤਾ ਗਿਆ | ਸਮਾਰੋਹ ਦੌਰਾਨ ਨਵੇਂ ਪ੍ਰਧਾਨ ਬੂੜ ਚੰਦ ਬਿੰਦਰਾ ਦੀ ਤਾਜਪੋਸ਼ੀ ਕੀਤੀ ਗਈ | ਹਾਜ਼ਰ ਮੈਂਬਰਾਂ ਨੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ਲਈ ਵਧਾਈ ਦਿੰਦਿਆਂ ਪਰਿਸ਼ਦ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਪਰਿਵਾਰ ਮਿਲਣ ਸਮਾਰੋਹ ਨੂੰ ਯਾਦਗਾਰ ਬਣਾਉਣ ਲਈ ਵੱਖ-ਵੱਖ ਮਨੋਰੰਜਕ ਅਤੇ ਸਭਿਆਚਾਰਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ | ਬੱਚਿਆਂ, ਨੌਜਵਾਨਾਂ ਅਤੇ ਮਹਿਲਾਵਾਂ ਲਈ ਵਿਸ਼ੇਸ਼ ਖੇਡਾਂ ਅਤੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਭਾਗ ਲੈ ਕੇ ਸਭ ਨੇ ਖ਼ੂਬ ਅਨੰਦ ਮਾਣਿਆ | ਇਸ ਮੌਕੇ ਪ੍ਰਧਾਨ ਬੂੜ ਚੰਦ ਬਿੰਦਰਾ, ਸੈਕਟਰੀ ਮਦਨ ਮੋਹਨ ਕੰਧਾਰੀ ਸਰਪ੍ਰਸਤ ਪਵਨ ਕੰਧਾਰੀ, ਕੋਮਲ ਸ਼ਰਮਾ, ਰਵੀ ਗੁਪਤਾ, ਮਨੀਸ਼ ਸਹਿਗਲ, ਮਨੋਜ ਛਾਬੜਾ, ਡਾਕਟਰ ਪਰਵੀਨ ਗੁਪਤਾ ,ਅਨੋਖ ਭੋਲੋਵਾਲੀਆ, ਸੰਦੀਪ ਮਦਾਨ , ਸੰਜੀਵ ਮੋਂਗਾ, ਅਸ਼ੋਕ ਮੋਂਗਾ, ਵਿੱਕੀ ਸੇਠੀ, ਵਿੱਕੀ ਮਾਨਕਟਾਲਾ, ਰਾਜੇਸ਼ ਪੁੱਗਲ, ਦੀਪਕ ਗੁੰਬਰ, ਵਿਪਨ ਲੋਟਾ, ਧਰਮ ਪਾਲ ਗੁਲ੍ਹਾਟੀ ਨੇ ਕਿਹਾ ਕਿ ਭਾਰਤ ਵਿਕਾਸ ਪਰਿਸ਼ਦ ਹਮੇਸ਼ਾ ਸਮਾਜ ਸੇਵਾ, ਰਾਸ਼ਟਰ ਨਿਰਮਾਣ ਅਤੇ ਪਰਿਵਾਰਕ ਮੁੱਲਾਂ ਨੂੰ ਪ੍ਰਫੁੱਲਿਤ ਕਰਨ ਲਈ ਕਾਰਜਸ਼ੀਲ ਰਹੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਪਰਿਵਾਰ ਮਿਲਣ ਸਮਾਰੋਹ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਕ ਮੰਚ 'ਤੇ ਇਕੱਠੇ ਹੋਣ ਅਤੇ ਆਪਸੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਰੇਲਵੇ ਮੰਡਲ ਦੀ ਬੀ.ਡੀ.ਯੂ. ਟੀਮ ਨੇ ਵਪਾਰਕ ਵਿਕਾਸ ਮੀਟਿੰਗਾਂ ਆਯੋਜਿਤ ਕੀਤੀਆਂ ਅਗਲੀ ਖ਼ਬਰ ਖਡਿਆਲ ਪਿੰਡ ਦੀ ਸ਼ਹਿਨੂਰ ਬਾਵਾ ਨੇ ਏਸ਼ੀਅਨ ਖੇਡਾਂ 'ਚ ਜਿੱਤਿਆ ਗੋਲਡ ਮੈਡਲ <br/>
Ad Position 24