27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਖਡਿਆਲ ਪਿੰਡ ਦੀ ਸ਼ਹਿਨੂਰ ਬਾਵਾ ਨੇ ਏਸ਼ੀਅਨ ਖੇਡਾਂ 'ਚ ਜਿੱਤਿਆ ਗੋਲਡ ਮੈਡਲ <br/>

Ad Position 21
No active advertisement
ਅਜੀਤ ਡੈਸਕ 03-06-2026
ਊਧਮ ਸਿੰਘ ਵਾਲਾ, 2 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਹਾਂਗਕਾਂਗ ਵਿਚ ਹੋਈਆਂ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 400 ਮੀਟਰ ਰਿਲੇਅ ਦੌੜ 'ਚ ਸੋਨੇ ਦਾ ਤਗਮਾ ਜਿੱਤ ਕੇ ਆਪਣੇ ਪਿੰਡ ਖਡਿਆਲ ਪਹੁੰਚੀ, ਪੰਜਾਬ ਦੀ ਇਸ ਹੋਣਹਾਰ ਧੀ ਸ਼ਹਿਨੂਰ ਬਾਵਾ ਪੁੱਤਰੀ ਦਰਸ਼ਨ ਬਾਵਾ ਦਾ ਸੀਨੀਅਰ ਅਕਾਲੀ ਆਗੂ ਹਰਪਾਲ ਸਿੰਘ ਖਡਿਆਲ ਦੀ ਅਗਵਾਈ ਵਿਚ ਪਿੰਡ ਵਾਸੀਆਂ ਵਲੋਂ ਢੋਲ-ਢਮੱਕੇ ਨਾਲ ਭਰਵਾਂ ਸਵਾਗਤ ਕੀਤਾ ਗਿਆ | ਦੌੜਾਕ ਸ਼ਹਿਨੂਰ ਬਾਵਾ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣ ਕੋਚ ਜਸਪ੍ਰੀਤ ਸਿੰਘ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਨੂੰ ਦਿੰਦਿਆਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਿਹਾ ਕਿ ਤਕੜੇ ਹੋ ਕੇ ਮਿਹਨਤ ਕਰਦੇ ਰਹੋ, ਜਿੱਤ ਆਪਣੇ ਆਪ ਤੁਹਾਡੀ ਝੋਲੀ ਵਿਚ ਪਵੇਗੀ | ਸ਼ਹਿਨੂਰ ਬਾਵਾ ਨੇ ਕਿਹਾ ਕਿ ਹੁਣ ਉਸ ਦਾ ਅਗਲਾ ਟੀਚਾ ਉਲੰਪਿਕ ਖੇਡਾਂ 'ਚ ਭਾਗ ਲੈ ਕੇ ਸੋਨ ਤਗਮਾ ਹਾਸਲ ਕਰਨਾ ਹੈ | ਕੋਚ ਜਸਪ੍ਰੀਤ ਸਿੰਘ ਨੇ ਸ਼ਹਿਨੂਰ ਬਾਵਾ ਦੇ ਮਾਤਾ ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਹੋਣਹਾਰ ਬੱਚੀ ਤੋਂ ਵੱਡੀਆਂ ਉਮੀਦਾਂ ਹਨ |

Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਗੁਰੂਹਰਸਹਾਏ ਵਲੋਂ ਪਰਿਵਾਰ ਮਿਲਣ ਸਮਾਰੋਹ ਅਗਲੀ ਖ਼ਬਰ ਸਰਕਾਰ ਨੇ ਧੱਕੇਸ਼ਾਹੀ ਨਾਲ ਜਿੱਤੀਆਂ ਚੋਣਾਂ - ਕਾਂਗੜਾ <br/>
Ad Position 24