28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸ਼ਹੀਦ ਊਧਮ ਸਿੰਘ ਭਵਨ ਯਾਦਗਾਰ ਕਮੇਟੀ ਨੇ ਸਨਮਾਨਿਤ ਕੀਤੇ 6 ਕੰਬੋਜ ਕੌਂਸਲਰ

Ad Position 21
No active advertisement
ਅਜੀਤ ਡੈਸਕ 03-06-2026
ਫਿਰੋਜ਼ਪੁਰ, 2 ਜੂਨ (ਪੱਤਰ ਪ੍ਰੇਰਕ)-ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੀਆਂ 33 ਵਾਰਡਾਂ 'ਚੋਂ ਚੁਣੇ ਗਏ 6 ਕੰਬੋਜ ਕੌਂਸਲਰਾਂ ਨੂੰ ਸਥਾਨਕ ਸ਼ਹੀਦ ਊਧਮ ਸਿੰਘ ਭਵਨ ਯਾਦਗਾਰ ਕਮੇਟੀ ਵਲੋਂ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਸਥਾਨਕ ਸ਼ਹੀਦ ਊਧਮ ਸਿੰਘ ਭਵਨ ਵਿਖੇ ਸਾਧਾਰਨ ਮਿਲਣੀ ਵਿੱਚ ਇਨ੍ਹਾਂ ਸਾਰੇ ਕੌਂਸਲਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੰਬੋਜ ਭਾਈਚਾਰੇ ਦੇ ਪਤਵੰਤੇ ਲੋਕ ਹਾਜ਼ਰ ਸਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ ਅਤੇ ਐਡਵੋਕੇਟ ਬਲਜੀਤ ਸਿੰਘ ਕੰਬੋਜ ਏ.ਡੀ.ਏ ਫਿਰੋਜ਼ਪੁਰ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਅਤੇ ਫ਼ਾਜ਼ਿਲਕਾ ਵਿਚ ਕੰਬੋਜ ਭਾਈਚਾਰੇ ਦੀ ਲਗਭਗ ਇਕ ਤਿਹਾਈ ਵਸੋਂ ਹੈ | ਇਸ ਦੇ ਬਾਵਜੂਦ ਸਿਆਸੀ ਤੌਰ 'ਤੇ ਬਿਰਾਦਰੀ ਦੇ ਲੋਕਾਂ ਦੀ ਹਿੱਸੇਦਾਰੀ ਨਾਂ-ਮਾਤਰ ਹੀ ਸੀ | ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕੰਬੋਜ ਬਿਰਾਦਰੀ ਵਿਚ 6 ਲੋਕ ਕੌਂਸਲਰ ਬਣੇ ਹੋਣ | ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਵਿਚ ਭਾਜਪਾ ਵਲੋਂ ਇਕ ਦਵਿੰਦਰ ਸਿੰਘ ਪਹਿਲਵਾਨ, ਆਮ ਆਦਮੀ ਪਾਰਟੀ ਵਲੋਂ ਲਖਵਿੰਦਰ ਸਿੰਘ ਐਡਵੋਕੇਟ ਅਤੇ ਮੇਜਰ ਸਿੰਘ, ਕਾਂਗਰਸ ਵਲੋਂ ਪਰਮਜੀਤ ਕੋਰ ਹਾਂਡਾ ਪਤਨੀ ਪਰਮਿੰਦਰ ਸਿੰਘ ਹਾਂਡਾ, ਬੋਹੜ ਸਿੰਘ ਬੀਕਾਨੇਰੀਆ, ਮਨਪ੍ਰੀਤ ਕੋਰ ਪਤਨੀ ਨਵਜੋਤ ਸਿੰਘ ਪਿੰਕੀ ਵੱਡੀ ਲੀਡ ਨਾਲ ਕੌਂਸਲਰ ਚੁਣੇ ਗਏ ਹਨ | ਇਸ ਮੌਕੇ ਸਭ ਤੋਂ ਪਹਿਲੋਂ ਸਮੂਹ ਕੌਂਸਲਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਟੇਜ ਸੰਭਾਲਦਿਆਂ ਡਾ. ਅਮਰੀਕ ਸਿੰਘ ਸ਼ੇਰ ਖਾਂ ਨੇ ਕੰਬੋਜ ਬਿਰਾਦਰੀ ਦੇ ਹਜ਼ਾਰਾਂ ਸਾਲਾਂ ਪੁਰਾਣੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਸਮੇਂ-ਸਮੇਂ ਦੀਆਂ ਕਈ ਮਹਾਨ ਸ਼ਖ਼ਸੀਅਤਾਂ ਨੂੰ ਚੇਤੇ ਕੀਤਾ | ਇਸ ਤੋਂ ਬਾਅਦ ਸਭਾ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ, ਐਡਵੋਕੇਟ ਬਲਜੀਤ ਸਿੰਘ, ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਮੈਂਬਰ ਐਸ.ਜੀ.ਪੀ.ਸੀ, ਜੱਸਾ ਸਿੰਘ ਮਾਛੀਵਾੜਾ ਅਤੇ ਗਗਨ ਕੰਬੋਜ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਸਮੂਹ ਕੌਂਸਲਰਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕ ਭਲਾਈ ਦੇ ਕੰਮਾਂ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਨਗਰ ਕੌਂਸਲ ਫਿਰੋਜ਼ਪੁਰ ਤੋਂ ਲਗਾਤਾਰ ਦੂਜੀ ਵਾਰ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲੇ ਪਰਮਿੰਦਰ ਸਿੰਘ ਹਾਂਡਾ ਨੇ ਉਚੇਚੇ ਤੌਰ 'ਤੇ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਬੀਰ ਸਿੰਘ ਜੋਸਨ, ਡੇਅਰੀ, ਹਰਪ੍ਰੀਤ ਸਿੰਘ ਸ਼ੇਰ ਖਾਂ, ਪਰਮਿੰਦਰ ਸਿੰਘ ਥਿੰਦ, ਬਲਜੀਤ ਸਿੰਘ ਕੰਬੋਜ ਡਿਪਟੀ ਡੀਏ, ਜਰਨੈਲ ਸਿੰਘ ਸਰਪੰਚ ਕਮੱਗਰ ਰਿਟਾਇਟਰ, ਜੰਡ ਸਿੰਘ ਸਰਪੰਚ ਟਿੱਬੀ, ਅਮੀਰ ਸਿੰਘ ਸਰਪੰਚ ਪੀਰੂਵਾਲਾ, ਦਰਸ਼ਨ ਸਿੰਘ ਸ਼ੇਰ ਖਾਂ ਮੈਂਬਰ ਐੱਸ.ਜੀ.ਪੀ.ਸੀ, ਸੁਖਵਿੰਦਰ ਸਿੰਘ ਸੀਨੀਅਰ ਆਪ ਆਗੂ, ਮਲਕੀਤ ਸਿੰਘ ਲੋਹਗੜ੍ਹ ਮੈਂਬਰ ਪੰਚਾਇਤ ਸੰਮਤੀ, ਸੁੱਚਾ ਸਿੰਘ ਲੋਹਗੜ੍ਹ, ਦਵਿੰਦਰ ਸਿੰਘ ਕਮੱਗਰ, ਗੁਰਦੀਪ ਸਿੰਘ ਭਗਤ ਹਾਕੇਵਾਲਾ, ਦਰਸ਼ਨ ਸਿੰਘ ਥਿੰਦ ਹਾਕੇਵਾਲਾ, ਮਾਸਟਰ ਅਮਰੀਕ ਸਿੰਘ, ਮਨਜੀਤ ਸਿੰਘ ਚੁਗੱਤੇਵਾਲਾ, ਗਗਨ ਨਾਗਪਾਲ ਹਾਕੇ ਵਾਲਾ, ਸੁਖਦੇਵ ਸਿੰਘ ਨਾਗਪਾਲ ਹਾਕੇ ਵਾਲਾ, ਚੰਨਣ ਸਿੰਘ ਸਾਬਕਾ ਸਰਪੰਚ ਹਾਕੇਵਾਲਾ, ਬਲਵਿੰਦਰ ਸਿੰਘ ਸਰਪੰਚ ਰੁਕਨਾ ਮੂੰਗਲਾ, ਸ਼ਾਹਬਾਜ਼ ਸਿੰਘ ਕੰਬੋਜ, ਮਿੰਟੂ ਕੰਬੋਜ, ਪਰਮਿੰਦਰ ਸਿੰਘ ਖੁੱਲਰ, ਹਰਪ੍ਰੀਤ ਸਿੰਘ ਸ਼ੇਰ ਖਾਂ, ਸੁਭਾਸ਼ ਮੈਣੀ ਰਿਟਾਇਰਡ ਐਕਸੀਅਨ ਪੰਜਾਬ ਮੰਡੀ ਬੋਰਡ, ਅਵਤਾਰ ਸਿੰਘ ਜੱਜ, ਬਲਦੇਵ ਸਿੰਘ ਬੱਟੀ ਨੂਰਪੁਰ, ਵਿਜੇ ਕੁਮਾਰ ਜੇਈ, ਮਾਸਟਰ ਬਲਵਿੰਦਰ ਸਿੰਘ, ਜੱਸਾ ਸਿੰਘ ਮਾਛੀਵਾੜਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਲਾਅ ਕਾਲਜ 'ਚ ਦਾਖ਼ਲਾ ਪ੍ਰਕਿਰਿਆ ਸ਼ੁਰੂ ਅਗਲੀ ਖ਼ਬਰ ਕਾਂਗਰਸ ਦੇ 3, ਆਪ ਦੇ 2 ਅਤੇ ਭਾਜਪਾ ਦਾ ਇਕ ਕੌਂਸਲਰ ਰਹੇ ਹਾਜ਼ਰ ਸ਼ਹੀਦ ਊਧਮ ਸਿੰਘ ਭਵਨ ਯਾਦਗਾਰ ਕਮੇਟੀ ਨੇ ਸਨਮਾਨ...
Ad Position 24