ਗੁਰੂ ਨਾਨਕ ਲਾਅ ਕਾਲਜ 'ਚ ਦਾਖ਼ਲਾ ਪ੍ਰਕਿਰਿਆ ਸ਼ੁਰੂ
ਅਜੀਤ ਡੈਸਕ
03-06-2026
ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਕਈ ਲਾਅ ਕਾਲਜ ਹੋਣ ਦੇ ਬਾਵਜੂਦ ਵਿਦਿਆਰਥੀਆਂ ਨੂੰ ਚੰਗੀ ਅਤੇ ਮਿਆਰੀ ਕਾਨੂੰਨੀ ਸਿੱਖਿਆ ਦੇਣ ਲਈ ਇਹ ਕਾਲਜ ਹਮੇਸ਼ਾ ਵਚਨਬੱਧ ਹੈ | ਵਿਦਿਆਰਥੀ ਇੱਥੇ ਦਾਖਲਾ ਲੈ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਨ | ਕਾਲਜ ਦੇ ਪਿ੍ੰਸੀਪਲ ਡਾ. ਅਜ਼ਵਰ ਖ਼ਾਨ ਨੇ ਦੱਸਿਆ ਕਿ ਗੁਰੂ ਨਾਨਕ ਲਾਅ ਕਾਲਜ ਵਿਚ ਦੋ ਕੋਰਸ ਚੱਲ ਰਹੇ ਹਨ | ਪੰਜ ਸਾਲਾ ਬੀ.ਏ, ਐੱਲ.ਐੱਲ.ਬੀ ਅਤੇ ਤਿੰਨ ਸਾਲਾ ਐੱਲ.ਐੱਲ.ਬੀ ਕੋਰਸਾਂ ਵਿਚ ਦਾਖ਼ਲੇ ਸਰਕਾਰ ਦੇ ਪੋਰਟਲ ਰਾਹੀਂ ਕੀਤੇ ਜਾਂਦੇ ਹਨ | ਰਜਿਸਟਰੇਸ਼ਨ ਦੀ ਆਖ਼ਰੀ 30 ਜੂਨ 2026 ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਪੋਰਟਲ 'ਤੇ ਆਪਣੀ ਰਜਿਸਟਰੇਸ਼ਨ ਯਕੀਨੀ ਬਣਾਉਣ | ਡਾ. ਖ਼ਾਨ ਨੇ ਇਹ ਵੀ ਦੱਸਿਆ ਕਿ ਗੁਰੂ ਨਾਨਕ ਲਾਅ ਕਾਲਜ ਵਿਚ ਰਜਿਸਟਰੇਸ਼ਨ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਅਤੇ ਕਈ ਵਿਦਿਆਰਥੀ ਰਜਿਸਟਰੇਸ਼ਨ ਕਰਵਾ ਚੁੱਕੇ ਹਨ | ਅੰਤ ਵਿਚ ਕਾਲਜ ਦੇ ਪ੍ਰਧਾਨ ਅਸੀਸਪ੍ਰੀਤ ਸਿੰਘ ਅਤੇ ਪਿ੍ੰਸੀਪਲ ਡਾ. ਖ਼ਾਨ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ |