ਗੁਰੂਹਰਸਹਾਏ, 2 ਜੂਨ (ਹਰਚਰਨ ਸਿੰਘ ਸੰਧੂ)-ਆਪਣੀ ਬੇਟੀ ਨੂੰ ਟਿਊਸ਼ਨ ਛੱਡ ਕੇ ਵਾਪਸ ਆ ਰਹੇ, ਪਿੰਡ ਮਾਲੋਵਾਲ ਤਲਵੰਡੀ ਦੇ ਵਸਨੀਕ ਅਤੇ ਪੰਜਾਬ ਦੇ ਕੰਬੋਜ ਭਾਈਚਾਰੇ ਦੇ ਆਗੂ ਮਾਸਟਰ ਜਗਦੀਪ ਸਿੰਘ ਕੰਬੋਜ ਦਾ ਜੰਡਿਆਲਾ ਗੁਰੂ ਨੇੜੇ ਅਣਪਛਾਤੇ ਵਿਅਕਤੀਆਂ ਵਲੋਂ ਦਿਨ-ਦਿਹਾੜੇ ਬੇਰਹਿਮੀ ਨਾਲ ਕਤਲ ਕਰਨ ਦੀ ਘਟਨਾ ਦੀ ਇੰਟਰਨੈਸ਼ਨਲ ਸਰਵ ਕੰਬੋਜ ਮਹਾਂਸਭਾ ਦੇ ਆਗੂਆਂ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਾਤਲਾਂ ਨੂੰ ਤੁਰੰਤ ਲੱਭ ਕੇ ਗਿ੍ਫਤਾਰ ਕਰਨ ਦੀ ਮੰਗ ਕੀਤੀ ਹੈ | ਇਸ ਸਬੰਧੀ ਬਿਆਨ ਜਾਰੀ ਕਰਦਿਆਂ ਇੰਟਰਨੈਸ਼ਨਲ ਸਰਵ ਕੰਬੋਜ ਮਹਾਂਸਭਾ ਦੇ ਰਾਸ਼ਟਰੀ ਪ੍ਰਧਾਨ ਹਰਜਿੰਦਰ ਹਾਂਡਾ, ਰਾਸ਼ਟਰੀ ਜਨਰਲ ਸਕੱਤਰ ਆਸ਼ੂਤੋਸ਼ ਕੰਬੋਜ, ਸੂਬਾਈ ਜਨਰਲ ਸਕੱਤਰ ਹਰੀਸ਼ ਨੱਢਾ, ਉਪ ਪ੍ਰਧਾਨ ਕ੍ਰਾਂਤੀ ਕੰਬੋਜ, ਪਿ੍ੰਸੀਪਲ ਓਮ ਪ੍ਰਕਾਸ਼ ਬੱਟੀ, ਪਿ੍ੰਸੀਪਲ ਕੁਲਦੀਪ ਸਿੰਘ ਸੰਧਾ, ਸੂਬਾ ਪ੍ਰਧਾਨ ਸੁਭਾਸ਼ ਥਿੰਦ ਮੋਹਾਲੀ, ਰਜਿੰਦਰ ਕੰਬੋਜ ਅਬੋਹਰ, ਡਾਕਟਰ ਹਰੀਸ਼ ਥਿੰਦ, ਜੋਗਿੰਦਰ ਪਾਲ ਕੰਬੋਜ, ਜਗਮੋਹਨ ਸਿੰਘ ਕਪੂਰਥਲਾ, ਪਿ੍ੰਸੀਪਲ ਮਨੋਹਰ ਲਾਲ, ਬੀਰਇੰਦਰ ਥਿੰਦ ਸ਼੍ਰੀ ਅੰਮਿ੍ਤਸਰ ਸਾਹਿਬ, ਮਹਿੰਦਰ ਸਿੰਘ ਮਹਿਰੋਕ, ਓਮ ਪ੍ਰਕਾਸ਼ ਕਾਨੂੰਗੋ, ਜਸਵੰਤ ਸ਼ੇਖੜਾ, ਅਸ਼ੋਕ ਮੋਤੀਵਾਲ, ਕੁਲਦੀਪ ਖੈਰੇ ਕੇ, ਪਿ੍ਤਪਾਲ ਸੰਧਾ, ਵਰਿੰਦਰ ਹਾਂਡਾ, ਰਾਜ ਕੁਮਾਰ ਮਹਿਰੋਕ, ਪ੍ਰਵੀਨ ਲਮੋਚੜ, ਸਤੀਸ਼ ਕੰਬੋਜ, ਅਮਿਤ ਕੰਬੋਜ, ਬਿਸ਼ੰਬਰ ਸਾਮਾ ਆਦਿ ਕੰਬੋਜ ਭਾਈਚਾਰੇ ਦੇ ਆਗੂਆਂ ਨੇ ਕਿਹਾ ਇਸ ਘਟਨਾ ਨਾਲ ਪੰਜਾਬ ਦੇ ਕੰਬੋਜ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਹਨਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਖ਼ੂਨੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ, ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ ਅਤੇ ਪੀੜਤ ਪਰਿਵਾਰ 'ਤੇ ਪੰਜਾਬ ਦੇ ਕੰਬੋਜ ਭਾਈਚਾਰੇ ਨੂੰ ਜਲਦ ਤੋਂ ਜਲਦ ਇਨਸਾਫ਼ ਦਿਵਾਇਆ ਜਾਵੇ | ਕੰਬੋਜ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਕਾਤਲਾਂ ਨੂੰ ਗਿ੍ਫ਼ਤਾਰ ਕਰਨ ਵਿਚ ਨਾਕਾਮ ਰਿਹਾ ਤਾਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਦਾ ਕੰਬੋਜ ਭਾਈਚਾਰਾ ਸੜਕਾਂ ਉੱਤੇ ਆ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗਾ |