28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

'ਆਪ' ਵਲੋਂ ਡਾ. ਸੇਠੀ ਅਤੇ ਪਲਵਿੰਦਰ ਸਿੰਘ ਗਿੱਲ ਬਲਾਕ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 06-06-2026
ਤਲਵੰਡੀ ਭਾਈ, 5 ਜੂਨ (ਕੁਲਜਿੰਦਰ ਸਿੰਘ ਗਿੱਲ)-ਆਮ ਆਦਮੀ ਪਾਰਟੀ ਵਲੋਂ ਗਤੀਵਿਧੀਆਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਵਿਧਾਨ ਸਭਾ ਹਲਕਿਆਂ ਅੰਦਰ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਜਿਸ ਤਹਿਤ ਹਲਕਾ ਫ਼ਿਰੋਜ਼ਪੁਰ ਦਿਹਾਤੀ ਅੰਦਰ ਸੀਨੀਅਰ ਆਗੂ ਡਾ. ਓਮ ਪ੍ਰਕਾਸ਼ ਸੇਠੀ ਤਲਵੰਡੀ ਭਾਈ ਅਤੇ ਪਲਵਿੰਦਰ ਸਿੰਘ ਗਿੱਲ ਸਰਪੰਚ ਠੇਠਰ ਕਲਾਂ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਇਸ ਨਿਯੁਕਤੀ ਨਾਲ ਇਸ ਖੇਤਰ ਦੇ 'ਆਪ' ਆਗੂਆਂ ਅਤੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਆਗੂਆਂ ਦੀਆਂ ਇਨ੍ਹਾਂ ਨਿਯੁਕਤੀਆਂ ਦਾ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ | ਇਸ ਮੌਕੇ 'ਤੇ ਬੇਅੰਤ ਸਿੰਘ ਹਕੂਮਤ ਵਾਲਾ ਚੇਅਰਮੈਨ ਮਾਰਕੀਟ ਕਮੇਟੀ, ਗੁਰਦੀਪ ਸਿੰਘ ਗਿੱਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਗੁਰਜੰਟ ਸਿੰਘ ਖੋਸਾ ਸਰਪੰਚ ਭੋਲੂਵਾਲਾ, ਸਰਪੰਚ ਅਮਰਦੀਪ ਸਿੰਘ ਲੱਲੇ, ਸਰਪੰਚ ਰਾਜਾ ਕੋਟਲਾ, ਸੰਦੀਪ ਮੰਗਲਾ, ਜਤਿੰਦਰ ਬਜਾਜ ਬਬਲਾ, ਸੂਬੇਦਾਰ ਜਸਵਿੰਦਰ ਸਿੰਘ ਸਰਪੰਚ ਕੋਟ ਕਰੋੜ ਕਲਾਂ, ਕਰਨਜੋਤ ਸਿੰਘ ਗਿੱਲ ਕੌਂਸਲਰ, ਹਰਭਗਵਾਨ ਸਿੰਘ ਗਿੱਲ ਸਰਪੰਚ ਵਾੜਾ ਜਵਾਹਰ ਸਿੰਘ ਵਾਲਾ, ਸਿਮਰਨਜੀਤ ਸਿੰਘ ਜਟਾਣਾ ਸੁਲਹਾਨੀ, ਸੁਖਵਿੰਦਰ ਸਿੰਘ ਸੁੱਖਾ ਕਲਸੀ ਤਲਵੰਡੀ ਭਾਈ, ਸਤਪਾਲ ਸਿੰਘ ਵੜਿੰਗ, ਗੁਰਮੰਦਰ ਸਿੰਘ ਮਹਿਰਾ, ਹੈਪੀ, ਗੁਲਸ਼ਨ ਮਹਿਰਾਣਾ ਬਲਾਕ ਪ੍ਰਧਾਨ, ਮਾਰਸ਼ਲ ਘਾਰੂ, ਲਛਮਣ ਸਿੰਘ ਬਰਾੜ, ਸੁਖਵਿੰਦਰ ਸਿੰਘ ਸੁੱਖਾ ਲੱਲੇ, ਬਲਬੀਰ ਸਿੰਘ ਕਾਲੀਏਵਾਲਾ, ਗੁਰਪ੍ਰੀਤ ਸਿੰਘ ਗਿੱਲ ਵਾੜਾ ਜਵਾਹਰ ਸਿੰਘ ਵਾਲਾ, ਅਮਰੀਕ ਸਿੰਘ ਖੋਸਾ ਆਦਿ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਐਡਵੋਕੇਟ ਰਜਨੀਸ਼ ਦਹੀਆ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਆਦਿ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ ਮੌਕੇ ਮਯੰਕ ਫਾਊਾਡੇਸ਼ਨ ਦੇ ਮੈਂਬਰਾਂ ਨੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਅਗਲੀ ਖ਼ਬਰ ਫਿਰੌਤੀ ਮੰਗਣ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ 'ਤੇ ਮਾਮਲਾ ਦਰਜ
Ad Position 24