28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਵਿਸ਼ਵ ਵਾਤਾਵਰਨ ਦਿਵਸ ਮੌਕੇ ਮਯੰਕ ਫਾਊਾਡੇਸ਼ਨ ਦੇ ਮੈਂਬਰਾਂ ਨੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ

Ad Position 21
No active advertisement
ਅਜੀਤ ਡੈਸਕ 06-06-2026
ਫਿਰੋਜ਼ਪੁਰ, 5 ਜੂਨ (ਕੁਲਬੀਰ ਸਿੰਘ ਸੋਢੀ)-ਵਿਸ਼ਵ ਵਾਤਾਵਰਣ ਦਿਵਸ ਮੌਕੇ ਸੰਸਥਾ ਮਯੰਕ ਫਾਊਾਡੇਸ਼ਨ ਵਲੋਂ ਭਾਰਤੀ ਸੈਨਾ ਦੇ ਸਹਿਯੋਗ ਨਾਲ ਫਿਰੋਜ਼ਪੁਰ ਕੈਂਟ ਵਿਚ ਇਕ ਵਿਸ਼ੇਸ਼ ਰੁੱਖ ਲਗਾਓ ਮੁਹਿੰਮ ਦਾ ਆਯੋਜਨ ਕੀਤਾ ਗਿਆ | ਜਿਸ ਦੌਰਾਨ 100 ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ ਜਿਸ ਵਿਚ ਅੰਬ, ਸੰਤਰਾ, ਆਂਵਲਾ, ਅਮਰੂਦ, ਨਿੰਬੂ ਸਮੇਤ ਵੱਖ-ਵੱਖ ਕਿਸਮਾਂ ਦੇ ਪੌਦੇ ਸ਼ਾਮਿਲ ਹਨ | ਵਾਤਾਵਰਨ ਦਿਵਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਪਿਛਲੇ ਸਾਲ ਲਗਾਏ ਗਏ ਪੌਦਿਆਂ ਦਾ ਨਿਰੀਖਣ ਕੀਤਾ | ਮਯੰਕ ਫਾਊਾਡੇਸ਼ਨ ਦੇ ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ ਕਿ ਵਾਤਾਵਰਣ ਦੀ ਰੱਖਿਆ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ | ਇਸ ਲਈ ਵਧ ਰਹੇ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਹਰ ਵਿਅਕਤੀ ਨੂੰ ਰੁੱਖ ਲਗਾਉਣ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੇ ਹਰ ਵਿਅਕਤੀ ਘੱਟੋ-ਘੱਟ ਇਕ ਪੌਦਾ ਲਗਾ ਕੇ ਉਸ ਦੀ ਸੰਭਾਲ ਦਾ ਸੰਕਲਪ ਲਏ, ਤਾਂ ਵਾਤਾਵਰਣ ਸੰਰੱਖਣ ਵੱਲ ਇਕ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ | ਇਸ ਮੌਕੇ ਫਾਊਾਡੇਸ਼ਨ ਵਲੋਂ ਰਾਜੀਵ ਸੇਤੀਆ, ਪਿ੍ੰਸੀਪਲ ਸੰਜੀਵ ਟੰਡਨ, ਅਰੁਣ ਅਰੋੜਾ, ਸੁਮੇਸ਼ ਗੁੰਬਰ, ਕਮਲ ਸ਼ਰਮਾ, ਅਸ਼ਵਨੀ ਸ਼ਰਮਾ, ਮਨੋਜ ਗੁਪਤਾ, ਸੰਦੀਪ ਸਹਿਗਲ, ਰਾਕੇਸ਼ ਮਾਹਿਰ, ਗੌਰਵ ਭੱਲਾ, ਦੀਪਕ ਮਠਪਾਲ, ਗੁਰਸਾਹਿਬ, ਅਰੁਣਵ ਵਸ਼ਿਸ਼ਠ, ਆਰਵ ਸ਼ਰਮਾ, ਇੰਦਰਜੀਤ ਮੋਂਗਾ ਅਤੇ ਦੀਪਕ ਸ਼ਰਮਾ ਸਮੇਤ ਹੋਰ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਯੰਕ ਫਾਊਾਡੇਸ਼ਨ ਵਲੋਂ ਸਾਲਾਨਾ ਪ੍ਰੋਗਰਾਮ ਸੰਬੰਧੀ ਜਨਰਲ ਮੀਟਿੰਗ ਸੰਕਲਪ' ਦਾ ਆਯੋਜਨ ਅਗਲੀ ਖ਼ਬਰ 'ਆਪ' ਵਲੋਂ ਡਾ. ਸੇਠੀ ਅਤੇ ਪਲਵਿੰਦਰ ਸਿੰਘ ਗਿੱਲ ਬਲਾਕ ਪ੍ਰਧਾਨ ਨਿਯੁਕਤ
Ad Position 24