28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਮਯੰਕ ਫਾਊਾਡੇਸ਼ਨ ਵਲੋਂ ਸਾਲਾਨਾ ਪ੍ਰੋਗਰਾਮ ਸੰਬੰਧੀ ਜਨਰਲ ਮੀਟਿੰਗ ਸੰਕਲਪ' ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 06-06-2026
ਫ਼ਿਰੋਜ਼ਪੁਰ, 5 ਜੂਨ (ਕੁਲਬੀਰ ਸਿੰਘ ਸੋਢੀ)-ਸੰਸਥਾ ਮਯੰਕ ਫਾਊਾਡੇਸ਼ਨ ਵਲੋਂ ਸਾਲ ਅੰਦਰ ਵੱਖ ਵੱਖ ਕਰਵਾਏ ਜਾਂਦੇ ਪ੍ਰੋਗਰਾਮਾਂ ਸਬੰਧੀ ਜਨਰਲ ਮੀਟਿੰਗ 'ਸੰਕਲਪ' ਦਾ ਆਯੋਜਨ ਸੰਸਥਾ ਪ੍ਰਧਾਨ ਡਾ. ਅਨੀਰੁੱਧ ਗੁਪਤਾ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਸੰਸਥਾ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਅਤੇ ਸਮਾਜ ਸੇਵਾ, ਸਿੱਖਿਆ, ਵਾਤਾਵਰਨ ਸੰਭਾਲ ਅਤੇ ਸੜਕ ਸੁਰੱਖਿਆ ਨਾਲ ਸੰਬੰਧਿਤ ਆਉਣ ਵਾਲੀਆਂ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ | ਮੀਟਿੰਗ ਪਿੱਛੋਂ ਪ੍ਰਤਿਭਾ ਗਰਲਜ਼ ਸਕਾਲਰਸ਼ਿਪ ਪ੍ਰੋਗਰਾਮ-2026 ਦੇ ਪੋਸਟਰ ਅਤੇ ਸਾਲ 2026-27 ਦੇ ਸਾਲਾਨਾ ਗਤੀਵਿਧੀਆਂ ਸਬੰਧੀ ਕਲੰਡਰ ਲੋਕ ਅਰਪਣ ਕੀਤਾ ਗਿਆ | ਸੰਸਥਾ ਦੇ ਆਗੂਆਂ ਵਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਸਾਲ ਉੱਚ ਸਿੱਖਿਆ ਹਾਸਲ ਕਰ ਰਹੀਆਂ 39 ਹੋਣਹਾਰ ਵਿਦਿਆਰਥਣਾਂ ਨੂੰ ਕੁੱਲ 3.90 ਲੱਖ ਰੁਪਏ ਦੀਆਂ ਸਕਾਲਰਸ਼ਿਪਾਂ ਪ੍ਰਦਾਨ ਕੀਤੀਆਂ ਜਾਣਗੀਆਂ | ਸੰਸਥਾ ਦੇ ਜਨਰਲ ਸਕੱਤਰ ਰਾਕੇਸ਼ ਕੁਮਾਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮੀਟਿੰਗ ਦੌਰਾਨ ਸਾਲ 2026-2028 ਲਈ ਨਵੀਂ ਕਾਰਜਕਾਰਨੀ ਕਮੇਟੀ ਦੀ ਚੋਣ ਵੀ ਕੀਤੀ ਗਈ | ਉਨ੍ਹਾਂ ਕਿਹਾ ਕਿ ਫਾਊਾਡੇਸ਼ਨ ਆਉਣ ਵਾਲੇ ਸਮੇਂ ਵਿਚ ਸਮਾਜਿਕ ਭਲਾਈ, ਯੁਵਾ ਸਸ਼ਕਤੀਕਰਨ, ਵਾਤਾਵਰਨ ਸੰਰਚਨਾ ਅਤੇ ਸੜਕ ਸੁਰੱਖਿਆ ਦੇ ਖੇਤਰ ਵਿਚ ਸਰਗਰਮ ਭੂਮਿਕਾ ਨਿਭਾਉਂਦੀ ਰਹੇਗੀ | ਸਕੱਤਰ ਨੇ ਅੱਗੇ ਦੱਸਿਆ ਕਿ ਸਾਲ ਭਰ ਦੌਰਾਨ ਕਈ ਮਹੱਤਵਪੂਰਨ ਪ੍ਰੋਜੈਕਟ ਅਤੇ ਪ੍ਰੋਗਰਾਮ ਕਰਵਾਏ ਜਾਣਗੇ | ਜਿਨ੍ਹਾਂ ਵਿਚ ਸੰਤੋਸ਼ ਸੇਵਾ ਕੁੰਜ ਵਿਖੇ ਸਮਰ ਕੈਂਪ (8-18 ਜੂਨ), ਖ਼ੂਨਦਾਨ ਕੈਂਪ (14 ਜੂਨ), ਅੰਤਰਰਾਸ਼ਟਰੀ ਯੋਗ ਦਿਵਸ (21 ਜੂਨ),ਪ੍ਰਤਿਭਾ ਸਕਾਲਰਸ਼ਿਪ ਟੈੱਸਟ (28 ਜੂਨ), ਪ੍ਰਤਿਭਾ ਸਕਾਲਰਸ਼ਿਪ ਸਨਮਾਨ ਸਮਾਰੋਹ (19 ਜੁਲਾਈ) , ਪੌਦਾ ਰੋਪਣ ਮੁਹਿੰਮ (ਜੁਲਾਈ-ਅਗਸਤ), ਮੁਫ਼ਤ ਪ੍ਰਤਿਭਾ ਕੋਚਿੰਗ ਕਲਾਸਾਂ (10 ਅਗਸਤ), ਯਾਤਾਯਾਤ ਜਾਗਰੂਕਤਾ ਸੈਮੀਨਾਰ, ਆਜ਼ਾਦੀ ਦਿਵਸ ਸਮਾਰੋਹ, ਅਮਨ ਸੇਤੀਆ ਮੈਮੋਰੀਅਲ ਕੈਂਸਰ ਜਾਗਰੂਕਤਾ ਦਿਵਸ, ਸੜਕ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ, 'ਯੇਹ ਦੀਵਾਲੀ ਹੈਲਮਟ ਵਾਲੀ' ਮੁਹਿੰਮ, ਵਰਲਡ ਡੇ ਆਫ਼ ਰਿਮੈਂਬਰੈਂਸ, ਮਯੰਕ ਸ਼ਰਮਾ ਮੈਮੋਰੀਅਲ ਸਪੋਰਟਸ ਐਕਸੀਲੈਂਸ ਅਵਾਰਡ, ਰਿਫ਼ਲੈਕਟਰ ਪੇਸਟਿੰਗ ਮੁਹਿੰਮ, 9ਵੀਂ ਮਯੰਕ ਸ਼ਰਮਾ ਮੈਮੋਰੀਅਲ ਬੈਡਮਿੰਟਨ ਚੈਂਪੀਅਨਸ਼ਿਪ, ਰਾਸ਼ਟਰੀ ਸੜਕ ਸੁਰੱਖਿਆ ਮਹੀਨਾ, ਗਣਤੰਤਰ ਦਿਵਸ ਸਮਾਰੋਹ, 'ਇਕ ਸ਼ਾਮ ਮਯੰਕ ਕੇ ਨਾਮ', ਰਾਸ਼ਟਰੀ ਵਿਗਿਆਨ ਦਿਵਸ ਅਤੇ ਸਾਈਕਲ ਰੈਲੀ ਸ਼ਾਮਲ ਹਨ | ਪ੍ਰਧਾਨ ਡਾ. ਅਨੀਰੁੱਧ ਗੁਪਤਾ ਨੇ ਸੰਸਥਾ ਦੇ ਮੈਂਬਰਾਂ ਅਤੇ ਸੇਵਾਦਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਯੰਕ ਫਾਊਾਡੇਸ਼ਨ ਦਾ ਮੁੱਖ ਉਦੇਸ਼ ਸਮਾਜ ਵਿਚ ਸਕਾਰਾਤਮਿਕ ਬਦਲਾਅ ਲਿਆਉਣਾ ਅਤੇ ਨੌਜਵਾਨਾਂ ਨੂੰ ਸੇਵਾ, ਸਿੱਖਿਆ ਅਤੇ ਵਾਤਾਵਰਨ ਸੁਰੱਖਿਆ ਲਈ ਪ੍ਰੇਰਿਤ ਕਰਨਾ ਹੈ | ਉਨ੍ਹਾਂ ਨੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਆਉਣ ਵਾਲੇ ਪ੍ਰੋਜੈਕਟਾਂ ਨੂੰ ਸਫਲ ਬਣਾਉਣ ਲਈ ਸਾਂਝੇ ਯਤਨਾਂ ਦਾ ਸੱਦਾ ਦਿੱਤਾ | ਮੀਟਿੰਗ ਦਾ ਅੰਤ ਸਮਾਜ ਸੇਵਾ ਅਤੇ ਲੋਕ ਭਲਾਈ ਲਈ ਨਿਰੰਤਰ ਕੰਮ ਕਰਨ ਦੇ ਨਵੇਂ ਸੰਕਲਪ ਨਾਲ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਮਾਨਸ ਸੇਵਾ ਸਮਿਤੀ ਦੀ ਅਗਵਾਈ ਵਿਚ ਸਫ਼ਾਈ ਸੇਵਕ ਯੂਨੀਅਨ ਦੇ ਮੈਂਬਰਾਂ ਨੇ ਲਗਾਏ ਬੂਟੇ ਅਗਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ ਮੌਕੇ ਮਯੰਕ ਫਾਊਾਡੇਸ਼ਨ ਦੇ ਮੈਂਬਰਾਂ ਨੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ
Ad Position 24