ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਕਾਲਾ ਗਾਬਾ ਕਤਲ ਕਾਂਡ ਦੇ ਮੁੱਖ ਦੋਸ਼ੀ ਨੇ ਹਥਿਆਰ ਬਰਾਮਦਗੀ ਦੌਰਾਨ ਲੁਕਾਇਆ ਪਿਸਤੌਲ ਕੱਢ ਕੇ ਪੁਲਿਸ 'ਤੇ ਕੀਤੀ ਫਾਇਰਿੰਗ

Ad Position 21
No active advertisement
ਅਜੀਤ ਡੈਸਕ 09-06-2026
ਮੱਖੂ, 8 ਜੂਨ (ਕੁਲਵਿੰਦਰ ਸਿੰਘ ਸੰਧੂ)-ਗੁਰਚਰਨ ਸਿੰਘ ਉਰਫ਼ ਕਾਲਾ ਗਾਬਾ ਕਤਲ ਕਾਂਡ ਦੇ ਦੋਹਾਂ ਦੋਸ਼ੀਆਂ ਦੀ ਪਛਾਣ ਵਿਸ਼ਨੂੰ ਠਾਕੁਰ ਉਮਰ ਕਰੀਬ 21 ਸਾਲ ਪੁੱਤਰ ਥਾਨ ਸਿੰਘ ਨਿਵਾਸ ਰੂਪਾਸ ਜ਼ਿਲ੍ਹਾ ਭਰਤਪੁਰ ਰਾਜਸਥਾਨ ਅਤੇ ਰਾਹੁਲ ਮਹਾਵਰ ਉਮਰ ਕਰੀਬ 24 ਸਾਲ ਪੁੱਤਰ ਦੁਰਗਾ ਸ਼ੰਕਰ ਵਾਸੀ ਆਨੰਦਪੁਰਾ ਕੋਟਾ ਰਾਜਸਥਾਨ ਵਜੋਂ ਹੋਈ ਸੀ | ਬੀਤੀ ਰਾਤ ਹਥਿਆਰ ਦੀ ਬਰਾਮਦੀ ਦੌਰਾਨ ਦੋਨੋਂ ਨਹਿਰਾਂ ਦੇ ਵਿਚਕਾਰਲੇ ਰਸਤੇ ਵਿਚ ਲੁਕਾਇਆ ਪਿਸਤੌਲ ਕੱਢ ਕੇ ਪੁਲਿਸ 'ਤੇ ਫਾਇਰ ਕਰਨ ਅਤੇ ਜਵਾਬੀ ਕਾਰਵਾਈ ਦੌਰਾਨ ਦੋਸ਼ੀ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਸੂਚਨਾ ਮਿਲਦਿਆਂ ਘਟਨਾ ਵਾਲੇ ਸਥਾਨ 'ਤੇ ਪਹੁੰਚੇ ਭੁਪਿੰਦਰ ਸਿੰਘ ਸਿੱਧੂ ਐਸ.ਐਸ.ਪੀ ਫ਼ਿਰੋਜਪੁਰ ਅਤੇ ਜਸਪਾਲ ਸਿੰਘ ਢਿੱਲੋਂ ਡੀ.ਐਸ.ਪੀ ਜ਼ੀਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਵਿਸ਼ਨੂੰ ਠਾਕੁਰ ਨੇ ਪੁੱਛਗਿੱਛ ਦੌਰਾਨ ਇਕ ਹੋਰ ਪਿਸਤੌਲ ਬਲਾਕ ਮੱਖੂ ਅਧੀਨ ਪੈਂਦੇ ਪਿੰਡ ਪੱਧਰੀ ਦੇ ਨਜ਼ਦੀਕ ਸਰਹੱਦ ਫੀਡਰ ਅਤੇ ਰਾਜਸਥਾਨ ਫੀਡਰ ਨਹਿਰਾਂ ਦੀ ਵਿਚਕਾਰ ਵਾਲੇ ਰਸਤੇ 'ਤੇ ਲੁਕਾਉਣ ਦਾ ਖ਼ੁਲਾਸਾ ਕੀਤਾ | ਬਰਾਮਦਗੀ ਲਈ ਮੌਕੇ 'ਤੇ ਲੈ ਜਾਣ ਦੌਰਾਨ ਦੋਸ਼ੀ ਨੇ ਪਿਸਤੌਲ ਕੱਢ ਕੇ ਏ.ਐੱਸ.ਆਈ ਜਗਦੀਪ ਸਿੰਘ 'ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿਚ ਪੁਲਿਸ ਪਾਰਟੀ 'ਤੇ ਦੋ ਫਾਇਰ ਕਰਕੇ ਭੱਜਣ ਲੱਗਾ | ਪੁਲਿਸ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਇੰਸਪੈਕਟਰ ਗੁਰਮੀਤ ਸਿੰਘ ਐੱਸ.ਐੱਚ.ਓ ਮੱਖੂ ਵਲੋਂ ਚਲਾਈ ਗੋਲੀ ਦੋਸ਼ੀ ਦੀ ਖੱਬੀ ਲੱਤ ਵਿਚ ਲੱਗੀ | ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਅਤੇ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ | ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਭੇਜਿਆ ਗਿਆ 'ਤੇ ਬਾਅਦ ਵਿਚ ਉਸ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਇਲਾਕਾ ਮੱਖੂ ਦੇ ਪ੍ਰਸਿੱਧ ਕਰਿਆਨਾ ਦੁਕਾਨਦਾਰ ਅਤੇ ਸਮਾਜ ਸੇਵੀ ਨੌਜਵਾਨ ਗੁਰਚਰਨ ਸਿੰਘ ਉਰਫ਼ ਕਾਲਾ ਗਾਬਾ ਨੂੰ ਇਨ੍ਹਾਂ ਦੋਸ਼ੀਆਂ ਨੇ ਦਿਨ ਦਿਹਾੜੇ ਦੁਕਾਨ 'ਤੇ ਬੈਠੇ ਸਮੇਂ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ | ਜਿਸ ਨੂੰ ਲੈ ਕੇ ਕਸਬਾ ਮੱਖੂ ਵਿਚ ਭਾਰੀ ਰੋਸ ਪਾਇਆ ਗਿਆ ਸੀ | ਦੋਵੇਂ ਪ੍ਰਮੁੱਖ ਸ਼ੂਟਰਾਂ ਦੇ ਫੜੇ ਜਾਣ ਨਾਲ ਮਿ੍ਤਕ ਕਾਲਾ ਗਾਬਾ ਦੇ ਪਰਿਵਾਰਕ ਮੈਂਬਰਾਂ ਤੇ ਇਲਾਕਾ ਨਿਵਾਸੀਆਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਸੀ ਅਤੇ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਗੁਰਮੀਤ ਸਿੰਘ ਐੱਸ.ਐੱਚ.ਓ ਮੱਖੂ ਵਲੋਂ ਕੀਤੀ ਗਈ ਸਖ਼ਤ ਮਿਹਨਤ ਦੀ ਸਰਾਹਨਾ ਵੀ ਕੀਤੀ ਸੀ |
Ad Position 22
No active advertisement
ਪਿਛਲੀ ਖ਼ਬਰ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਗੁਰੂਹਰਸਹਾਏ ਵਿਖੇ ਸਰਕਾਰ ਦਾ ਪੁਤਲਾ ਫ਼ੂਕ ਕੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸ੍ਰੀ ਬਾਲਾਜੀ ਯੁਵਾ ਚੈਰੀਟੇਬਲ ਟਰੱਸਟ ਵੱਲੋਂ ਛਬੀਲ ਲਗਾਈ <br/>
Ad Position 24
No active advertisement