ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸ੍ਰੀ ਬਾਲਾਜੀ ਯੁਵਾ ਚੈਰੀਟੇਬਲ ਟਰੱਸਟ ਵੱਲੋਂ ਛਬੀਲ ਲਗਾਈ <br/>

Ad Position 21
No active advertisement
ਸ਼੍ਰੀ ਬਾਲਾਜੀ ਯੁਵਾ ਚੈਰੀਟੇਬਲ ਟਰੱਸਟ ਦੇ ਮੈਂਬਰ ਛਬੀਲ ਲਗਾ ਕੇ ਠੰਢਾ ਮਿੱਠਾ ਜਲ ਅਤੇ ਜਲ ਜੀਰਾ ਵਰਤਾਉਂਦੇ ਹੋਏ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 09-06-2026
ਟੋਹਾਣਾ, 8 ਜੂਨ (ਮਨਜੀਤ ਸਿੰਘ)- ਤੇਜ਼ ਗਰਮੀ ਅਤੇ ਵਧਦੇ ਤਾਪਮਾਨ ਨੂੰ ਮੁੱਖ ਰੱਖਦਿਆਂ ਸ਼੍ਰੀ ਬਾਲਾਜੀ ਯੁਵਾ ਚੈਰੀਟੇਬਲ ਟਰੱਸਟ ਟੋਹਾਣਾ ਨੇ ਰਾਹਗੀਰਾਂ ਦੀ ਸੇਵਾ ਲਈ ਸ਼ਾਸਤਰੀ ਬਾਜ਼ਾਰ ਵਿੱਚ ਠੰਢੇ ਮਿੱਠੇ ਜਲ ਅਤੇ ਜਲ ਜੀਰੇ ਦੀ ਛਬੀਲ ਲਗਾਈ | ਵੱਡੀ ਗਿਣਤੀ ਵਿੱਚ ਲੋਕਾਂ ਨੇ ਠੰਢਾ ਮਿੱਠਾ ਜਲ ਅਤੇ ਜਲ ਜੀਰਾ ਪੀ ਕੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਅਤੇ ਸੰਸਥਾ ਦੇ ਸਮਾਜਿਕ ਕਾਰਜਾਂ ਦੀ ਪ੍ਰਸ਼ੰਸਾ ਕੀਤੀ | ਸੰਸਥਾ ਦੇ ਮੈਂਬਰਾਂ ਨੇ ਕਿਹਾ ਕਿ ਤੇਜ਼ ਗਰਮੀ ਦੌਰਾਨ ਪਿਆਸੇ ਰਾਹਗੀਰਾਂ ਦੀ ਸੇਵਾ ਕਰਨਾ ਇੱਕ ਪੁੰਨ ਦਾ ਕੰਮ ਹੈ ਅਤੇ ਸਮਾਜ ਦੇ ਹਰ ਵਿਅਕਤੀ ਨੂੰ ਅਜਿਹੇ ਸੇਵਾ ਕਾਰਜਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ | ਇਸ ਮੌਕੇ ਸੰਸਥਾ ਦੇ ਪ੍ਰਧਾਨ ਰੋਸ਼ਨ ਜਿੰਦਲ, ਉਪ ਪ੍ਰਧਾਨ ਗੁੱਡੂ ਸ਼ਰਮਾ, ਅਰਜੁਨ ਪਹਿਲਵਾਨ, ਗੁਲਜ਼ਾਰ ਪਹਿਲਵਾਨ, ਪਿ੍ੰਸ ਬਾਂਸਲ, ਵਿਕਾਸ ਕੁਮਾਰ, ਜਸਪ੍ਰੀਤ ਅਤੇ ਹੋਰ ਮੈਂਬਰਾਂ ਨੇ ਸੇਵਾ ਵਿੱਚ ਯੋਗਦਾਨ ਪਾਇਆ | ਸੰਸਥਾ ਨੇ ਭਵਿੱਖ ਵਿੱਚ ਵੀ ਅਜਿਹੀਆਂ ਜਨਤਕ ਸੇਵਾ ਦੀਆਂ ਗਤੀਵਿਧੀਆਂ ਜਾਰੀ ਰੱਖਣ ਦਾ ਪ੍ਰਣ ਲਿਆ |

Ad Position 22
No active advertisement
ਪਿਛਲੀ ਖ਼ਬਰ ਕਾਲਾ ਗਾਬਾ ਕਤਲ ਕਾਂਡ ਦੇ ਮੁੱਖ ਦੋਸ਼ੀ ਨੇ ਹਥਿਆਰ ਬਰਾਮਦਗੀ ਦੌਰਾਨ ਲੁਕਾਇਆ ਪਿਸਤੌਲ ਕੱਢ ਕੇ ਪੁਲਿਸ 'ਤੇ ਕੀਤੀ ਫਾਇਰਿੰਗ... ਅਗਲੀ ਖ਼ਬਰ ਕੁਮਾਰੀ ਸ਼ੈਲਜਾ ਵਲੋਂ ਡਿੰਗ ਲਈ ਬਾਈਪਾਸ ਦੀ ਮੰਗ
Ad Position 24
No active advertisement