28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪਿੰਡ ਸ਼ਰੀਂਹ ਵਾਲਾ ਬਰਾੜ ਵਿਖੇ ਤਿੰਨ ਰੋਜ਼ਾ ਬਾਬਾ ਭਗਤ ਸਿੰਘ ਕਿ੍ਕਟ ਟੂਰਨਾਮੈਂਟ ਸਫਲਤਾਪੂਰਵਕ ਸਮਾਪਤ

Ad Position 21
No active advertisement
ਅਜੀਤ ਡੈਸਕ 12-06-2026
ਗੁਰੂਹਰਸਹਾਏ, 11 ਜੂਨ (ਹਰਚਰਨ ਸਿੰਘ ਸੰਧੂ)-ਪਿੰਡ ਸ਼ਰੀਂਹ ਵਾਲਾ ਬਰਾੜ ਵਿਖੇ ਕਰਵਾਇਆ ਗਿਆ ਤਿੰਨ ਰੋਜ਼ਾ ਬਾਬਾ ਭਗਤ ਸਿੰਘ ਕਿ੍ਕਟ ਟੂਰਨਾਮੈਂਟ ਸ਼ਾਨਦਾਰ ਢੰਗ ਨਾਲ ਸਮਾਪਤ ਹੋ ਗਿਆ | ਟੂਰਨਾਮੈਂਟ ਦਾ ਉਦਘਾਟਨ ਪਹਿਲੇ ਦਿਨ ਪਿੰਡ ਦੇ ਸਰਪੰਚ ਨਿੱਕਾ ਰਾਮ ਵਲੋਂ ਕੀਤਾ ਗਿਆ | ਉਨ੍ਹਾਂ ਨੇ ਖਿਡਾਰੀਆਂ ਦਾ ਹੌਸਲਾ ਵਧਾਉਂਦਿਆਂ ਖੇਡਾਂ ਨੂੰ ਨੌਜਵਾਨਾਂ ਲਈ ਬਹੁਤ ਮਹੱਤਵਪੂਰਨ ਦੱਸਿਆ ਤੇ ਇਸ ਟੂਰਨਾਮੈਂਟ ਦੇ ਆਯੋਜਨ ਲਈ ਕਮੇਟੀ ਨੂੰ 11000 ਰੁਪਏ ਨਕਦ ਸਹਿਯੋਗ ਕੀਤਾ ਗਿਆ | ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਵਿਚ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਦੇ ਓ.ਐੱਸ.ਡੀ. ਨਿਸ਼ੂ ਦਹੂਜਾ, ਸਮੇਤ ਆਵਲਾ ਦੀ ਟੀਮ ਨੇ ਸ਼ਿਰਕਤ ਕੀਤੀ 'ਤੇ ਰਮਿੰਦਰ ਸਿੰਘ ਵਲੋਂ ਭੇਜੇ 21000 ਰੁਪਏ ਦੀ ਨਕਦ ਰਾਸ਼ੀ ਪ੍ਰਬੰਧਕਾਂ ਨੂੰ ਭੇਟ ਕੀਤੀ | ਇਸ ਦੌਰਾਨ ਲੈਪੋ ਪਿੰਡ ਦੀ ਜੇਤੂ ਟੀਮ ਨੂੰ 31000 ਰੁਪਏ ਅਤੇ ਪਿੰਡ ਢਿਲਵਾਂ ਦੀ ਰਨਰ ਅੱਪ ਟੀਮ ਨੂੰ 21000 ਰੁਪਏ 'ਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਪਿੰਡ ਦੇ ਅਗਾਂਹਵਧੂ ਸੋਚ ਦੇ ਧਾਰਨੀ ਤੇ ਪ੍ਰਬੰਧਕ ਫ਼ੌਜੀ ਜੱਗਾ, ਮਾ.ਅਮਰੀਕ, ਮਾ.ਗੁਰਵਿੰਦਰ ਅਤੇ ਸਾਰੇ ਸਾਥੀਆਂ ਨੇ ਦੱਸਿਆ ਕਿ ਪਿੰਡ ਦੇ ਗੁਰਦੁਆਰਾ ਬਾਬਾ ਭਗਤ ਸਿੰਘ ਕਮੇਟੀ (ਕਾਲਾ ਟੇਲਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ) ਵਲੋਂ ਤਿੰਨ ਦਿਨ ਅਤੁੱਟ ਲੰਗਰ ਦੀ ਸੇਵਾ ਕੀਤੀ ਗਈ | ਇਸ ਦੌਰਾਨ ਖ਼ਾਸ ਤੌਰ 'ਤੇ ਪੁੱਜੇ ਮਾ.ਰਾਮ ਚੰਦਰ ਅਤੇ ਗੁਰਪ੍ਰੀਤ ਕੁਸ਼ ਧਵਨ ਦਾ ਖ਼ਾਸ ਸਨਮਾਨ ਕੀਤਾ ਗਿਆ | ਜਿੱਥੇ ਪਿੰਡ ਵਾਸੀਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ | ਉੱਥੇ ਹੀ ਪਿੰਡ ਦੇ ਸਰਪੰਚ ਨਿੱਕਾ ਰਾਮ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹੋਰ ਲੋੜੀਂਦਾ ਸਮਾਨ, ਕਿੱਟਾਂ 'ਤੇ ਹੋਰ ਮਾਲੀ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ ਹੈ |
ਪਿੰਡ ਵਾਸੀਆਂ ਅਤੇ ਪ੍ਰਬੰਧਕ ਕਮੇਟੀ ਨੇ ਇਸ ਸਫਲ ਆਯੋਜਨ ਲਈ ਸਾਰੇ ਸਹਿਯੋਗੀਆਂ, ਖਿਡਾਰੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ | ਇਸ ਦੌਰਾਨ ਮਾ.ਦਵਿੰਦਰ, ਅੰਮਿ੍ਤਪਾਲ, ਗੋਰਾ, ਲੱਭੂ, ਲਵਜੀਤ, ਸਿੰਮੂ, ਲਵਲੀ, ਮੰਨੂ, ਗੋਪੀ, ਰਵੀ, ਜੀਤੂ ਅਮਰੀਕ ਦੋਧੀ, ਸ਼ੰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਸੂਬਾਈ ਇੰਚਾਰਜ ਸ੍ਰੀ ਨਿਵਾਸਲੂ ਵਲੋਂ ਵਿਜੇ ਕੁਮਾਰ ਕਾਇਤ ਦਾ ਸਨਮਾਨ ਅਗਲੀ ਖ਼ਬਰ ਭਾਜਪਾ ਆਗੂ ਕ੍ਰਿਸ਼ਨ ਵਰਮਾ ਨੂੰ ਸਦਮਾ
Ad Position 24