27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਖਾਟੂ ਸ਼ਿਆਮ ਮੰਦਰ ਵਿਖੇ ਤਿ੍ਮੂਰਤੀ ਸਥਾਪਨਾ ਤੇ ਵਿਸ਼ਾਲ ਜਾਗਰਨ

Ad Position 21
No active advertisement
ਅਜੀਤ ਡੈਸਕ 12-06-2026
ਗੁਰੂਹਰਸਹਾਏ, 11 ਜੂਨ (ਕਪਿਲ ਕੰਧਾਰੀ)-ਸ਼੍ਰੀ ਖਾਟੂ ਸ਼ਿਆਮ ਮੰਦਰ ਸੋਸਾਇਟੀ ਗੁਰੂਹਰਸਹਾਏ ਵਲੋਂ ਨਵੇਂ ਬਣੇ ਖਾਟੂ ਸ਼ਿਆਮ ਮੰਦਰ ਵਿਚ ਤਿ੍ਮੂਰਤੀ ਸਥਾਪਨਾ ਅਤੇ ਵਿਸ਼ਾਲ ਜਾਗਰਨ ਦਾ ਭਵਿਆ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ | ਇਹ ਧਾਰਮਿਕ ਅਨੁਸ਼ਠਾਨ 20 ਜੂਨ ਤੋਂ 24 ਜੂਨ ਤੱਕ ਆਯੋਜਿਤ ਕੀਤਾ ਜਾਵੇਗਾ | ਜਿਸ ਵਿਚ ਖਾਟੂ ਸ਼ਿਆਮ ਜੀ, ਸਾਲਾਸਰ ਬਾਲਾ ਜੀ, ਸ਼ਿਵ ਦਰਬਾਰ ਅਤੇ ਸ਼ਿਵਲਿੰਗ ਦੀ ਮੂਰਤੀ ਸਥਾਪਨਾ ਕੀਤੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਪ੍ਰਧਾਨ ਰਾਮ ਨਰੂਲਾ ਸੁਰਿੰਦਰ ਕੁਮਾਰ, ਤੁਸ਼ਾਰ ਵੋਹਰਾ, ਕੁਲਦੀਪ ਸ਼ਰਮਾ ਆਦਿ ਭਗਤਾਂ ਨੇ ਦੱਸਿਆ ਕਿ 15 ਜੂਨ ਤੋਂ 19 ਜੂਨ ਤੱਕ ਹਰ ਰੋਜ਼ ਸ਼ਾਮ 7 ਵਜੇ ਤੋਂ 8 ਵਜੇ ਤੱਕ ਹਨੂਮਾਨ ਚਾਲੀਸਾ ਪਾਠ ਅਤੇ ਕੀਰਤਨ ਹੋਵੇਗਾ | ਇਸ ਤੋਂ ਇਲਾਵਾ 18 ਅਤੇ 19 ਜੂਨ ਨੂੰ ਸਵੇਰੇ 6 ਵਜੇ ਤੋਂ 7 ਵਜੇ ਤੱਕ ਭਵਿਆ ਪ੍ਰਭਾਤ ਫੇਰੀ ਕੱਢੀ ਜਾਵੇਗੀ | ਅਤੇ 20 ਜੂਨ ਨੂੰ ਸ਼ਾਮ 5 ਵਜੇ ਪ੍ਰਾਣ ਪ੍ਰਤਿਸ਼ਠਾ ਸ਼ੋਭਾ ਯਾਤਰਾ ਕੱਢੀ ਜਾਵੇਗੀ | ਜਦਕਿ 20 ਜੂਨ ਤੋਂ 24 ਜੂਨ ਤੱਕ ਮੂਰਤੀ ਸਥਾਪਨਾ ਅਨੁਸ਼ਠਾਨ ਵਿਧੀ-ਵਿਧਾਨ ਅਤੇ ਹਵਨ ਨਾਲ ਸੰਪੰਨ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ 24 ਜੂਨ ਨੂੰ ਦੁਪਹਿਰ 1 ਵਜੇ 56 ਭੋਗਾਂ ਨਾਲ ਮਹਾ ਆਰਤੀ ਹੋਵੇਗੀ ਅਤੇ ਸ਼ਾਮ ਨੂੰ ਦੀਪ ਉਤਸਵ ਮਨਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਲਿਟਲ ਫਲਾਵਰ ਕਾਨਵੈਂਟ ਸਕੂਲ ਵਿਖੇ ਮੁਫ਼ਤ ਸਮਰ ਕੈਂਪ ਦਾ ਸ਼ਾਨਦਾਰ ਆਗਾਜ਼ ਅਗਲੀ ਖ਼ਬਰ ਵੱਖ-ਵੱਖ ਵਾਰਡਾਂ 'ਚ ਬੁੱਝੀਆਂ ਸਟਰੀਟ ਲਾਈਟਾਂ ਨੇ ਵਧਾਈ ਚਿੰਤਾ <br/>
Ad Position 24