26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਫੌਜ ਦੀ ਟਰੇਨਿੰਗ ਲੈ ਰਹੇ ਨੌਜਵਾਨਾਂ ਨੂੰ ਵੰਡੇ ਫਲ

Ad Position 21
No active advertisement
ਅਜੀਤ ਡੈਸਕ 12-06-2026
ਜ਼ੀਰਾ, 11 ਜੂਨ (ਪ੍ਰਤਾਪ ਸਿੰਘ ਹੀਰਾ)-ਇਲਾਕੇ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ 'ਜ਼ੀਰਾ ਵਿਕਾਸ ਪ੍ਰੀਸ਼ਦ' ਵਲੋਂ ਦੇਸ਼ ਦੀ ਸੇਵਾ ਲਈ ਭਾਰਤੀ ਫ਼ੌਜ ਅਤੇ ਸੁਰੱਖਿਆ ਬਲਾਂ ਵਿਚ ਭਰਤੀ ਹੋਣ ਲਈ ਜੀਵਨ ਮੱਲ ਸਕੂਲ ਦੇ ਖੇਡ ਸਟੇਡੀਅਮ ਵਿਚ ਸਖ਼ਤ ਮਿਹਨਤ ਅਤੇ ਟਰੇਨਿੰਗ ਕਰ ਰਹੇ ਸਥਾਨਕ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਇਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ | ਇਸ ਦੌਰਾਨ ਪ੍ਰੀਸ਼ਦ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਟਰੇਨਿੰਗ ਲੈ ਰਹੇ 50 ਦੇ ਕਰੀਬ ਨੌਜਵਾਨਾਂ ਨੂੰ ਦੁੱਧ, ਕੇਲੇ ਅਤੇ ਹੱਥ ਤੋਲੀਏ ਵੰਡੇ ਗਏ | ਇਸ ਮੌਕੇ ਗੱਲਬਾਤ ਕਰਦਿਆਂ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ ਅਤੇ ਸਰਪ੍ਰਸਤ ਸੁਖਦੇਵ ਬਿੱਟੂ ਵਿੱਜ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਜਿੱਥੇ ਨੌਜਵਾਨ ਪੀੜ੍ਹੀ ਨਸ਼ਿਆਂ ਅਤੇ ਹੋਰ ਬੁਰਾਈਆਂ ਵੱਲ ਆਕਰਸ਼ਿਤ ਹੋ ਰਹੀ ਹੈ, ਉੱਥੇ ਹੀ ਜ਼ੀਰਾ ਹਲਕੇ ਦੇ ਇਹ ਨੌਜਵਾਨ ਦੇਸ਼ ਦੀ ਰੱਖਿਆ ਲਈ ਸਵੇਰੇ-ਸ਼ਾਮ ਸਖ਼ਤ ਸਰੀਰਕ ਟਰੇਨਿੰਗ ਕਰਕੇ ਇਕ ਮਿਸਾਲ ਪੈਦਾ ਕਰ ਰਹੇ ਹਨ | ਇਸ ਮੌਕੇ ਕੋਚ ਹਰਪ੍ਰੀਤ ਸਿੰਘ ਗਗਨ ਘਾਰੂ ਵਲੋਂ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਪ੍ਰੋਗਰਾਮ ਵਿਚ ਜਗਦੇਵ ਸ਼ਰਮਾ ਜਰਨਲ ਸਕੱਤਰ, ਪੁਸ਼ਪਿੰਦਰ ਸਿੰਘ ਹੈਪੀ ਕੈਸ਼ੀਅਰ, ਗੁਰਬਖ਼ਸ਼ ਸਿੰਘ ਵਿੱਜ ਸਹਿ ਕੈਸ਼ੀਅਰ, ਤਰਸੇਮ ਲਾਲ ਜੁਨੇਜਾ ਚੇਅਰਮੈਨ, ਡਾ.ਪ੍ਰਦੀਪ ਵਰਮਾ ਹੈਲਥ ਪ੍ਰਾਜੈਕਟ ਇੰਚਾਰਜ, ਅਨਿਲ ਬਜਾਜ ਪ੍ਰੋਜੈਕਟ ਇੰਚਾਰਜ, ਰਵੀ ਕੁਮਾਰ ਕਾਨੰੂਗੋ, ਹਰਪ੍ਰੀਤ ਸਿੰਘ ਲਾਡੀ, ਪਿ੍ਤਪਾਲ ਸਿੰਘ ਲਾਡੀ, ਤੀਰਥ ਰਾਮ ਸੇਠੀ, ਸੁਰਿੰਦਰ ਕੁਮਾਰ ਸ਼ਰਮਾ, ਵਿਜੇ ਕਪੂਰ, ਐਡਵੋਕੇਟ ਵਿਜੇ ਬਾਂਸਲ, ਮਾ.ਪਰਮਜੀਤ ਸਿੰਘ ਕੰਗ, ਪ੍ਰੇਮ ਸਿੰਘ ਹੈੱਡਮਾਸਟਰ, ਰਮੇਸ਼ ਕੁਮਾਰ, ਰਵੀ ਕੱਕੜ, ਨਿੱਕਾ ਵਿੱਜ, ਸ਼੍ਰੀਮਤੀ ਵਨੀਤਾ ਝਾਂਜੀ ਮਹਿਲਾ ਵਿੰਗ ਪ੍ਰਧਾਨ, ਕਿਰਨ ਜੁਨੇਜਾ ਮਹਿਲਾ ਵਾਈਸ ਪ੍ਰਧਾਨ, ਟਿੰਕੂ ਕਪੂਰ, ਲੱਖਾ ਸਿੰਘ ਬਰਾੜ, ਚਰਨਜੀਤ ਸਿੰਘ ਸ਼ਰਮਾ, ਸਤਨਾਮ ਸਿੰਘ ਧਾਲੀਵਾਲ, ਸਤਿਨ ਬਾਂਸਲ, ਤਜਿੰਦਰ ਸਿੰਘ ਤੇਜਾ, ਮਨਪ੍ਰੀਤ ਸਿੰਘ, ਪ੍ਰੇਮ ਕੁਮਾਰ, ਡਾ ਹਰਪ੍ਰੀਤ ਸਿੰਘ ਆਦਿ ਕਲੱਬ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਖੇਤ ਬਚਾਓ ਅਭਿਆਨ' ਤਹਿਤ ਪੀ.ਏ.ਯੂ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਜਾਗਰੂਕਤਾ ਕੈਂਪ ਅਗਲੀ ਖ਼ਬਰ ਕੇਂਦਰ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਨਾਰਾਜ਼-ਸਰਬਜੀਤ ਕੌਰ ਬਰਾੜ ਮੁੱਦਕੀ
Ad Position 24