26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

'ਖੇਤ ਬਚਾਓ ਅਭਿਆਨ' ਤਹਿਤ ਪੀ.ਏ.ਯੂ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਜਾਗਰੂਕਤਾ ਕੈਂਪ

Ad Position 21
No active advertisement
ਅਜੀਤ ਡੈਸਕ 12-06-2026
ਮੱਖੂ, 11 ਜੂਨ (ਵਰਿੰਦਰ ਮਨਚੰਦਾ)-ਪੀ.ਏ.ਯੂ ਕਿ੍ਸ਼ੀ ਵਿਗਿਆਨ ਕੇਂਦਰ ਫ਼ਿਰੋਜ਼ਪੁਰ ਵਲੋਂ ਨਬਾਰਡ ਦੇ ਸਹਿਯੋਗ ਅਤੇ ਡਿਪਟੀ ਡਾਇਰੈਕਟਰ ਡਾ.ਗੁਰਮੇਲ ਸਿੰਘ ਸੰਧੂ ਦੀ ਅਗਵਾਈ ਹੇਠ ਮੱਖੂ ਐਗਰੋ ਫਾਰਮਰ ਪ੍ਰੋਡਿਊਸਰ ਕੰਪਨੀ ਅਤੇ ਜ਼ੀਰਾ ਫਾਰਮਰ ਪ੍ਰੋਡਿਊਸਰ ਕੰਪਨੀ ਦੇ ਨੁਮਾਇੰਦਿਆਂ ਅਤੇ ਕਿਸਾਨਾਂ ਲਈ 'ਖੇਤ ਬਚਾਓ ਅਭਿਆਨ' ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਦੀ ਸ਼ੁਰੂਆਤ ਮੌਕੇ ਨਬਾਰਡ ਦੇ ਡੀ.ਡੀ.ਐਮ ਰੋਹਿਤ ਕਸ਼ਯਪ ਨੇ ਕੇ.ਵੀ.ਕੇ.ਟੀਮ, ਸੀ.ਬੀ.ਬੀ.ਓ. ਅਧਿਕਾਰੀਆਂ ਅਤੇ ਵੱਖ-ਵੱਖ ਐੱਫ.ਪੀ.ਓਜ ਤੋਂ ਪਹੁੰਚੇ ਪ੍ਰਤੀਭਾਗੀਆਂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ 'ਖੇਤ ਬਚਾਓ ਅਭਿਆਨ' ਦੀ ਭਾਵਨਾ ਨੂੰ ਅੱਗੇ ਵਧਾਉਂਦਿਆਂ ਮੱਖੂ ਐੱਫ.ਪੀ.ਓ ਵਿਖੇ ਮਿੰਨੀ ਮਿੱਟੀ ਜਾਂਚ ਪ੍ਰਯੋਗਸ਼ਾਲਾ ਦਾ ਉਦਘਾਟਨ ਵੀ ਕੀਤਾ ਗਿਆ | ਕਸ਼ਯਪ ਨੇ ਐੱਫ.ਪੀ.ਓਜ ਵਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੱਖੂ ਐੱਫ.ਪੀ.ਓ ਵਲੋਂ ਸਥਾਪਿਤ ਇਹ ਪ੍ਰਯੋਗਸ਼ਾਲਾ ਖੇਤਾਂ ਦੀ ਸਿਹਤ ਸੁਧਾਰਨ ਅਤੇ ਲਾਗਤ ਘਟਾਉਣ ਵਿਚ ਸਹਾਇਕ ਸਾਬਤ ਹੋਵੇਗੀ | ਕੈਂਪ ਦੌਰਾਨ ਕੇ.ਵੀ.ਕੇ.ਦੇ ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਡਾ.ਭੱਲਣ ਸਿੰਘ ਸੇਖੋਂ ਨੇ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਲਈ ਮਿੱਟੀ ਅਤੇ ਪਾਣੀ ਦੀ ਪਰਖ ਕਰਵਾਉਣ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਹਰੀ ਖਾਦ ਦੀ ਬਿਜਾਈ ਕੀਤੀ ਹੈ | ਉਹ ਝੋਨੇ ਵਿਚ ਪ੍ਰਤੀ ਏਕੜ 55 ਕਿੱਲੋ ਯੂਰੀਆ ਘੱਟ ਕਰ ਸਕਦੇ ਹਨ | ਜਦਕਿ ਹਰੀ ਖਾਦ ਵਾਲੇ ਖੇਤਾਂ ਵਿਚ ਬਾਸਮਤੀ ਲਈ ਯੂਰੀਆ ਪਾਉਣ ਦੀ ਲੋੜ ਨਹੀਂ ਰਹਿੰਦੀ | ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਪਿਛਲੀ ਫ਼ਸਲ ਨੂੰ ਡੀ.ਏ.ਪੀ. ਦੀ ਸਿਫ਼ਾਰਸ਼ ਸ਼ੁਦਾ ਖ਼ੁਰਾਕ ਦਿੱਤੀ ਗਈ ਸੀ ਤਾਂ ਝੋਨੇ ਵਿਚ ਫਾਸਫੋਰਸ ਪਾਉਣ ਦੀ ਲੋੜ ਨਹੀਂ ਹੈ | ਡਾ.ਸੇਖੋਂ ਨੇ ਐੱਫ.ਪੀ.ਓਜ ਨੂੰ ਵਧੇਰੇ ਮੁਨਾਫ਼ਾ ਕਮਾਉਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਮੁੱਲ ਵਾਧੇ ਲਈ ਸਿਫਾਰਸ਼ਸ਼ੁਦਾ ਕਿਸਮਾਂ ਜਿਵੇਂ ਪੰਜਾਬ ਚਪਾਤੀ-1, ਕਨੋਲਾ ਸਰੋਂ੍ਹ ਜੀ.ਐੱਸ.ਸੀ-7 ਅਤੇ ਮਿਰਚ ਦੀ ਕਿਸਮ ਸੀ.ਐੱਚ-52 ਅਪਣਾਉਣ ਦੀ ਅਪੀਲ ਕੀਤੀ | ਡਾ.ਸਿਮਰਨਜੀਤ ਕੌਰ ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਐੱਫ.ਪੀ.ਓਜ ਨੂੰ ਕੀਟਨਾਸ਼ਕਾਂ ਦੀ ਸੁਚੱਜੀ ਅਤੇ ਸੁਰੱਖਿਅਤ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਸੀ.ਬੀ.ਬੀ.ਓ (ਭੂਸ਼ਨ ਐਂਡ ਸੰਨਜ਼) ਦੇ ਸੰਦੀਪ ਸਿੰਘ ਨੇ ਐੱਫ.ਪੀ.ਓਜ ਨੂੰ ਪੀ.ਏ.ਯੂ. ਦੀਆਂ ਸਿਫਾਰਸ਼ਸ਼ੁਦਾ ਕਿਸਮਾਂ ਦੀ ਕਾਸ਼ਤ ਅਪਣਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਨਿਰਯਾਤ ਦੀਆਂ ਸੰਭਾਵਨਾਵਾਂ ਨੂੰ ਤਲਾਸ਼ ਕੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕੀਤਾ ਜਾ ਸਕੇ | ਕੈਂਪ ਦੇ ਅਖੀਰ ਵਿਚ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਨਬਾਰਡ ਦੇ ਸਹਿਯੋਗ ਨਾਲ ਚੱਲ ਰਹੇ 'ਖੇਤ ਬਚਾਓ ਅਭਿਆਨ' ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪਿੰਡ ਪੱਧਰ ਤੱਕ ਪਹੁੰਚਾਉਣ ਦਾ ਸੰਕਲਪ ਦੁਹਰਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਸਹੂਲਤਾਂ ਦੇ ਮੱਦੇਨਜ਼ਰ ਨੂੰ ਮੁੱਖ ਰੱਖ ਕੇ ਕਿਸਾਨ ਵੱਧ ਤੋਂ ਵੱਧ ਫਾਰਮਰ ਰਜਿਸਟਰੇਸ਼ਨ ਕਰਵਾਉਣ-ਮੁੱਖ ਖੇਤੀਬਾੜੀ ਅਫਸਰ ਅਗਲੀ ਖ਼ਬਰ ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਫੌਜ ਦੀ ਟਰੇਨਿੰਗ ਲੈ ਰਹੇ ਨੌਜਵਾਨਾਂ ਨੂੰ ਵੰਡੇ ਫਲ
Ad Position 24