06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਮੀਂਹ ਦੇ ਨਾਲ ਆਏ ਹਨ੍ਹੇਰੀ ਝੱਖੜ ਨੇ ਰੁੱਖ, ਪਸ਼ੂਆਂ, ਤੂੜੀ ਵਾਲੇ ਸ਼ੈੱਡ ਅਤੇ ਬਿਜਲੀ ਵਾਲੇ ਖੰਭੇ ਕੀਤੇ ਢਹਿ-ਢੇਰੀ

Ad Position 21
No active advertisement
ਅਜੀਤ ਡੈਸਕ 13-06-2026
ਮੱਖੂ, 12 ਜੂਨ (ਕੁਲਵਿੰਦਰ ਸਿੰਘ ਸੰਧੂ)-ਬੀਤੀ ਰਾਤ ਜਿੱਥੇ ਮੀਂਹ ਪੈਣ ਨਾਲ ਜਨਤਾ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਮੀਂਹ ਦੇ ਨਾਲ ਆਏ ਹਨ੍ਹੇਰੀ ਝੱਖੜ ਨੇ ਰੁੱਖਾਂ,ਪਸ਼ੂਆਂ ਅਤੇ ਤੂੜੀ ਵਾਲੇ ਸ਼ੈੱਡਾਂ ਨੂੰ ਢਹਿ ਢੇਰੀ ਕਰ ਦਿੱਤਾ | ਮੱਖੂ ਦੇ ਨਜ਼ਦੀਕ ਨੈਸ਼ਨਲ ਹਾਈਵੇ 54, ਮੱਖੂ ਤੋਂ ਮੋਗਾ ਜਲੰਧਰ ਰੋਡ ਤਕਰੀਬਨ ਲਿੰਕ ਰੋਡ ਦੇ ਕੰਢੇ ਲੱਗੇ ਰੁੱਖ ਝੱਖੜ ਨੇ ਪੁੱਟ ਦਿੱਤੇ ਅਤੇ ਸੜਕਾਂ 'ਤੇ ਡਿੱਗੇ ਰੁੱਖਾਂ ਨੂੰ ਰਾਹਗੀਰਾਂ 'ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਾਸੇ ਕਰਕੇ ਆਵਾਜਾਈ ਨੂੰ ਮੋੜ ਬਹਾਲ ਕੀਤਾ ਗਿਆ | ਸੜਕਾਂ 'ਤੇ ਨਜ਼ਦੀਕ ਲੱਗੇ ਝੋਨੇ ਦੀ ਫ਼ਸਲ ਵਿਚ ਰੁੱਖ ਡਿਗ ਪਏ ਜਿਸ ਨਾਲ ਝੋਨੇ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਤੇ ਕਿਸਾਨਾਂ ਨੂੰ ਇਸ ਥਾਵਾਂ 'ਤੇ ਦੁਬਾਰਾ ਝੋਨਾਂ ਲਵਾਉਣਾ ਪਏਗਾ | ਇਹ ਝੱਖੜ ਅਤੇ ਮੀਂਹ ਇਨ੍ਹਾਂ ਤੇਜ਼ ਸੀ ਕਿ ਰਾਹਗੀਰਾਂ ਨੂੰ ਜਿੱਥੇ ਵੀ ਸੁਰੱਖਿਅਤ ਥਾਂ ਮਿਲੀ ਆਪਣੀਆਂ ਗੱਡੀਆਂ ਮੋਟਰਸਾਈਕਲ ਰੋਕ ਕੇ ਆਪਣਾ ਬਚਾਅ ਕੀਤਾ | ਮੱਖੂ ਕਟਾਰੀਆ ਮਾਰਕੀਟ 'ਚ ਸੀਵਰੇਜ ਦਾ ਪਾਣੀ ਰੁਕਣ ਕਾਰਨ ਮਾਰਕੀਟ ਦੀਆਂ ਤਿੰਨ ਦੁਕਾਨਾਂ ਵਿਚ ਪਾਣੀ ਭਰ ਗਿਆ ਜਿਸ ਨਾਲ ਉਨ੍ਹਾਂ ਦੇ ਅੰਦਰ ਰੱਖੇ ਸਮਾਨ ਨੂੰ ਕਾਫ਼ੀ ਨੁਕਸਾਨ ਪਹੁੰਚਿਆ | ਦੁਕਾਨਦਾਰਾਂ ਦਾ ਕਹਿਣਾ ਸੀ ਕਿ ਪਿਛਲੇ ਦਸਾਂ ਸਾਲਾਂ ਤੋਂ ਇਹ ਸੀਵਰੇਜ ਸਾਫ਼ ਨਹੀਂ ਕੀਤਾ ਗਿਆ ਅਤੇ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਨਾਲ ਸਾਡਾ ਹੋਰ ਵੀ ਨੁਕਸਾਨ ਹੋਵੇਗਾ 'ਤੇ ਅਸੀਂ ਨਗਰ ਪੰਚਾਇਤ ਨੂੰ ਬੇਨਤੀ ਕਰਦੇ ਹਾਂ ਕਿ ਇਹ ਸੀਵਰੇਜ ਦੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਅੱਗੇ ਤੋਂ ਸਾਡਾ ਕੋਈ ਨੁਕਸਾਨ ਨਾ ਹੋ ਸਕੇ | ਸੂਰਤ ਸਿੰਘ ਤਲਵੰਡੀ ਨੇ ਦੱਸਿਆ ਕਿ ਉਨ੍ਹਾਂ ਦਾ ਪਸ਼ੂਆਂ 'ਤੇ ਪਾਇਆ ਸ਼ੈੱਡ ਝੱਖੜ ਨੇ ਸਾਰਾ ਹੀ ਉਡਾ ਦਿੱਤਾ ਹੈ ਜਿਸ ਨਾਲ ਸਾਡਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ | ਹਨ੍ਹੇਰੀ ਝੱਖੜ ਨਾਲ ਵੱਡੇ ਪੱਧਰ 'ਤੇ ਬਿਜਲੀ ਦੇ ਖੰਭਿਆਂ ਨੂੰ ਨੁਕਸਾਨ ਪਹੁੰਚਾ ਹੈ ਅਤੇ ਕਈ ਥਾਂ 'ਤੇ ਟਰਾਂਸਫ਼ਾਰਮਰ ਦੀ ਟੁੱਟ ਕੇ ਥੱਲੇ ਡਿੱਗਣ ਦੇ ਸਮਾਚਾਰ ਪ੍ਰਾਪਤ ਹੋਏ | ਜਿੱਥੇ ਮਾਲੀ ਨੁਕਸਾਨ ਹੋਣ ਦੇ ਸਮਾਚਾਰ ਮਿਲਿਆ ਉੱਥੇ ਹੀ ਕਿਸੇ ਵੀ ਵਿਅਕਤੀ ਨੂੰ ਇਸ ਹਨੇਰੀ ਝੱਖੜ ਵਿਚ ਸੱਟ ਪੇਟ ਲੱਗਣ ਦਾ ਕੋਈ ਸਮਾਚਾਰ ਪ੍ਰਾਪਤ ਨਹੀਂ ਹੋਇਆ | ਖ਼ਬਰ ਲਿਖੀ ਜਾਣ ਤੱਕ ਬਿਜਲੀ ਦੀ ਸਪਲਾਈ ਅਜੇ ਚਾਲੂ ਨਹੀਂ ਹੋ ਸਕੀ ਬਿਜਲੀ ਵਿਭਾਗ ਦੇ ਮੁਲਾਜ਼ਮ ਸਪਲਾਈ ਮੁੜ ਬਹਾਲ ਕਰਨ ਵਿਚ ਲੱਗੇ ਹੋਏ ਸਨ |
Ad Position 22
No active advertisement
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਪੀ.ਡਬਲਯੂ.ਡੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵਲੋਂ ਡਵੀਜ਼ਨਲ ਪੱਧਰੀ ਰੋਸ ਧਰਨੇ 15 ਤੋਂ ਅਗਲੀ ਖ਼ਬਰ ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ 'ਚ ਕਾਨੂੰਨ ਵਿਵਸਥਾ ਅਤੇ ਬੇਰੁਜ਼ਗਾਰੀ ਖ਼ਿਲਾਫ਼ ਰਾਜਪਾਲ ਲਈ ਮੰਗ ਪੱਤਰ ਦਿੱਤਾ
Ad Position 24
No active advertisement