ਫ਼ਿਰੋਜ਼ਪੁਰ, 12 ਜੂਨ (ਗੁਰਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਦੇ ਚੇਅਰਮੈਨ ਅਤੇ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਦੀ ਪੇ੍ਰਰਨਾ ਅਤੇ ਮਾਰਗਦਰਸ਼ਨ ਹੇਠ ਗਰੁੱਪ ਵਲੋਂ ਸਨਾਤਨ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣ ਦਾ ਸੰਕਲਪ ਦੁਹਰਾਇਆ ਗਿਆ | ਇਸ ਦੌਰਾਨ ਭਗਤੀ ਭਜਨ ਗਰੁੱਪ ਦੀ ਵਿਸ਼ੇਸ਼ ਮੀਟਿੰਗ ਚੇਅਰਮੈਨ ਪੰਡਿਤ ਕੈਲਾਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਅਸ਼ੋਕ ਕੁਮਾਰ ਗਰਗ ਦੇ ਨਿਵਾਸ ਸਥਾਨ 'ਤੇ ਹੋਈ ਜਿਸ ਵਿਚ ਅਸ਼ੋਕ ਕੁਮਾਰ ਗਰਗ ਨੂੰ ਸਰਵਸੰਮਤੀ ਨਾਲ ਮੁੜ ਗਰੁੱਪ ਦਾ ਪ੍ਰਧਾਨ ਚੁਣ ਲਿਆ ਗਿਆ | ਮੀਟਿੰਗ ਵਿਚ ਭਗਤੀ ਭਜਨ ਅਤੇ ਸਤਿਸੰਗਾਂ ਦੇ ਆਗਾਮੀ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਵਿਦੇਸ਼ ਜਾ ਰਹੇ ਕਮਲ ਕਾਲੀਆ ਦੀ ਥਾਂ ਅਸ਼ੋਕ ਕੁਮਾਰ ਗਰਗ ਨੂੰ ਦੁਬਾਰਾ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਗਈ | ਇਸ ਮੌਕੇ ਮੁਕੇਸ਼ ਗੋਇਲ ਨੂੰ ਮਹਾਂ ਮੰਤਰੀ, ਰਾਕੇਸ਼ ਪਾਠਕ ਨੂੰ ਖ਼ਜ਼ਾਨਚੀ ਅਤੇ ਗੌਰਵ ਅਨਮੋਲ ਨੂੰ ਮਿਊਜ਼ਿਕ ਡਾਇਰੈਕਟਰ ਵਜੋਂ ਬਰਕਰਾਰ ਰੱਖਿਆ ਗਿਆ | ਇਸ ਤੋਂ ਇਲਾਵਾ ਮਹਿੰਦਰ ਪਾਲ ਬਜਾਜ ਵਾਈਸ ਪ੍ਰਧਾਨ ਅਤੇ ਤਰਲੋਚਨ ਚੋਪੜਾ, ਬਲਰਾਜ ਬਾਂਸਲ ਅਤੇ ਅਸ਼ੋਕ ਕੁਮਾਰ ਕੱਕੜ ਮੈਂਬਰਾਂ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਅਤੇ ਐਸ.ਬੀ.ਐਸ ਨਰਸਿੰਗ ਕਾਲਜ, ਹਾਰਮਨੀ ਵਨਿਅਮ ਅਤੇ ਹਾਰਮਨੀ ਆਯੁਰਵੈਦਿਕ ਕਾਲਜ ਦੇ ਡਾਇਰੈਕਟਰ ਧਰਮਪਾਲ ਬਾਂਸਲ ਨੇ ਕਿਹਾ ਕਿ ਗਰੁੱਪ ਪਹਿਲਾਂ ਦੀ ਤਰ੍ਹਾਂ ਨਿਸ਼ਕਾਮ ਸੇਵਾ ਭਾਵਨਾ ਨਾਲ ਘਰ-ਘਰ ਸਤਿਸੰਗ ਕਰਕੇ ਸਨਾਤਨ ਧਰਮ ਦਾ ਸੰਦੇਸ਼ ਪਹੁੰਚਾਉਂਦਾ ਰਹੇਗਾ | ਉਨ੍ਹਾਂ ਦੱਸਿਆ ਕਿ ਸਤਿਸੰਗਾਂ ਦੌਰਾਨ ਪ੍ਰਾਪਤ ਹੋਣ ਵਾਲੀ ਰਕਮ ਜ਼ਰੂਰਤਮੰਦ ਬੱਚਿਆਂ ਦੀ ਸਿੱਖਿਆ ਲਈ ਖ਼ਰਚ ਕੀਤੀ ਜਾਂਦੀ ਹੈ | ਜੋ ਗਰੁੱਪ ਦੀ ਸਮਾਜਿਕ ਵਚਨਬੱਧਤਾ ਦਾ ਪ੍ਰਤੀਕ ਹੈ | ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਨਵ-ਨਿਯੁਕਤ ਪ੍ਰਧਾਨ ਅਸ਼ੋਕ ਕੁਮਾਰ ਗਰਗ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ |