ਜ਼ੀਰਾ,12 ਜੂਨ (ਰਜਨੀਸ਼ ਕਥੂਰੀਆ)-ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਅਤੇ ਨਗਰ ਕੌਂਸਲ ਜ਼ੀਰਾ ਵਲੋਂ ਸੀਨੀਅਰ ਮੈਡੀਕਲ ਅਫਸਰ ਡਾਕਟਰ ਕਰਨਵੀਰ ਸਿੰਘ ਅਤੇ ਹੈਲਥ ਇੰਸਪੈਕਟਰ ਮਨਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ੀਰਾ ਦੇ ਬੱਸ ਸਟੈਂਡ ਅਤੇ ਕਬਾੜ ਵਾਲੀਆਂ ਦੁਕਾਨਾਂ 'ਤੇ ਡੇਂਗੂ ਬਾਰੇ ਜਾਗਰੂਕ ਕੀਤਾ ਗਿਆ ਅਤੇ ਚੇਤਾਵਨੀ ਦਿੱਤੀ ਗਏ ਕਿ ਕਿ ਖਾਲੀ ਬੋਤਲਾਂ,ਡਰੰਮਾਂ ਅਤੇ ਪਾਣੀ ਵਾਲੇ ਟੈਂਕਾਂ ਵਿਚ ਪਾਣੀ ਜਮ੍ਹਾਂ ਨਾ ਹੋਣ ਦਿੱਤਾ ਜਾਵੇ | ਉਹਨਾਂ ਕਿਹਾ ਕਿ ਡੇਂਗੂ ਇਕ ਕਿਸਮ ਦਾ ਗੰਭੀਰ ਬੁਖ਼ਾਰ ਹੈ, ਜੋ ਕਿ ਏਡੀਜ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ | ਉਹਨਾਂ ਦੱਸਿਆ ਕਿ ਇਹ ਚਾਰ ਕਿਸਮਾਂ ਵਿਚ ਪਾਇਆ ਜਾਂਦਾ ਹੈ | ਉਹਨਾਂ ਕਿਹਾ ਕਿ ਗਰਮੀਆਂ ਦੇ ਬਰਸਾਤਾਂ ਵਿਚ ਮੌਸਮ ਦੌਰਾਨ ਘਰਾਂ 'ਚ ਮੱਛਰਾਂ ਦੀ ਭਰਮਾਰ ਹੋਣੀ ਸ਼ੁਰੂ ਹੋ ਜਾਂਦੀ ਹੈ | ਉਹਨਾਂ ਕਿਹਾ ਕਿ ਸਾਨੂੰ ਆਪਣੇ ਆਲੇ-ਦੁਆਲੇ ਨਾ ਤਾਂ ਪਾਣੀ ਖੜ੍ਹਾ ਹੋਣ ਦੇਣਾ ਚਾਹੀਦਾ ਹੈ ਅਤੇ ਨਾ ਹੀ ਕੂੜੇ ਦੇ ਢੇਰ ਲੱਗਣੇ ਦੇਣੇ ਚਾਹੀਦੇ | ਇਸ ਲਈ ਆਪਣੇ ਘਰਾਂ ਦੇ ਆਸ ਪਾਸ ਸਾਫ ਸਫ਼ਾਈ ਰੱਖਣੀ ਬਹੁਤ ਜ਼ਰੂਰੀ ਹੈ | ਡੇਂਗੂ, ਮਲੇਰੀਆ ਅਤੇ ਚਿਕਨ ਗੁਣੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਵਲੋਂ ਮੁਹਿੰਮ ਚਲਾਈ ਜਾ ਰਹੀ ਹੈ | ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਸਬੰਧੀ ਸਿਹਤ ਵਿਭਾਗ ਦੀ ਟੀਮ ਵਲੋਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਮਨਿੰਦਰ ਸਿੰਘ ਹੈਲਥ ਇੰਸਪੈਕਟਰ,ਗੁਰਸੰਤ ਸਿੰਘ ਮਲਟੀਪਰਪਜ਼ ਹੈਲਥ ਵਰਕਰ, ਗੁਰਜੀਤ ਸਿੰਘ, ਰਮਨਦੀਪ ਸਿੰਘ,ਦੀਦਾਰ ਸਿੰਘ , ਵਿਸ਼ਾਲ ਸ਼ਰਮਾ, ਹਰਪਾਲ ਸਿੰਘ ,ਰਿੰਕੂ ਕੁਮਾਰ ਆਦਿ ਹਾਜਰ ਸਨ |