09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਫਲੈਕਸਾਂ ਤੋਂ ਗ਼ਾਇਬ ਰਹੇ ਵੱਡੇ ਚਿਹਰੇ, ਕੇਵਲ ਢਿੱਲੋਂ ਦੀ ਫੇਰੀ 'ਚ ਚਰਚਾਵਾਂ ਤੇਜ਼

Ad Position 21
No active advertisement
ਅਜੀਤ ਡੈਸਕ 14-06-2026
ਫ਼ਿਰੋਜ਼ਪੁਰ, 13 ਜੂਨ (ਸੁਖਵਿੰਦਰ ਸਿੰਘ)-ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਫ਼ਿਰੋਜ਼ਪੁਰ ਫੇਰੀ ਦੌਰਾਨ ਜਿੱਥੇ ਸਿਆਸੀ ਗਤੀਵਿਧੀਆਂ ਅਤੇ ਪਾਰਟੀ ਦੀਆਂ ਭਵਿੱਖੀ ਰਣਨੀਤੀਆਂ ਚਰਚਾ ਦਾ ਕੇਂਦਰ ਰਹੀਆਂ, ਉੱਥੇ ਸਮਾਗਮ ਸਥਾਨ 'ਤੇ ਲੱਗੇ ਫਲੈਕਸ ਬੋਰਡ ਵੀ ਲੋਕਾਂ ਦੀ ਖਿੱਚ ਦਾ ਕਾਰਨ ਬਣੇ ਰਹੇ | ਖ਼ਾਸ ਗੱਲ ਇਹ ਰਹੀ ਕਿ ਫਲੈਕਸਾਂ 'ਤੇ ਪਾਰਟੀ ਦੇ ਕਈ ਆਗੂਆਂ ਦੀਆਂ ਤਸਵੀਰਾਂ ਤਾਂ ਨਜ਼ਰ ਆਈਆਂ, ਪਰ ਫ਼ਿਰੋਜ਼ਪੁਰ ਦੀ ਸਿਆਸਤ ਦੇ ਅਹਿਮ ਚਿਹਰੇ ਦੀਆਂ ਤਸਵੀਰ ਕਈ ਫਲੈਕਸ ਬੋਰਡਾਂ ਤੋਂ ਗ਼ਾਇਬ ਦਿਖਾਈ ਦਿੱਤੀਆਂ | ਇਸ ਗੱਲ ਨੂੰ ਲੈ ਕੇ ਸਮਾਗਮ ਵਿਚ ਪਹੁੰਚੇ ਵਰਕਰਾਂ ਅਤੇ ਹਲਕਿਆਂ 'ਚ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਸੁਣਨ ਨੂੰ ਮਿਲੀਆਂ | ਕਈ ਲੋਕਾਂ ਦਾ ਕਹਿਣਾ ਸੀ ਕਿ ਜਦੋਂ ਸੂਬਾ ਪ੍ਰਧਾਨ ਦਾ ਦੌਰਾ ਹੋਵੇ ਅਤੇ ਸਥਾਨਕ ਪੱਧਰ ਦੇ ਪ੍ਰਭਾਵਸ਼ਾਲੀ ਆਗੂਆਂ ਦੀਆਂ ਤਸਵੀਰਾਂ ਹੀ ਫਲੈਕਸਾਂ 'ਤੇ ਨਾ ਹੋਣ ਤਾਂ ਸਵਾਲ ਖੜ੍ਹੇ ਹੋਣਾ ਸੁਭਾਵਿਕ ਹੈ | ਕੁੱਝ ਲੋਕ ਇਸ ਨੂੰ ਸੰਗਠਨਕ ਸਮੀਕਰਨਾਂ ਨਾਲ ਜੋੜ ਕੇ ਦੇਖ ਰਹੇ ਹਨ, ਜਦਕਿ ਕੁੱਝ ਇਸ ਨੂੰ ਸਿਰਫ਼ ਪ੍ਰਬੰਧਕੀ ਚੂਕ ਮੰਨ ਰਹੇ ਹਨ ਹਾਲਾਂਕਿ ਇਸ ਸਬੰਧੀ ਕਿਸੇ ਵੀ ਆਗੂ ਜਾਂ ਪਾਰਟੀ ਅਹੁਦੇਦਾਰ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ, ਪਰ ਕੇਵਲ ਢਿੱਲੋਂ ਦੀ ਫੇਰੀ ਦੌਰਾਨ ਫਲੈਕਸਾਂ ਤੋਂ ਗ਼ਾਇਬ ਇਹ ਵੱਡੇ ਚਿਹਰੇ ਚਰਚਾ ਦਾ ਵਿਸ਼ਾ ਜ਼ਰੂਰ ਬਣੇ ਰਹੇ |
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਸ਼ਾਹ ਟੋਲ ਪਲਾਜ਼ੇ ਉੱਪਰ ਕਿਸਾਨ ਵਲੋਂ ਝੋਨਾ ਲਗਾਉਣ 'ਤੇ ਪੈਦਾ ਹੋਈ ਸਥਿਤੀ ਜਿਉਂ ਦੀ ਤਿਉਂ ਅਗਲੀ ਖ਼ਬਰ ਆਪਣੇ ਸਕੂਲ ਪਹੁੰਚੀ ਏਸ਼ੀਆ ਕੱਪ ਕਾਂਸੀ ਤਗਮਾ ਜੇਤੂ ਰਸ਼ਮੀਨ ਕੌਰ ਦਾ ਵਿਸ਼ੇਸ਼ ਸਨਮਾਨ
Ad Position 24