09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਫ਼ਿਰੋਜ਼ਸ਼ਾਹ ਟੋਲ ਪਲਾਜ਼ੇ ਉੱਪਰ ਕਿਸਾਨ ਵਲੋਂ ਝੋਨਾ ਲਗਾਉਣ 'ਤੇ ਪੈਦਾ ਹੋਈ ਸਥਿਤੀ ਜਿਉਂ ਦੀ ਤਿਉਂ

Ad Position 21
No active advertisement
ਅਜੀਤ ਡੈਸਕ 14-06-2026
ਪ੍ਰਸ਼ਾਸਨ ਵਲੋਂ ਕਿਸਾਨ ਨੂੰ ਮਨਾਉਣ ਦੀਆ ਕੋਸ਼ਿਸ਼ਾਂ ਪਰ ਨਹੀਂ ਮਿਲੀ ਸਫਲਤਾ
ਫ਼ਿਰੋਜ਼ਸ਼ਾਹ, 13 ਜੂਨ (ਸਰਬਜੀਤ ਸਿੰਘ ਧਾਲੀਵਾਲ)-ਫ਼ਿਰੋਜ਼ਪੁਰ-ਮੋਗਾ ਨੈਸ਼ਨਲ ਹਾਈਵੇ 'ਤੇ ਫ਼ਿਰੋਜ਼ਪੁਰ ਨਜ਼ਦੀਕ ਟੋਲ ਪਲਾਜੇ ਉੱਪਰ ਕਿਸਾਨ ਗੁਰਸੇਵਕ ਸਿੰਘ ਸੈਣੀ ਵਲੋਂ ਉਕਤ ਜਗ੍ਹਾ ਦੇ ਮਾਲਕੀ ਹੱਕ ਹੋਣ ਦਾ ਦਾਅਵਾ ਕਰਦਿਆਂ ਟੋਲ ਉੱਪਰ ਕੁੱਝ ਜਗ੍ਹਾ 'ਤੇ ਮਿੱਟੀ ਪਾ ਪਾਣੀ ਨਾਲ ਭਰ ਕੇ ਝੋਨਾ ਲਗਾ ਦਿੱਤਾ ਸੀ | ਤਿੰਨ ਦਿਨ ਬੀਤਣ 'ਤੇ ਵੀ ਕਿਸਾਨ ਗੁਰਸੇਵਕ ਸਿੰਘ ਸੈਣੀ ਸਾਥੀਆ ਸਮੇਤ ਝੋਨੇ ਕੋਲ ਧਰਨਾ ਲਗਾ ਬੈਠਾ ਹੈ | ਟੋਲ ਫ਼ਰੀ ਕੀਤਾ ਹੋਇਆ ਹੈ ਪਰ ਪ੍ਰਸ਼ਾਸਨ ਟੋਲ ਚਲਾਉਣ ਅਤੇ ਝੋਨੇ ਵਾਲੀ ਜਗ੍ਹਾ ਨੂੰ ਸਾਫ਼ ਕਰਵਾਉਣ 'ਚ ਨਾਕਾਮ ਹੈ | ਜਿਸ ਤੋਂ ਸਪਸ਼ਟ ਹੈ ਕਿ ਕਿਸਾਨ ਗੁਰਸੇਵਕ ਸਿੰਘ ਸੈਣੀ ਨੇ ਪੱਕੇ ਪੈਰੀਂ ਹੀ ਉਕਤ ਸੰਘਰਸ਼ ਵਿੱਡਣ ਦਾ ਜੇਰਾ ਕੀਤਾ ਹੈ | ਫ਼ਿਰੋਜ਼ਸ਼ਾਹ ਟੋਲ ਪਲਾਜੇ 'ਤੇ ਬੈਠੇ ਕਿਸਾਨ ਗੁਰਸੇਵਕ ਸਿੰਘ ਸੈਣੀ ਨੇ ਗੱਲਬਾਤ ਕਰਦਿਆਂ ਕਿਹਾ ਕਿ 8 ਸਾਲ ਦੀ ਜੱਦੋ ਜਹਿਦ ਬਾਅਦ ਮੈ ਮਾਨਯੋਗ ਕੋਰਟ ਰਾਹੀ ਆਪਣੀ ਮਾਲਕੀ ਜ਼ਮੀਨ ਦੀ ਨਿਸ਼ਾਨਦੇਹੀ ਕਰਾਉਣ 'ਚ ਸਫਲ ਹੋਇਆ ਹਾਂ | ਪ੍ਰਸ਼ਾਸਨ ਵਾਰ-ਵਾਰ ਮੀਟਿੰਗ ਅਤੇ ਸਮਾਂ ਦੇਣ ਲਈ ਕਹਿ ਰਿਹਾ ਹੈ | ਝੋਨਾ ਲਗਾਉਣ ਵਾਲੀ ਜਗ੍ਹਾ ਸਾਫ਼ ਕਰਨ ਨੂੰ ਕਹਿ ਰਿਹਾ ਹੈ | ਤਹਿਸੀਲਦਾਰ ਫ਼ਿਰੋਜਪੁਰ ਦੀ ਸਾਰੀ ਸਥਿਤੀ ਨੂੰ ਦੇਖ ਕੇ ਗਏ ਹਨ, ਨਿਸ਼ਾਨਦੇਹੀ ਦੌਰਾਨ ਲੱਗੀਆਂ ਨਿਸ਼ਾਨੀਆਂ ਦਿਖਾਈਆਂ ਹਨ | ਉਨ੍ਹਾਂ ਵੀ ਸਮਾਂ ਦੇਣ ਲਈ ਕਿਹਾ ਸੀ ਪਰ ਅਸੀਂ ਬੇਨਤੀ ਕੀਤੀ ਹੈ ਕਿ ਅਸੀਂ ਪਹਿਲਾ ਹੀ 8 ਸਾਲ ਦੇ ਚੁੱਕੇ ਹਾਂ | ਉਨ੍ਹਾਂ ਕਿਹਾ ਕਿ ਜੱਦ ਤੱਕ ਨੈਸ਼ਨਲ ਹਾਈਵੇ ਜਾਂ ਪ੍ਰਸ਼ਾਸਨ ਸਾਨੂੰ ਲਿਖਤੀ ਤੌਰ 'ਤੇ ਉਕਤ ਜਗ੍ਹਾ ਛੱਡਣ ਦਾ ਵਿਸ਼ਵਾਸ ਨਹੀਂ ਦਿਵਾੳਾੁਦਾ ਅੱਸੀ ਧਰਨਾ ਜਾਰੀ ਰੱਖਾਂਗੇ ਅਤੇ ਟੋਲ ਵੀ ਫ਼ਰੀ ਰੱਖਾਂਗੇ | ਕਿਸਾਨ ਗੁਰਸੇਵਕ ਸਿੰਘ ਸੈਣੀ ਅਤੇ ਕਿਸਾਨ ਜਥੇਬੰਦੀਆਂ ਦਾ ਨੈਸ਼ਨਲ ਹਾਈਵੇ ਨਾਲ ਪਿਆ ਪੇਚਾ ਦੀ ਸਥਿਤੀ ਧਾਰਨ ਕਰਦਾ ਹੈ ਇਸ ਬਾਰੇ ਤਾਂ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ, ਪਰ ਨੈਸ਼ਨਲ ਹਾਈਵੇ 'ਤੇ ਝੋਨਾ ਲਗਾ ਕਿਸਾਨ ਨੇ ਇਹ ਜ਼ਰੂਰ ਸਾਬਤ ਕਰ ਦਿੱਤਾ ਕਿ ''ਅੜੀ ਉੱਤੇ ਆਇਆ ਜੱਟ ਕੁੱਝ ਵੀ ਕਰ ਸਕਦਾ ਹੈ''
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਸੀਨੀਅਰ ਮੀਤ ਪ੍ਰਧਾਨ ਰੇਸ਼ਮ ਸਿੰਘ ਭੁੱਲਰ ਨੇ ਜ਼ਿਲ੍ਹਾ ਪ੍ਰਧਾਨ ਜਿੰਦੂ ਨਾਲ ਕੀਤੀ... ਅਗਲੀ ਖ਼ਬਰ ਫਲੈਕਸਾਂ ਤੋਂ ਗ਼ਾਇਬ ਰਹੇ ਵੱਡੇ ਚਿਹਰੇ, ਕੇਵਲ ਢਿੱਲੋਂ ਦੀ ਫੇਰੀ 'ਚ ਚਰਚਾਵਾਂ ਤੇਜ਼
Ad Position 24