ਗੁਰੂਹਰਸਹਾਏ, 15 ਜੂਨ (ਹਰਚਰਨ ਸਿੰਘ ਸੰਧੂ)-ਸ਼੍ਰੌਮਣੀ ਅਕਾਲੀ ਦਲ ‘ਚ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦਿਆਂ ਵੱਖ-ਵੱਖ ਵਿੰਗਾਂ ‘ਚ ਕੀਤੀਆਂ ਨਿਯੁਕਤੀਆਂ ਨਾਲ਼ ਲੋਕਾਂ ‘ਚ ਭਰਵਾਂ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਹਲਕਾ ਗੁਰੂਹਰਸਹਾਏ ਅੰਦਰ ਇਹਨਾਂ ਨਿਯੁਕਤੀਆਂ ਤਹਿਤ ਪਿੰਡ ਕੇਸਰ ਸਿੰਘ ਵਾਲਾ ਦੇ ਅਕਾਲੀ ਆਗੂ ਹਰਬੰਸ ਸਿੰਘ ਨੂੰ ਪਾਰਟੀ ਵਲੋਂ ਐਸ.ਸੀ ਵਿੰਗ ਦਾ ਹਲਕਾ ਗੁਰੂਹਰਸਹਾਏ ਦਾ ਪ੍ਰਧਾਨ ਨਿਯੁਕਤ ਕਰਕੇ ਮਾਣ ਦਿੱਤਾ ਗਿਆ। ਆਪਣੀ ਨਿਯੁਕਤੀ ਤੋਂ ਬਾਅਦ ਐਸ.ਸੀ ਵਿੰਗ ਦੇ ਪ੍ਰਧਾਨ ਹਰਬੰਸ ਸਿੰਘ ਵਲੋਂ ਆਪਣੇ ਸੱਜਣ ਪਤਵੰਤਿਆਂ ਅਤੇ ਸਾਥੀਆ ਨੂੰ ਨਾਲ ਲੈਕੇ ਹਲਕਾ ਗੁਰੂਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਦੇ ਗ੍ਰਹਿ ਸਥਾਨ ਤੇ ਪਹੁੰਚ ਕੇ ਆਸ਼ੀਰਵਾਦ ਲਿਆ ਗਿਆ ਅਤੇ ਉਹਨਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਵਰਦੇਵ ਸਿੰਘ ਨੋਨੀ ਮਾਨ ਐਸ.ਸੀ ਵਿੰਗ ਪ੍ਰਧਾਨ ਹਰਬੰਸ ਸਿੰਘ ਦਾ ਸਰੋਪਾ ਪਾ ਕੇ ਸਨਮਾਨ ਕੀਤਾ ਗਿਆ ਅਤੇ ਪਾਰਟੀ ਗਤੀਵਿਧੀਆਂ ਬਾਰੇ ਵਿਚਾਰ ਚਰਚਾ ਕੀਤੀ ਸਾਰੇ ਸੱਜਣਾਂ ਦਾ ਗ੍ਰਹਿ ਵਿਖੇ ਪਹੁੰਚਣ ‘ਤੇ ਨੋਨੀ ਮਾਨ ਨੇ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਹੁਣੇ ਤੋਂ ਹੀ ਲਾਮਬੰਦ ਹੋਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਦੇ ਵਿਕਾਸ, ਲੋਕਾਂ ਦੀ ਸਹੂਲਤ ਲਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣਾ ਬਹੁਤ ਜ਼ਰੂਰੀ ਹੈ।ਇਸ ਮੌਕੇ ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ, ਹਰਪਿੰਦਰ ਸਿੰਘ ਮਾਨ ,ਗੁਰਮੀਤ ਸਿੰਘ ਮਾਨ, ਮਨੀਸ਼ ਸਚਦੇਵਾ ,ਮਨਦੀਪ ਸਿੰਘ, ਤਿਰਲੋਕ ਸਿੰਘ ਰੁਕਣਾ ਕਾਸਿਮ ,ਦੇਸ ਬਿਲੀ ਮਾਰ ,ਸੋਨਾ ਸਿੰਘ ਬਾਦਲ ਕੇ, ਬਲਜਿੰਦਰ ਸਿੰਘ ਕੇਸਰ ਸਿੰਘ ਵਾਲਾ ,ਸਤੀਸ਼ ਕੁਮਾਰ ,ਗੁਰਬਚਨ ਸਿੰਘ ,ਗੁਰਮੇਜ ਸਿੰਘ ,ਹਰਬੰਸ ਸਿੰਘ ਮੇਘਾ ਪੰਜ ਗਰਾਈ ਮੈਂਬਰ ਬਲਾਕ ਸੰਮਤੀ ਹਾਜ਼ਰ ਸਨ। ਜਿਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਆਉਂਦੀਆਂ ਚੌਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰਕੇ ਇਸ ਵਾਰ ਗੁਰੂਹਰਸਹਾਏ ਤੋਂ ਝੰਡਾ ਬੁਲੰਦ ਕੀਤਾ ਜਾਵੇਗਾ।