15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਆਗੂਆਂ ਦੀ ਹੋਈ ਅਹਿਮ ਬੈਠਕ * 19 ਜੂਨ ਨੂੰ ਸਿਵਲ ਸਰਜਨ ਦਫਤਰ ਬਾਹਰ ਲੱਗੇਗਾ ਧਰਨਾ

Ad Position 21
No active advertisement
ਅਜੀਤ ਡੈਸਕ 16-06-2026
ਫ਼ਿਰੋਜਪੁਰ, 15 ਜੂਨ (ਕੁਲਬੀਰ ਸਿੰਘ ਸੋਢੀ)-ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਆਗੂਆਂ ਨੇ ਜਸਵਿੰਦਰ ਸਿੰਘ ਕੋੜਾ ਦੀ ਪ੍ਰਧਾਨਗੀ ਹੇਠ ਅਹਿਮ ਬੈਠਕ ਅਤੇ 19 ਜੂਨ ਨੂੰ ਸਿਵਲ ਸਰਜਨ ਦਫਤਰ ਫ਼ਿਰੋਜ਼ਪੁਰ ਵਿਖੇ ਲੱਗਣ ਵਾਲੇ ਧਰਨੇ ਸਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿਚ ਮੁਲਾਜ਼ਮਾਂ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਮੰਗ ਪੱਤਰ ਦੀ ਪ੍ਰੋਸੀਡਿੰਗ ਦੇਣ ਤੋਂ ਬਾਅਦ ਵੀ ਕੰਮ ਨਾ ਕਰਨ ਦੀ ਸੂਰਤ ਵਿਚ ਸਿਵਲ ਸਰਜਨ ਫ਼ਿਰੋਜ਼ਪੁਰ ਨੂੰ ਦੁਬਾਰਾ ਮੰਗ ਪੱਤਰ ਦਿੱਤਾ ਗਿਆ। ਜਿਸ ਵਿਚ ਵਿਸ਼ੇਸ਼ ਤੌਰ ‘ਤੇ ਪੀ.ਪੀ ਯੂਨਿਟ ਫ਼ਿਰੋਜ਼ਪੁਰ ਵਿਚ ਸਟਾਫ ਦੀ ਘਾਟ ਨੂੰ ਪੂਰਾ ਕੀਤਾ ਜਾਵੇੇ। ਜ਼ਿਲ੍ਹੇ ਦੇ ਸਾਰੇ ਸਬ ਸੈਂਟਰਾਂ ਤੇ ਮਮਤਾ ਦਿਵਸ ਵਾਲੇ ਦਿਨ ਵੈਕਸੀਨ ਪਹੁੰਚਾਉਣ ਦਾ ਪੱਕੇ ਤੌਰ ‘ਤੇ ਪ੍ਰਬੰਧ, ਐੱਨ.ਆਰ.ਐੱਚ.ਐੱਮ ਮੁਲਾਜ਼ਮਾਂ ਦਾ ਕੰਟਰੈਕਟ ਵਿਚ ਵਾਧਾ, ਮਲਟੀਪਰਪਜ਼ ਹੈੱਲਥ ਵਰਕਰ ਜਗਜੀਤ ਸਿੰਘ ਕੱਸੂਆਣੇ ਦਾ ਪਰਖਦੀਨ ਸਮਾਂ ਦਾ ਕੇਸ ਮਨਜ਼ੂਰ ਕਰਕੇ ਬਕਾਇਆ ਦਿੱਤਾ ਜਾਵੇ। ਸਿਵਲ ਹਸਪਤਾਲ ਫ਼ਿਰੋਜਪੁਰ ਵਿਖੇ ਬੰਦ ਪਾਏ ਡਾਇਲਸਿਸ ਯੂਨਿਟ ਨੂੰ ਚਾਲੂ ਕਰਨ ਆਦਿ ਮੰਗਾਂ ਤੋਂ ਇਲਾਵਾ ਹੋਰ ਮੰਗਾਂ ਤੇ ਵਿਚਾਰ ਵਟਾਂਦਰਾ ਕਰਨ ਬਾਰੇ ਕਿਹਾ ਗਿਆ। ਇਸਦੇ ਨਾਲ 19 ਜੂਨ ਦਿਨ ਸ਼ੁੱਕਰਵਾਰ ਨੂੰ ਪੂਰੇ ਜ਼ਿਲ੍ਹੇ ਦਾ ਕੰਮ ਬੰਦ ਕਰਕੇ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੇ ਵੱਖ-ਵੱਖ ਬਲਾਕਾਂ ਦੇ ਕਰਮਚਾਰੀਆਂ ਨੂੰ ਧਰਨੇ ਵਿਚ ਪਹੁੰਚਣ ਲਈ ਅਪੀਲ ਕੀਤੀ ਗਈ। ਇਸ ਸਮੇਂ ਯੂਨੀਅਨ ਦੇ ਆਗੂ ਰਾਮ ਪ੍ਰਸਾਦ, ਨਰਿੰਦਰ ਸ਼ਰਮਾ, ਕਰਨਜੀਤ ਸਿੰਘ, ਮਨਿੰਦਰਜੀਤ ਸਿੰਘ, ਗੁਰਮੇਲ ਸਿੰਘ, ਸਤਨਾਮ ਸਿੰਘ, ਗੁਰਦੇਵ ਸਿੰਘ, ਰਮੇਸ਼ ਕੁਮਾਰ, ਮਨਜੀਤ ਸਿੰਘ, ਦਵਿੰਦਰ ਸਿੰਘ, ਜਗਜੀਤ ਸਿੰਘ, ਫਾਰਮਾਸੀ ਅਫਸਰ ਗੁਰਜੀਤ ਸਿੰਘ, ਕੌਰ ਜੀਤ ਸਿੰਘ, ਅਜੀਤ ਗਿੱਲ, ਮੋਨਿਕਾ ਬੇਦੀ, ਜਤਿੰਦਰ ਸ਼ਰਮਾ, ਨਛੱਤਰ ਸਿੰਘ, ਸਤਨਾਮ ਸਿੰਘ, ਰਮਨਦੀਪ ਸਿੰਘ, ਗੁਰਚਰਨ ਸਿੰਘ, ਪਰਵਿੰਦਰ ਸਿੰਘ ਅਤੇ ਡਲਫੀਨਾ ਸਟਾਫ ਨਰਸ, ਤਰਨ ਸਟਾਫ ਨਰਸ, ਮਨਪ੍ਰੀਤ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ, ਵਿਕਰਮਜੀਤ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਨਸੂਨ ਸੀਜ਼ਨ ਦੌਰਾਨ ਸੰਭਾਵਿਤ ਹੜ੍ਹਾਂ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਪਹਿਲਾਂ ਹੀ ਯਕੀਨੀ ਬਣਾਏ ਜਾਣ - ਦੀਪਸ਼ਿਖਾ ਸ਼ਰਮਾ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਹਲਕਾ ਅਹੁਦੇਦਾਰਾਂ ਦਾ ਵਰਦੇਵ ਸਿੰਘ ਮਾਨ ਵਲੋਂ ਸਨਮਾਨ
Ad Position 24