11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਆਇਰਨ ਵਿਸ਼ਵ ਪਾਵਰ ਲਿਫਟਿੰਗ ਚੈਂਪੀਅਨਸ਼ਿਪ ’ਚ ਮੱਖੂ ਦੇ ਨੌਜਵਾਨ ਨੇ ਜਿੱਤੇ 2 ਸੋਨ ਤਗ਼ਮੇ ਨੌਜਵਾਨ ਜੁਗਰਾਜ ਸਿੰਘ ਨੇ ਸਾਡੇ ਇਲਾਕੇ ਦਾ ਮਾਣ ਵਧਾਇਆ-ਹਸ਼ਮਤ ਵਾਲਾ

Ad Position 21
No active advertisement
ਅਜੀਤ ਡੈਸਕ 19-06-2026
ਮੱਖੂ, 18 ਜੂਨ (ਕੁਲਵਿੰਦਰ ਸਿੰਘ ਸੰਧੂ)-ਇੰਟਰਨੈਸ਼ਨਲ ਆਇਰਨ ਵਰਲਡ ਚੈਂਪੀਅਨਸ਼ਿਪ ਥਾਈਲੈਂਡ ’ਚ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਮੱਖੂ ਦੇ ਪਿੰਡ ਜੱਟਾ ਵਾਲੀ ਦੇ ਨੌਜਵਾਨ ਜੁਗਰਾਜ ਸਿੰਘ ਨੇ ਬੈਂਚ ਪ੍ਰੈਸ ਵੇਟ ਲਿਫਟਿੰਗ ਵਿਚੋਂ ਇਕ ਸੋਨ ਤਗਮਾ ਅਤੇ ਬੋਥ ਹੈਂਡ ਕਰਲ ਵਿਚੋਂ ਵੀ ਇਕ ਸੋਨ ਤਗ਼ਮਾ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਜੁਗਰਾਜ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਕੋਚ ਅਰਿੰਦਮਪ੍ਰਿਤ ਸਿੰਘ ਅਬੋਹਰ ਜਦੇ ਅਹਿਮ ਯੋਗਦਾਨ ਦੀ ਬਦੌਲਤ ਮੈਂ ਇਹ ਸੋਨ ਤਗ਼ਮਾ ਜਿੱਤ ਸਕਿਆ ਅਤੇ ਇਸ ਚੈਂਪੀਅਨਸ਼ਿਪ ਲਈ ਉਹਨਾਂ ਨੂੰ ਖਾਲਸਾ ਏਡ ਦੇ ਭਾਈ ਰਵੀ ਸਿੰਘ ਵਲੋਂ ਜਹਾਜ ਟਿਕਟਾਂ ਕਰਾ ਕੇ ਦਿੱਤੀਆਂ ਗਈਆਂ ਸਨ। ਜਦ ਜੁਗਰਾਜ ਸਿੰਘ ਸੋਨ ਤਗਮਾ ਜਿੱਤ ਕੇ ਆਪਣੇ ਇਲਾਕੇ ਵਿਚ ਪਹੁੰਚੇ ਤਾਂ ਇਲਾਕਾ ਨਿਵਾਸੀਆਂ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ, ਪਰ ਅਫਸੋਸ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ। ਉਹਨਾਂ ਦੇ ਸਵਾਗਤ ਕਰਨ ਲਈ ਪਹੁੰਚੇ ਭਾਈ ਹਰਜਿੰਦਰ ਸਿੰਘ ਹਸ਼ਮਤ ਵਾਲਾ ਹਲਕਾ ਇੰਚਾਰਜ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਕਿਹਾ ਕਿ ਇਸ ਨੌਜਵਾਨ ਨੇ ਸਾਡਾ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬੀ ਕਿਸੇ ਵੀ ਮੁਕਾਬਲੇ ਨੂੰ ਜਿੱਤ ਸਕਦਾ ਹੈ, ਪਰ ਸਾਡੇ ਪੰਜਾਬ ਵਿਚ ਨਸ਼ੇ ਦਾ ਕਾਰੋਬਾਰ ਕਰਕੇ ਨੌਜਵਾਨੀ ਨੂੰ ਖਤਮ ਕਰਨ ਵਾਲਿਆਂ ਦੇ ਇਹ ਮੂੰਹ ਤੇ ਚਪੇੜ ਹੈ ਕਿ ਨੌਜਵਾਨ ਅਜੇ ਵੀ ਆਪਣੀ ਮਿਹਨਤ ਨਾਲ ਕੋਈ ਵੀ ਮੁਕਾਮ ਹਾਸਿਲ ਕਰ ਸਕਦੇ ਹਨ। ਪਿੰਡ ਜੱਟਾ ਵਾਲੀ ਦੇ ਵਾਸੀ ਬਿਕਰਮ ਸਿੰਘ ਨੇ ਕਿਹਾ ਕਿ ਜੁਗਰਾਜ ਸਿੰਘ ਨੇ ਸਾਡੇ ਪਿੰਡ ਦਾ ਨਾਮ ਪੂਰੇ ਸੰਸਾਰ ਵਿਚ ਰੌਸ਼ਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਇਹੋ ਜਿਹੇ ਜਾਂਬਾਜ ਨੌਜਵਾਨਾਂ ਦੀ ਸਾਰ ਲੈਣੀ ਚਾਹੀਦੀ ਹੈ ਤਾਂ ਜੋ ਇਹ ਨੌਜਵਾਨ ਹੋਰ ਤਰੱਕੀ ਨੂੰ ਹਾਸਲ ਕਰ ਸਕਣ। ਇਸ ਮੌਕੇ ਭਾਈ ਹਰਜਿੰਦਰ ਸਿੰਘ ਹਸ਼ਮਤ ਵਾਲਾ ਹਲਕਾ ਇੰਚਾਰਜ ਅਕਾਲੀ ਦਲ ਵਾਰਿਸ ਪੰਜਾਬ ਦੇ, ਵਿਕਰਮਜੀਤ ਸਿੰਘ, ਹਰਮਨਦੀਪ ਸਿੰਘ, ਗੁਰਸਿਮਰਤਜੀਤ, ਸਿੰਘ ਮੇਜਰ ਸਿੰਘ, ਬੂਟਾ ਸਿੰਘ, ਬਲਵੀਰ ਸਿੰਘ ਫੌਜੀ, ਵਿਰਸਾ ਸਿੰਘ ਨੰਬਰਦਾਰ, ਸਰਬਨ ਸਿੰਘ ਮਾਨ, ਹਰਮਨ ਧਾਰੀਵਾਲ, ਸੂਰਤ ਸਿੰਘ, ਗਗਨਦੀਪ ਸਿੰਘ, ਪ੍ਰਕਾਸ਼ ਸਿੰਘ, ਹੀਰਾ ਸਿੰਘ, ਰੋਮੀ ਸਿੰਘ, ਜੁਗਰਾਜ ਸਿੰਘ, ਰਾਜਾ ਸਿੰਘ ਆਦਿ ਨੇ ਜੁਗਰਾਜ ਸਿੰਘ ਨੂੰ ਸੋਨ ਤਗਮੇ ਜਿੱਤਣ ’ਤੇ ਵਧਾਈਆਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਪ੍ਰਭਾਤ ਫੇਰੀ ਦੌਰਾਨ ਸ਼ਰਧਾਲੂਆਂ ਨੇ ਭਜਨਾਂ ਦਾ ਕੀਤਾ ਗੁਣਗਾਨ ਅਗਲੀ ਖ਼ਬਰ ਅੱਜ 3 ਦਿਨਾ ਯੋਗਾ ਕੈਂਪ ਦੀ ਹੋਵੇਗੀ ਸ਼ੁਰੂਆਤ
Ad Position 24