09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਪ੍ਰਬੰਧਕਾਂ ਨੇ ਪੀਰਾਂ ਦੀ ਜਗ੍ਹਾ ’ਤੇ ਅਖੰਡ ਪਾਠ ਕਰਵਾਉਣ ਤੋਂ ਕੀਤੀ ਤੌਬਾ ਫੈੱਡਰੇਸ਼ਨ ਮਹਿਤਾ ਅਤੇ ਸਤਿਕਾਰ ਕਮੇਟੀ ਤੋਂ ਲਿਖਤੀ ਰੂਪ ’ਚ ਮੁਆਫੀ ਮੰਗੀ

Ad Position 21
No active advertisement
ਅਜੀਤ ਡੈਸਕ 26-06-2026
ਫ਼ਿਰੋਜ਼ਪੁਰ, 25 ਜੂਨ (ਸੁਖਵਿੰਦਰ ਸਿੰਘ)- ਇਥੋਂ ਨਜ਼ਦੀਕ ਪੈਂਦੇ ਪਿੰਡ ਵਸਦੀ ਸੁੰਨਵਾਂ ਵਿਖੇ ਪੰਜਾ ਪੀਰਾਂ ਦੀ ਗੱਦੀ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਚੁਣੌਤੀ ਦੇ ਕੇ ਅਖੌਤੀ ਬਾਬੇ ਵਲੋਂ ਹਰ ਸਾਲ ਕਰਵਾਏ ਜਾਂਦੇ ਸ੍ਰੀ ਅਖੰਡ ਪਾਠ ਦੀ ਭਿਣਕ ਪੈਣ ’ਤੇ ਧਾਰਮਿਕ ਜਥੇਬੰਦੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਸਖਤ ਸਟੈਂਡ ਲੈਂਦਿਆਂ ਇਸ ਮਨ ਮਤ ਜਗ੍ਹਾ ’ਤੇ ਇਹ ਅਖੰਡ ਪਾਠ ਰੋਕ ਕੇ ਆਮ ਲੋਕਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਚੱਲਣ ਦੀ ਸੋਧ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬਸਤੀ ਵਿਚ ਪੰਜਾਂ ਪੀਰਾਂ ਦੀ ਜਗ੍ਹਾ ’ਤੇ ਬਾਬਾ ਨਿਸ਼ਾਨ ਸਿੰਘ ਗੱਦੀ ਲਾ ਕੇ ਲੋਕਾਂ ਨੂੰ ਮਨਮੱਤਾ ਨਾਲ ਜੋੜਦਾ ਸੀ ਅਤੇ ਆਪਣੀ ਰੋਟੀ ਚਲਾਉਣ ਲਈ ਹਰ ਸਾਲ ਲੋਕਾਂ ਨੂੰ ਗੁੰਮਰਾਹ ਕਰਕੇ ਅਖੰਡ ਪਾਠ ਕਰਵਾਉਂਦਾ ਸੀ। ਜਦੋਂ ਇਸ ਮਨ ਮੱਤ ਅਤੇ ਗੁਰੂ ਸਾਹਿਬ ਦੀ ਹੁੰਦੀ ਬੇਅਦਬੀ ਬਾਰੇ ਫੈਡਰੇਸ਼ਨ ਮਹਿਤਾ ਤੇ ਸਤਿਕਾਰ ਕਮੇਟੀ ਦੇ ਵਰਕਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇਸ ਮਨ ਮਤ ਬੇਅਦਬੀ ਨੂੰ ਰੋਕਣ ਲਈ ਪਹਿਲਾਂ ਉੱਥੋਂ ਦੇ ਪ੍ਰਬੰਧਕਾਂ ਨਾਲ ਤਾਲਮੇਲ ਕੀਤਾ। ਜਦੋਂ ਇਸ ਵਿਚ ਕੋਈ ਸਫਲਤਾ ਨਾ ਮਿਲੀ ਤਾਂ ਜਥੇਬੰਦੀਆਂ ਨੇ ਪੁਲਿਸ ਪ੍ਰਸ਼ਾਸਨ ਕੋਲ ਇਸ ਦੀ ਸ਼ਿਕਾਇਤ ਕੀਤੀ। ਜਿਸ ’ਤੇ ਥਾਣਾ ਸਿਟੀ ਦੇ ਮੁੱਖ ਅਫਸਰ ਸੁਖਚੈਨ ਮਹਿਤਾ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਉਸ ਬਾਬੇ ਨੂੰ ਅਤੇ ਚੇਲਿਆਂ ਨੂੰ ਥਾਣਾ ਸਿਟੀ ਵਿਖੇ ਫੈਡਰੇਸ਼ਨ ਆਗੂਆਂ ਸਾਹਮਣੇ ਪੇਸ਼ ਕੀਤਾ ਅਤੇ ਹਾਲਾਤਾਂ ਤੋਂ ਜਾਣੂ ਕਰਵਾਇਆ। ਬਾਬੇ ਨਿਸ਼ਾਨ ਸਿੰਘ ਅਤੇ ਉਸ ਦੇ ਪੈਰੋਕਾਰਾਂ ਨੇ ਦਲੀਲਾਂ ਨਾਲ ਸਹਿਮਤ ਹੁੰਦਿਆਂ ਪਿਛਲੀਆਂ ਕੀਤੀਆਂ ਗਲਤੀਆਂ ਦੀ ਮੁਆਫੀ ਮੰਗ ਕੇ ਅੱਗੇ ਤੋਂ ਕੋਈ ਵੀ ਅਜਿਹਾ ਕੰਮ ਨਾ ਕਰਨ ਦਾ ਪ੍ਰਣ ਕੀਤਾ ਅਤੇ ਜਥੇਬੰਦੀਆਂ ਨੂੰ ਲਿਖਤੀ ਰੂਪ ਵਿਚ ਲਿਖ ਕੇ ਦਿੱਤਾ ਕਿ ਉਹ ਅੱਗੇ ਤੋਂ ਇਸ ਜਗ੍ਹਾ ’ਤੇ ਕੋਈ ਅਖੰਡ ਪਾਠ ਨਹੀਂ ਕਰਵਾਉਣਗੇ। ਇਸ ਸਮੇਂ ਭਾਈ ਜਸਪਾਲ ਸਿੰਘ, ਕੁਲਦੀਪ ਸਿੰਘ ਨੰਢਾ, ਜਸਬੀਰ ਸਿੰਘ ਤੇਗਾ ਸਿੰਘ ਵਾਲਾ, ਗਗਨਦੀਪ ਸਿੰਘ ਚਾਵਲਾ, ਰਣਜੀਤ ਸਿੰਘ ਬਬਲੂ, ਜਸਬੀਰ ਸਿੰਘ ਜੱਸ ਗੁਰਪ੍ਰੀਤ ਸਿੰਘ ਸੰਧੂ, ਅੰਗਰੇਜ ਸਿੰਘ, ਕੁਲਵੰਤ ਸਿੰਘ, ਅਵਤਾਰ ਸਿੰਘ ਗ੍ਰੰਥੀ, ਲਖਬੀਰ ਸਿੰਘ ਮਹਾਲਮ ਗਲਜੀਤ ਸਿੰਘ ਜਗਤਾਰ ਸਿੰਘ ਕੁਲਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੌਨਸੂਨ ਸੀਜ਼ਨ ਹੋਣ ਤੋਂ ਪਹਿਲਾਂ ਸ਼ਹਿਰ ਦੇ ਬਰਸਾਤੀਆਂ ਦੀ ਕਰਵਾਈ ਸਫ਼ਾਈ *ਮੌਨਸੂਨ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਫ਼ਿਰੋਜ਼ਪੁਰ... ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ 310ਵਾਂ ਸ਼ਹੀਦੀ ਦਿਹਾੜਾ ਮਨਾਇਆ
Ad Position 24