09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਅਕਾਲੀ ਦਲ (ਬ) ਵਲੋਂ ਸ਼ਹਿਰੀ ਹਲਕੇ ’ਚ ਬੀ.ਸੀ. ਵਿੰਗ ਦੇ 10 ਸਰਕਲ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 26-06-2026
ਫ਼ਿਰੋਜ਼ਪੁਰ, 25 ਜੂਨ (ਗੁਰਿੰਦਰ ਸਿੰਘ)- ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਜ਼ਮੀਨ ਪੱਧਰ ’ਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਵਿੰਗਾਂ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ । ਇਨ੍ਹਾਂ ਨਿਯੁਕਤੀਆਂ ’ਚ ਮਿਹਨਤੀ ਅਤੇ ਸਮਰਪਿਤ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪੱਧਰ ’ਤੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਫ਼ਿਰੋਜ਼ਪੁਰ ਸ਼ਹਿਰੀ ਬੀ.ਸੀ. ਵਿੰਗ ਵਲੋਂ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵੱਖ-ਵੱਖ ਸਰਕਲਾਂ ਲਈ ਨਵੇਂ ਸਰਕਲ ਪ੍ਰਧਾਨ ਨਿਯੁਕਤ ਕੀਤੇ ਗਏ ਹਨ । ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਵਨੀਤ ਕੁਮਾਰ ਸ਼ਰਮਾ ਗੋਰਾ ਅਤੇ ਬੀ.ਸੀ. ਵਿੰਗ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦਵਿੰਦਰ ਸਿੰਘ ਕਲਸੀ ਦੀ ਸਿਫ਼ਾਰਸ਼ ’ਤੇ ਕੀਤੀਆਂ ਗਈਆਂ ਨਿਯੁਕਤੀਆਂ ਵਿਚ ਗੋਪਾਲ ਪੁੱਤਰ ਹੀਰਾ ਲਾਲ ਬਸਤੀ ਆਵਾ, ਕੁਲਵੰਤ ਸਿੰਘ ਪੁੱਤਰ ਸੁਖਦੇਵ ਸਿੰਘ ਭਾਰਤ ਨਗਰ ਖਾਈ ਰੋਡ, ਕਾਰਜਦੀਪ ਸਿੰਘ ਜੋਸਨ ਪੁੱਤਰ ਬਲਵਿੰਦਰ ਸਿੰਘ ਬਸਤੀ ਬਲੋਚਾ ਵਾਲੀ, ਦਵਿੰਦਰ ਸਿੰਘ ਕੰਬੋਜ ਪੁੱਤਰ ਜਗੀਰ ਸਿੰਘ ਬਸਤੀ ਕੰਬੋਜ ਨਗਰ, ਰਜਿੰਦਰ ਸਿੰਘ ਪੁੱਤਰ ਉਮਰਾਓ ਸਿੰਘ ਟਾਹਲੀ ਮੁਹੱਲਾ, ਅਨੂ ਕੁਮਾਰ ਪੁੱਤਰ ਬਲਕਾਰ ਸਿੰਘ ਗਲੀ ਸੇਠੀਆ ਵਾਲੀ ਪੁਰਾਣਾ ਬਾਜ਼ਾਰ, ਗੁਰਭੇਜ ਸਿੰਘ ਕੰਬੋਜ ਪੁੱਤਰ ਜਰਨੈਲ ਸਿੰਘ ਗਲੀ ਨੰਬਰ 3 ਬੈਕ ਸਾਈਡ ਆਰ.ਐੱਸ.ਡੀ ਕਾਲਜ, ਜਸਵਿੰਦਰ ਸਿੰਘ ਲੋਟੇ ਪੁੱਤਰ ਹਰਜੀਤ ਸਿੰਘ ਅਦਰੂਨ ਬਗ਼ਦਾਦੀ ਗੇਟ, ਲਵਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਆਜ਼ਾਦ ਨਗਰ ਨੇੜੇ ਬੱਸ ਸਟੈਂਡ, ਨਵਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਪਿੰਡ ਹਾਕੇ ਵਾਲਾ ਫ਼ਿਰੋਜ਼ਪੁਰ ਨੂੰ ਬੀ.ਸੀ. ਵਿੰਗ ਦੇ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਵਨੀਤ ਕੁਮਾਰ ਸ਼ਰਮਾ ਗੋਰਾ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ, ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਲੋਕ-ਹਿਤੈਸ਼ੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਰਕਰਾਂ ਦੀ ਭੂਮਿਕਾ ਬਹੁਤ ਅਹਿਮ ਹੈ। ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬੀ.ਸੀ. ਵਿੰਗ ਦਵਿੰਦਰ ਸਿੰਘ ਕਲਸੀ ਨੇ ਨਵ-ਨਿਯੁਕਤ ਸਰਕਲ ਪ੍ਰਧਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਜ਼ਮੀਨੀ ਪੱਧਰ ’ਤੇ ਕੰਮ ਕਰਨਗੇ ਅਤੇ ਬੀ.ਸੀ. ਭਾਈਚਾਰੇ ਦੀ ਆਵਾਜ਼ ਨੂੰ ਹੋਰ ਬੁਲੰਦ ਕਰਨ ਵਿਚ ਅਹਿਮ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਯੋਗ ਅਤੇ ਮਿਹਨਤੀ ਵਰਕਰਾਂ ਨੂੰ ਪਾਰਟੀ ਵਿਚ ਬਣਦਾ ਮਾਣ-ਸਨਮਾਨ ਦਿੱਤਾ ਜਾ ਰਿਹਾ ਹੈ, ਜਿਸ ਨਾਲ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਜ਼ਿਲ੍ਹਾ ਸ਼ਹਿਰੀ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਕਲਸੀ, ਆਸ਼ੂ ਕਪਾਹੀ, ਬਲਕਾਰ ਸਿੰਘ ਢਿੱਲੋਂ, ਗੁਰਵੰਤ ਸਿੰਘ, ਚਮਕੌਰ ਸਿੰਘ, ਸੁਰਜੀਤ ਸਿੰਘ, ਉਡੀਕ ਸਿੰਘ, ਮੁਖ਼ਤਿਆਰ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ ਸੰਧੂ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਕਲਸੀ, ਰੋਹਿਤ ਧਵਨ ਸਰਕਲ ਪ੍ਰਧਾਨ ਆਦਿ ਆਗੂ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਨੇ ਥਾਣਾ ਘੇਰ ਕੇ ਧਰਨਾ ਲਗਾਇਆ ਅਗਲੀ ਖ਼ਬਰ ਸਿਹਤ ਵਿਭਾਗ ਦੀ ਡਰੱਗ ਸ਼ਾਖਾ ਵਲੋਂ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ
Ad Position 24