07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਬਿਜਲੀ ਮੁਲਾਜ਼ਮ ਦੀ ਕੀਤੀ ਗਈ ਬਦਲੀ ’ਤੇ ਸਾਥੀ ਮੁਲਾਜ਼ਮਾਂ ਵਲੋਂ ਰੋਸ ਮੁਜ਼ਾਹਰਾ

Ad Position 21
No active advertisement
ਅਜੀਤ ਡੈਸਕ 03-07-2026
ਗੁਰੂਹਰਸਹਾਏ, 2 ਜੁਲਾਈ (ਹਰਚਰਨ ਸਿੰਘ ਸੰਧੂ)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਿਟੀ ਅਤੇ ਸਬ ਅਰਬਨ ਬਿਜਲੀ ਬੋਰਡ ਗੁਰੂਹਰਸਹਾਏ ਵਲੋਂ ਪਰਵਿੰਦਰ ਸਿੰਘ ਸਬ ਡਵੀਜ਼ਨ ਪ੍ਰਧਾਨ ਦੀ ਸਿਆਸੀ ਅਧਾਰ ’ਤੇ ਕੀਤੀ ਨਾਜਾਇਜ਼ ਬਦਲੀ ਦੇ ਵਿਰੁੱਧ ਸਬ ਡਵੀਜ਼ਨ ਪੱਧਰ ’ਤੇ ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਦੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਪਰਵਿੰਦਰ ਸਿੰਘ ਬਤੌਰ ਲਾਇਨਮੈਨ ਸਿਟੀ ਸਬ ਡਵੀਜ਼ਨ ਗੁਰੂਹਰਸਹਾਏ ਵਿਖੇ ਡਿਊਟੀ ਕਰ ਰਿਹਾ ਸੀ। ਸਾਥੀ ਦੀ ਕੋਈ ਵੀ ਲਿਖਤੀ ਜਾਂ ਜ਼ੁਬਾਨੀ ਸਕਾਇਤ ਨਹੀਂ ਸੀ, ਪਰ ਬਿਜਲੀ ਬੋਰਡ ਦੀ ਮੈਨੇਜਮੈਂਟ ਵਲੋਂ ਬਿਨਾਂ ਕਿਸੇ ਕਾਰਨ ਦੇ ਸਾਥੀ ਪਰਵਿੰਦਰ ਸਿੰਘ ਦੀ ਬਦਲੀ ਮਮਦੋਟ ਵਿਖੇ ਕਰ ਦਿੱਤੀ ਗਈ। ਜੋ ਕੀ ਇਹ ਬਿਲਕੁਲ ਗਲਤ ਹੈ ਜੋ ਕੀ ਬਿਜਲੀ ਬੋਰਡ ਨੇ ਨਵਾ ਕੰਮ ਸ਼ੁਰੂ ਕਰ ਦਿੱਤਾ ਹੈ ਕੇ ਬਿਨਾਂ ਕਿਸੇ ਕਾਰਨ ਅਤੇ ਬਿਨਾਂ ਕਿਸੇ ਗਲਤੀ ਦੇ ਜਿਸ ਨੂੰ ਚਾਹੇ ਜਿੱਥੇ ਮਰਜੀ ਬਿਨਾਂ ਸਹਿਮਤੀ ਲਏ ਆਪਸੀ ਬਦਲੀ ਕਰਵਾ ਦਿੱਤੀ ਜਾਂਦੀ ਹੈ। ਜਿਸ ਦੀ ਮਜੂਦਾ ਉਦਹਾਰਣ ਸ਼ੇਰ ਸਿੰਘ ਡਵੀਜਨ ਪ੍ਰਧਾਨ ਜਲਾਲਾਬਾਦ ਅਤੇ 2 ਸਾਥੀ ਲਾਧੂਕਾ ਸਬ ਡਵੀਜ਼ਨ ਵਿਚ ਵੀ ਨਜਾਇਜ ਬਦਲੀਆ ਕੀਤੀਆਂ ਗਈਾਂ। ਜਿਸ ਸਬੰਧੀ ਜਥੇਬੰਦੀ ਵਲੋਂ ਹੁਣ ਇਸ ਸਬੰਧੀ ਵੱਡੇ ਪੱਧਰ ’ਤੇ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ ਅਤੇ ਪੂਰੇ ਪੰਜਾਬ ਪੱਧਰ ’ਤੇ ਇਸ ਤੇ ਬਦਲੀ ਰੱਦ ਕਰਵਾਉਣ ਲਈ ਜਥੇਬੰਦੀ ਵਲੋਂ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ਦੀ ਕੜੀ ਦੇ ਪਹਿਲੇ ਪੜਾਅ ਵਜੋਂ ਮਿਤੀ 3 ਜੁਲਾਈ ਗੁਰੂਹਰਸਾਹਾਏ ਸਬ ਡਵੀਜ਼ਨ ਵਿਖੇ ਰੋਸ ਰੈਲੀ ਕੀਤੀ ਜਾਵੇਗੀ । ਅੱਜ ਦੇ ਰੋਸ ਪ੍ਰਦਰਸ਼ਨ ਨੂੰ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂ ਪਰਵਿੰਦਰ ਸਿੰਘ,ਡਵੀਜ਼ਨ ਆਗੂ ਜਸਵਿੰਦਰ ਪਾਲ, ਸੰਦੀਪ ਕੁਮਾਰ,ਰਾਜੇਸ਼ ਕੁਮਾਰ, ਅਮਨਦੀਪ ਸਿੰਘ, ਸੁਰਿੰਦਰ ਕੁਮਾਰ, ਸੁਖਵਿੰਦਰ ਸਿੰਘ,ਕਰਨ ਸ਼ਰਮਾ ਪੈਨਸ਼ਨਰ ਐਸੋਸੀਏਸ਼ਨ ਆਗੂ ਰਾਮ ਕ੍ਰਿਸ਼ਨ ਆਦਿ ਨੇ ਸੰਬੋਧਨ ਕੀਤਾ ਅਤੇ ਬਦਲੀ ਰੱਦ ਨਾ ਕੀਤੀ ਗਈ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਅਤੇ ਤਿੱਖਾ ਕੀਤਾ ਜਾਵੇਗਾ। ਸਘੰਰਸ਼ ਦੌਰਾਨ ਪੈਡੀ ਸੀਜ਼ਨ ਹੋਣ ਕਰਕੇ ਕਿਸੇ ਵੀ ਏਰੀਏ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਜਾਂ ਫਿਰ ਸਘੰਰਸ਼ ਤੋਂ ਨਿਕਲਣ ਵਾਲੇ ਚੰਗੇ- ਮਾੜੇ ਸਿੱਟਿਆਂ ਦੀ ਜ਼ਿੰਮੇਵਾਰੀ ਅਤੇ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਮਾਂਵਾਂ-ਧੀਆਂ ਸਤਿਕਾਰ ਯੋਜਨਾ ਨਾਰੀਆਂ ਲਈ ਮਾਨ ਸਰਕਾਰ ਦੀ ਵੱਡੀ ਸੌਗਾਤ-ਪ੍ਰਧਾਨ ਜਗਦੇਵ ਸਿੰਘ, ਪੰਚ ਹਰਜੀਤ ਸਿੰਘ ਅਗਲੀ ਖ਼ਬਰ ਕਰੀਬ ਇਕ ਮਹੀਨਾ ਬੀਤਣ ਪਿੱਛੋਂ ਵੀ ਨਰੇਗਾ ਕਰਮਚਾਰੀਆਂ ਦੀ ਨਹੀਂ ਹੋਈ ਸੁਣਵਾਈ ਸਮੂਹ ਬਲਾਕਾਂ ਦੇ ਆਗੂਆਂ ਵਲੋਂ ਜ਼ਿਲ੍ਹਾ ਹ...
Ad Position 24