ਗੁਰੂਸਰ ਸੁਧਾਰ, 2 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਬੀਤੇ ਕੱਲ੍ਹ 1 ਜੁਲਾਈ ਨੂੰ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕਰਕੇ ਜਿਥੇ ਆਪਣਾ ਆਖ਼ਰੀ ਚੋਣ ਵਾਅਦਾ ਪੂਰਾ ਕੀਤਾ ਹੈ ਉਥੇ ਇਹ ਯੋਜਨਾ ਸਮੁੱਚੀਆਂ ਨਾਰੀਆਂ, ਮਹਿਲਾਵਾਂ ਲਈ ‘ਆਪ’ ਸਰਕਾਰ ਦੀ ਇਕ ਵੱਡੀ ਸੌਗਾਤ ਹੈ। ਉਕਤ ਪ੍ਰਗਟਾਵਾ ਪਿੰਡ ਅਕਾਲਗੜ੍ਹ ਵਿਖੇ ਮਹਿਲਾਵਾਂ-ਧੀਆਂ ਦੇ ਖਾਤਿਆਂ ਵਿਚ ਪੈਸੇ ਜ਼ਮ੍ਹਾਂ ਹੋਣ ਦੀ ਖ਼ੁਸ਼ੀ ਵਿਚ ਕਰਵਾਏ ਗਏ ਸਮਾਗਮ ਦੌਰਾਨ ‘ਆਪ’ ਦੇ ਯੂਥ ਵਿੰਗ ਪ੍ਰਧਾਨ ਜਗਦੇਵ ਸਿੰਘ ਤੇ ਸਮਾਜ ਸੇਵੀ ਪੰਚ ਹਰਜੀਤ ਸਿੰਘ ਨੇ ਕੀਤਾ। ਦੋਹਾਂ ਆਗੂਆਂ ਨੇ ਕਿਹਾ ਕਿ ਇਸ ਯੋਜਨਾ ਨਾਲ ਜਿਥੇ ਸਮੂਹ ਔਰਤਾਂ ਨੂੰ ਵੱਡੀ ਰਾਹਤ ਮਿਲਣ ਦੇ ਨਾਲ ਉਨ੍ਹਾਂ ਦੇ ਰੋਜ਼ਮਰ੍ਹਾ ਦੇ ਪਰਿਵਾਰਕ ਖ਼ਰਚੇ ਪੂਰੇ ਹੋਣੇ ਸੰਭਵ ਹੋ ਸਕਣਗੇ, ਉਥੇ ਇਸ ਰਾਸ਼ੀ ਨੂੰ ਜੋੜ ਕੇ ਕੋਈ ਵੀ ਮਹਿਲਾ ਜਾਂ ਧੀ ਆਪਣਾ ਭਵਿੱਖ ਸੁਰੱਖਿਅਤ ਕਰ ਸਕਦੀਆਂ ਹਨ। ਪ੍ਰਧਾਨ ਜਗਦੇਵ ਸਿੰਘ ਤੇ ਪੰਚ ਹਰਜੀਤ ਸਿੰਘ ਨੇ ਕਿਹਾ ਕਿ ਵਿਧਾਇਕ ਹਾਕਮ ਸਿੰਘ ਠੇਕੇਦਾਰ, ਪ੍ਰਧਾਨ ਰਮੇਸ਼ ਜੈਨ, ਚੇਅਰਮੈਨ ਹਰਸ਼ ਜੈਨ ਦੀ ਯੋਗ ਅਗਵਾਈ ਹੇਠ ਭਵਿੱਖ ਵਿਚ ਵੀ ਹਰ ਤਰ੍ਹਾਂ ਦਾ ਸਰਕਾਰੀ ਲਾਭ ਲੋਕਾਂ ਨੂੰ ਦਿਵਾਉਣਾ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਸਕੀ ਭੈਣ ਸੁਰਿੰਦਰ ਕੌਰ ਅਤੇ ‘ਆਪ’ ਦੀ ਇਸਤਰੀ ਵਿੰਗ ਪ੍ਰਧਾਨ ਸਰਬਜੀਤ ਕੌਰ ਦੀ ਹਾਜ਼ਰੀ ਵਿਚ ਮਹਿਲਾਵਾਂ ਨੇ ਲੱਡੂ ਵੰਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਪੰਚ ਜਥੇਦਾਰ ਅਵਤਾਰ ਸਿੰਘ, ਸੂਬੇਦਾਰ ਨਿਰਮਲ ਸਿੰਘ ਸੁਧਾਰ, ਹਰਦੀਪ ਸਿੰਘ ਦੀਪ, ਸਾਬਕਾ ਸਰਪੰਚ ਜਤਿੰਦਰਜੀਤ ਸਿੰਘ ਤਿੰਦੀ, ਸਰਪੰਚ ਮਨਜੀਤ ਕੌਰ ਨਵੀਂ ਆਬਾਦੀ ਅਕਾਲਗੜ੍ਹ, ਭਵਨਦੀਪ ਸਿੰਘ ਗਰੇਵਾਲ, ਤੇਜਾ, ਸਖੀਆਂ ਪ੍ਰਧਾਨ ਸਰਬਜੀਤ ਕੌਰ, ਸੈਕਟਰੀ ਕੰਵਲਜੀਤ ਕੌਰ, ਨਿਰਮਲਜੀਤ ਕੌਰ, ਕੁਲਦੀਪ ਕੌਰ, ਮਨਪ੍ਰੀਤ ਕੌਰ, ਅਨੀਤਾ, ਮਨਦੀਪ ਕੌਰ, ਚਰਨਜੀਤ ਕੌਰ, ਰਾਜਵਿੰਦਰ ਕੌਰ, ਸਿੰਪਲ, ਅਮਨਦੀਪ ਕੌਰ, ਆਂਗਨਵਾੜੀ ਵਰਕਰਜ਼ ਹਰਜਿੰਦਰ ਕੌਰ, ਜੋਤੀ ਬਾਲਾ, ਜਸਪ੍ਰੀਤ ਕੌਰ, ਗੁਰਚਰਨ ਕੌਰ ਆਦਿ ਸਮੇਤ ਹੋਰ ਹਾਜ਼ਰ ਸਨ।