07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਰੱਖੜੀ ਦੇ ਤਿਉਹਾਰ ’ਤੇ ਭੈਣਾਂ ਲਈ ਛੁੱਟੀਆਂ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ ਪੋਸਟ ਆਫ਼ਿਸ

Ad Position 21
No active advertisement
ਅਜੀਤ ਡੈਸਕ 03-07-2026
ਫ਼ਿਰੋਜ਼ਪੁਰ, 2 ਜੁਲਾਈ (ਰਾਕੇਸ਼ ਚਾਵਲਾ)-ਰੱਖੜੀ ਦੇ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ ਭੈਣਾਂ ਦੀ ਸਹੂਲਤ ਲਈ ਇਕ ਅਹਿਮ ਫ਼ੈਸਲਾ ਲਿਆ ਗਿਆ ਹੈ। ਰੱਖੜੀ ਦੇ ਤਿਉਹਾਰ ਨੂੰ ਧਿਆਨ ਵਿਚ ਰੱਖਦਿਆਂ ਫ਼ਿਰੋਜ਼ਪੁਰ ਡਾਕ ਮੰਡਲ ਦੇ ਅਧੀਨ ਆਉਂਦੇ ਕੁੱਝ ਚੁਣੇ ਹੋਏ ਪੋਸਟ ਆਫ਼ਿਸ ਹੁਣ ਐਤਵਾਰ ਅਤੇ ਹੋਰ ਸਰਕਾਰੀ ਛੁੱਟੀਆਂ ਵਾਲੇ ਦਿਨਾਂ ਵਿਚ ਵੀ ਖੁੱਲ੍ਹੇ ਰਹਿਣਗੇ। ਫ਼ਿਰੋਜ਼ਪੁਰ ਡਾਕ ਮੰਡਲ ਦੇ ਸੁਪਰਡੈਂਟ ਆਫ਼ ਪੋਸਟ ਆਫ਼ਿਸ ਰਵੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਜੁਲਾਈ ਤੋਂ 28 ਅਗਸਤ ਤੱਕ, ਰੱਖੜੀ ਦੇ ਤਿਉਹਾਰ ਦੇ ਸਬੰਧ ਵਿਚ ਸਾਰੇ ਐਤਵਾਰਾਂ ਅਤੇ ਸਰਕਾਰੀ ਛੁੱਟੀਆਂ ਵਾਲੇ ਦਿਨਾਂ ਵਿਚ ਕੁੱਝ ਵਿਸ਼ੇਸ਼ ਪੋਸਟ ਆਫ਼ਿਸਾਂ ਦੇ ਡਾਕ ਬੁਕਿੰਗ ਕਾਊਂਟਰ ਸਵੇਰੇ 9 ਵਜੇ ਤੋਂ ਸ਼ਾਮ 4.30 ਵਜੇ ਤੱਕ ਕੰਮ ਕਰਨਗੇ। ਇਸ ਵਿਸ਼ੇਸ਼ ਪ੍ਰਬੰਧ ਤਹਿਤ ਫ਼ਿਰੋਜ਼ਪੁਰ ਪ੍ਰਧਾਨ ਡਾਕਘਰ, ਫ਼ਿਰੋਜ਼ਪੁਰ ਸ਼ਹਿਰ ਉਪ ਡਾਕਘਰ, ਜ਼ੀਰਾ ਉਪ ਡਾਕਘਰ, ਜਲਾਲਾਬਾਦ (ਪੱਛਮ) ਉਪ ਡਾਕਘਰ, ਫ਼ਾਜ਼ਿਲਕਾ ਉਪ ਡਾਕਘਰ ਅਤੇ ਅਬੋਹਰ ਉਪ ਡਾਕਘਰ ਸ਼ਾਮਿਲ ਹਨ। ਰਵੀ ਕੁਮਾਰ ਨੇ ਕਿਹਾ ਕਿ ਡਾਕ ਬੁਕਿੰਗ ਵਿਚ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ, ਇਸ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਇਸ ਸਮੇਂ ਦੌਰਾਨ ਕਾਊਂਟਰਾਂ ’ਤੇ ਆਧਾਰ ਸੇਵਾਵਾਂ ਦੀ ਸੁਵਿਧਾ ਦੇ ਨਾਲ-ਨਾਲ ਰਾਖੀ ਭੇਜਣ ਲਈ ਵਿਸ਼ੇਸ਼ ਪੈਕਿੰਗ ਸਮਗਰੀ (ਰਾਖੀ ਬਾਕਸ ਅਤੇ ਰਾਖੀ ਲਿਫ਼ਾਫ਼ੇ) ਵੀ ਉਪਲਬਧ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਗੁਰੂਹਰਸਹਾਏ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਚੋਣ ਸਰਗਰਮੀਆਂ ਦਿਨੋਂ-ਦਿਨ ਤੇਜ਼ ਅਗਲੀ ਖ਼ਬਰ ਫ਼ਿਰੋਜ਼ਪੁਰ ਸ਼ਹਿਰੀ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ ਨੇ ਤੇਜ਼ ਕੀਤੀਆਂ ਜਥੇਬੰਦਕ ਸਰਗਰਮੀਆਂ ਸਰਕਲ ਪੱਧਰ ਦੀਆਂ ਮੀਟਿੰਗਾਂ ਦਾ...
Ad Position 24
No active advertisement