07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

5 ਨੂੰ ਹੋ ਰਹੀਆਂ ਗੁਰੂਹਰਸਹਾਏ ਨਗਰ ਕੌਂਸਲ ਚੋਣਾਂ ਲਈ ਮੈਦਾਨ ਪੂਰੀ ਤਰ੍ਹਾਂ ਭਖਿਆ ਰਾਣਾ ਸੋਢੀ , ਨੋਨੀ ਮਾਨ , ਰਾਮਿੰਦਰ ਆਵਲਾ, ਫੌਜਾ ਸਿੰਘ ਸਰਾਰੀ ਖੁਦ ਦਿਨ ਰਾਤ ਇਕ ਕਰਕੇ ਕਰ ਰਹੇ ਹਨ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 03-07-2026
ਗੁਰੂਹਰਸਹਾਏ, 2 ਜੁਲਾਈ(ਹਰਚਰਨ ਸਿੰਘ ਸੰਧੂ)-ਨਗਰ ਕੌਂਸਲ ਚੋਣਾਂ ਗੁਰੂਹਰਸਹਾਏ ਜੋ 5 ਜੁਲਾਈ ਨੂੰ ਹੋ ਰਹੀਆਂ ਹਨ, ਉਨ੍ਹਾਂ ਚੋਣਾਂ ਲਈ ਸਿਆਸੀ ਮੈਦਾਨ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ। 15 ਵਾਰਡਾਂ ਦੀਆਂ ਹੋ ਰਹੀਆਂ ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ,ਕਾਂਗਰਸ ,ਆਮ ਆਦਮੀ ਪਾਰਟੀ ਅਤੇ ਭਾਜਪਾ ਵਲੋਂ ਸਾਰੇ ਉਮੀਦਵਾਰ ਖੜੇ ਕੀਤੇ ਗਏ ਹਨ। ਜਦ ਕਿ ਇਸ ਤੋਂ ਇਲਾਵਾ 14 ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਕੁੱਦੇ ਹੋਏ ਹਨ। ਇਨ੍ਹਾਂ ’ਚੋਂ ਕੁਝ ਉਮੀਦਵਾਰ ਅਜਿਹੇ ਹਨ, ਜਿਨਾਂ ਨੂੰ ਕਾਂਗਰਸ ਦੀ ਟਿਕਟ ਨਾ ਮਿਲਣ ਕਾਰਨ ਉਹ ਆਜ਼ਾਦ ਤੌਰ ’ਤੇ ਆਪੋ ਆਪਣੇ ਵਾਰਡਾਂ ਤੋਂ ਚੋਣ ਲੜ ਰਹੇ ਹਨ। ਪਿਛਲੇ ਪੰਜਾਂ ਦਿਨਾਂ ਤੋਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਗੁਰੂਹਰਸਹਾਏ ਵਿਖੇ ਡੇਰੇ ਲਗਾ ਕੇ ਚੋਣ ਪ੍ਰਚਾਰ ਵਿੱਢਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਹਲਕਾ ਇਚਾਰਜ ਵਰਦੇਵ ਸਿੰਘ ਮਾਨ, ਨਰਦੇਵ ਸਿੰਘ ਬੋਬੀ ਮਾਨ ਸਮੇਤ ਪੂਰਾ ਮਾਨ ਪਰਿਵਾਰ ਲੱਗਿਆ ਹੋਇਆ ਹੈ। ਉਹਨਾਂ ਵੱਲੋਂ ਹਰ ਗਲੀ ਮਹੱਲੇ ਵਿਚ ਚੋਣ ਜਲਸਿਆਂ ਰਾਹੀਂ ਅਤੇ ਹਰ ਇਕ ਵੋਟਰ ਤੱਕ ਪਹੁੰਚ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿਚ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦਿਨ ਰਾਤ ਇਕ ਕਰ ਰਹੇ ਹਨ। ਉਹਨਾਂ ਵਲੋਂ ਵੀ ਚੋਣ ਜਲਸਿਆਂ ਸਮੇਤ ਡੋਰ ਟੂ ਡੋਰ ਜਾ ਕੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਮੰਡੀਆਂ ਜਾ ਰਹੀਆਂ ਹਨ। ਜਦ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਆਪ ਵਿਧਾਇਕ ਫੌਜਾ ਸਿੰਘ ਸਰਾਰੀ ਡਟੇ ਹੋਏ ਹਨ। ਸਰਾਰੀ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਹੋਰ ਪ੍ਰਮੁੱਖ ਆਗੂ ਵੀ ਚੋਣਾਂ ਵਿਚ ਲਗਾਤਾਰ ਸਰਗਰਮੀ ਤੇਜ਼ ਕਰਕੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਹਨ। ਉਧਰ ਭਾਰਤੀ ਜਨਤਾ ਪਾਰਟੀ ਦੇ ਸਾਰੇ ਹੀ ਆਗੂ ਚੋਣ ਮੈਦਾਨ ਵਿਚ ਕੁੱਦੇ ਹੋਏ ਹਨ। ਪ੍ਰਮੁੱਖ ਤੌਰ ’ਤੇ ਰਾਣਾ ਗੁਰਮੀਤ ਸਿੰਘ ਸੋਢੀ ਜਿਨਾਂ ਦਾ ਹਲਕਾ ਗੁਰੂਹਰਸਹਾਏ ਪੁਰਾਣਾ ਹਲਕਾ ਹੈ, ਅਨੁਮੀਤ ਸਿੰਘ ਹੀਰਾ ਸੋਢੀ ਅਤੇ ਹੋਰ ਭਾਜਪਾ ਦੇ ਆਗੂ ਵੀ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਚੋਣ ਮੈਦਾਨ ਭਖਿਆ ਹੋਇਆ ਹੈ । ਸਖਤ ਗਰਮੀ ਦੇ ਬਾਵਜੂਦ ਬਾਜ਼ਾਰਾਂ ਅੰਦਰ ਦਿਨ ਵੇਲੇ ਸਿਰਫ ਪਾਰਟੀਆਂ ਦੇ ਆਗੂ ਹੀ ਘੁੰਮਦੇ ਨਜ਼ਰ ਆ ਰਹੇ ਹਨ। ਸ਼ਹਿਰੀ ਵੋਟਰ ਪਹਿਲਾਂ ਹੀ ਘੱਟ ਨਿਕਲਦਾ ਹੈ ਜਿਸ ਕਾਰਨ ਪਿੰਡਾਂ ਤੋਂ ਸਮਰਥਕ ਅਤੇ ਪਾਰਟੀਆਂ ਦੇ ਸਮਰਥਕ ਆਪੋ ਆਪਣੇ ਢੰਗ ਤਰੀਕੇ ਨਾਲ ਪ੍ਰਚਾਰ ਕਰ ਰਹੇ ਹਨ ਚਾਰਾਂ ਪਾਰਟੀਆਂ ਦੇ ਵਿਚ ਹੀ ਪ੍ਰਮੁੱਖ ਮੁਕਾਬਲਾ ਚੱਲ ਰਿਹਾ ਹੈ। ਦੋ ਤਿੰਨਾਂ ਵਾਰਡਾਂ ਦੇ ਅੰਦਰ ਆਜ਼ਾਦ ਉਮੀਦਵਾਰ ਰਵਾਇਤੀ ਪਾਰਟੀਆਂ ਨੂੰ ਸਖਤ ਟੱਕਰ ਦਿੰਦੇ ਨਜ਼ਰ ਆ ਰਹੇ ਹਨ । ਬਾਕੀ ਵਾਰਡਾਂ ਵਿੱਚ ਪ੍ਰਮੁੱਖ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀਆਂ ਵਿਚ ਤਿਕੋਨਾ ਮੁਕਾਬਲਾ ਬਣਨ ਦੀ ਸੰਭਾਵਨਾ ਹੈ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬੁੱਢਾ ਜੀ ਗ੍ਰੰਥੀ ਪਾਠੀ ਸਭਾ ਦੀ ਜਨਰਲ ਮੀਟਿੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ 11-12... ਅਗਲੀ ਖ਼ਬਰ ਗੁਰੂਹਰਸਹਾਏ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਚੋਣ ਸਰਗਰਮੀਆਂ ਦਿਨੋਂ-ਦਿਨ ਤੇਜ਼
Ad Position 24
No active advertisement