ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਮਮਦੋਟ ਖੇਤਰ ਦੇ ਪਿੰਡਾਂ ’ਚ ਕੰਡਮ ਖੜ੍ਹੀਆਂ ਵਾਟਰ ਵਰਕਸ ਦੀਆਂ ਟੈਂਕੀਆਂ ਬਣ ਸਕਦੀਆਂ ਹਨ ਹਾਦਸੇ ਦਾ ਕਾਰਨ

Ad Position 21
No active advertisement
ਅਜੀਤ ਡੈਸਕ 14-07-2026
ਮਮਦੋਟ,13 ਜੁਲਾਈ(ਸੁਖਦੇਵ ਸਿੰਘ ਸੰਗਮ)-ਮਮਦੋਟ ਖੇਤਰ ਦੇ ਕਈ ਪਿੰਡਾ ਵਿਚ ਸਾਲਾ ਤੋਂ ਖੜੀਆਂ ਵਾਟਰ ਵਰਕਸ ਦੀਆ ਪੁਰਾਣੀਆਂ ਅਤੇ ਕੰਡਮ ਪਾਣੀ ਵਾਲੀਆਂ ਟੈਂਕਿਆਂ ਸਥਾਨਕ ਲੋਕਾਂ ਲਈ ਖ਼ਤਰੇ ਦਾ ਸਬੱਬ ਬਣਦਿਆਂ ਕਿਸੇ ਵੇਲੇ ਵੀ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਬਲਾਕ ਮਮਦੋਟ ਦੇ ਪਿੰਡ ਅਲਫੂ ਕੇ, ਜਤਾਲਾ ਅਤੇ ਲੱਖੋਂ ਕਿ ਬਹਿਰਾਮ ਸਮੇਤ ਇਕ ਦਰਜਨ ਪਿੰਡਾ ਵਿਚ ਇਹ ਟੈਂਕਿਆਂ ਜੋ ਆਪਣੀ ਉਮਰ ਹੰਢਾ ਚੁੱਕਿਆਂ ਹਨ, ਜੀਓ ਦੀਆ ਤੀਓ ਹੀ ਖੜੀਆਂ ਹੋਈਆਂ ਹਨ, ਪਰੰਤੂ ਜਲ ਸਪਲਾਈ ਵਿਭਾਗ ਦੁਆਰਾ ਹਾਲੇ ਤੱਕ ਵੀ ਇਨ੍ਹਾਂ ਨੂੰ ਢਾਹੁਣੇ ਦੀ ਕਾਰਵਾਈ ਨਹੀਂ ਕੀਤੀ ਜਾ ਸਕੀ। ਸਥਾਨਕ ਲੋਕਾਂ ਮੁਤਾਬਿਕ ਇਨ੍ਹਾਂ ਵਾਟਰ ਵਰਕਸ ਦੀਆਂ ਟੈਂਕਿਆਂ ਦੇ ਨਾਲ ਹੀ ਪਾਣੀ ਦੀ ਢੁਕਵੀਂ ਸਪਲਾਈ ਜਾਰੀ ਰੱਖਣ ਲਈ ਨਵੀਆਂ ਟੈਂਕਿਆਂ ਦਾ ਨਿਰਮਾਣ ਵੀ ਕਾਫ਼ੀ ਸਾਲ ਪਹਿਲਾ ਕੀਤਾ ਜਾ ਚੁਕਾ ਹੈ, ਪਰੰਤੂ ਉਕਤ ਕੰਡਮ ਢਾਂਚੇ ਊਦਾ ਹੀ ਖੜੇ ਹਨ। ਦੱਸਣਯੋਗ ਹੈ ਕਿ ਇਨ੍ਹਾਂ ਥਾਵਾਂ ’ਤੇ ਹੀ ਸਰਕਾਰ ਦੁਆਰਾ ਪਿੰਡਾ ਦੇ ਲੋਕਾਂ ਦੀ ਸਹੂਲਤ ਲਈ ਸੈਰਗਾਹਾਂ ਬਣਾਈਆਂ ਗਈਆਂ ਹਨ। ਜਿੱਥੇ ਰੋਜ਼ਾਨਾ ਸਵੇਰੇ-ਸ਼ਾਮ ਲੋਕ ਸੈਰ ਕਰਨ ਲਈ ਜਾਂਦੇ ਹਨ ਅਤੇ ਏਸੇ ਹੀ ਜੱਗਾ ’ਤੇ ਬੱਚਿਆਂ ਦੁਆਰਾ ਗਰਾਉਡ ਬਣਾ ਕੇ ਰੋਜ਼ਾਨਾ ਕ੍ਰਿਕਟ, ਵਾਲੀਬਾਲ ਆਦਿ ਖੇਡਾਂ ਵੀ ਖੇਡੀਆਂ ਜਾਂਦੀਆਂ ਹਨ ਅਤੇ ਅਜਿਹੇ ਵਿਚ ਜੇਕਰ ਕੋਈ ਕੰਡਮ ਟੈਂਕੀ ਅਚਾਨਕ ਡਿਗ ਜਾਂਦੀ ਹੈ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਜਿਸ ਦੀ ਭਰਪਾਈ ਵਿਭਾਗ ਜਾ ਸਰਕਾਰ ਤੋਂ ਨਹੀਂ ਕੀਤੀ ਜਾ ਸਕੇਗੀ। ਸਥਾਨਕ ਲੋਕਾਂ ਦੀ ਮੰਗ ਹੈ ਕਿ ਜਿਨ੍ਹਾਂ ਪਿੰਡਾ ਵਿਚ ਵੀ ਪੁਰਾਣੀਆਂ ਅਤੇ ਬੇਕਾਰ ਟੈਂਕਿਆਂ ਖੜੀਆਂ ਹੋਈਆਂ ਹਨ। ਉਨ੍ਹਾਂ ਨੂੰ ਬਿਨਾਂ ਦੇਰੀ ਹਟਾਇਆ ਜਾਵੇ । ਇਸ ਸਬੰਧੀ ਗੱਲ ਕਰਨ ’ਤੇ ਆਰਜ਼ੀ ਚਾਰਜ ਸੰਭਾਲ ਰਹੇ ਐੱਸ.ਡੀ.ਓ ਵਾਟਰ ਸਪਲਾਈ ਜਗਦੀਸ਼ ਵਿਨਾਇਕ ਨੇ ਕਿਹਾ ਕਿ ਉਹ ਇਸ ਬਾਬਤ ਪੁਰੀ ਰਿਪੋਰਟ ਲੈ ਕੇ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਉਣਗੇ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਤੇ ਬਲਾਕ ਪੱਧਰੀ ਆਗੂਆਂ ਦੀ ਬੈਠਕ ਅਗਲੀ ਖ਼ਬਰ ਵਿਧਾਇਕ ਕਟਾਰੀਆ ਵਲੋਂ ਪਿੰਡ ਅਵਾਨ ਵਾਸੀਆਂ ਨਾਲ ‘ਲੋਕ ਮਿਲਣੀ’
Ad Position 24
No active advertisement