ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਮੱਖੂ ਰੇਲਵੇ ਫਾਟਕ ਸੀ-84 ਨੂੰ ਖੁੱਲ੍ਹਵਾਉਣ ਲਈ ਸਮਾਜ ਸੇਵੀਆਂ ਵਲੋਂ ਰੇਲਵੇ ਅਧਿਕਾਰੀ ਨੂੰ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 14-07-2026
ਮੱਖੂ, 13 ਜੁਲਾਈ (ਵਰਿੰਦਰ ਮਨਚੰਦਾ)-ਸਥਾਨਕ ਮੱਖੂ ਦੇ ਰੇਲਵੇ ਫਾਟਕ ਸੀ-84 (ਨੇੜੇ ਬਰਫ਼ ਕਾਰਖ਼ਾਨਾ) ਜੋ ਕਿ 6 ਜੁਲਾਈ ਤੋਂ ਲੈ ਕੇ ਅੱਜ ਤੱਕ ਰੇਲਵੇ ਸਟੇਸ਼ਨ ਮੱਖੂ ਵਲੋਂ ਪੂਰਨ ਤੌਰ ’ਤੇ ਬੰਦ ਕੀਤਾ ਗਿਆ ਹੈ, ਨੂੰ ਖੁਲ੍ਹਵਾਉਣ ਲਈ ਐਨ.ਜੀ.ਓ. ਬਲਾਕ ਪ੍ਰਧਾਨ ਅਤੇ ਉੱਘੇ ਸਮਾਜ ਸੇਵਕ ਸੰਜੀਵ ਅਹੂਜਾ ਦੀ ਰਹਿਨੁਮਾਈ ਹੇਠ ਇਕ ਵਫ਼ਦ ਸਟੇਸ਼ਨ ਸੁਪਰਵਾਈਜ਼ਰ (ਐੱਸ.ਐੱਸ.) ਰੇਲਵੇ ਨੂੰ ਵਿਸ਼ੇਸ਼ ਤੌਰ ’ਤੇ ਮਿਲਿਆ। ਇਸ ਦੌਰਾਨ ਵਫ਼ਦ ਵਲੋਂ ਰਾਹਗੀਰਾਂ ਅਤੇ ਸ਼ਹਿਰ ਨਿਵਾਸੀਆਂ ਦੀਆਂ ਮੁਸ਼ਕਲਾਂ ਨੂੰ ਸਾਹਮਣੇ ਰੱਖਦਿਆਂ ਦੱਸਿਆ ਕਿ ਰੇਲਵੇ ਨੂੰ ਕਰਾਸਿੰਗ ਕਰਕੇ ਕਾਰੋਬਾਰ ਹੱਬ, ਬਾਜ਼ਾਰ, ਸਕੂਲ, ਦਫ਼ਤਰ ਅਤੇ ਹੋਰ ਅਦਾਰੇ ਹਨ, ਜਿੱਥੇ ਲੋਕਾਂ ਦਾ ਪ੍ਰਤੀ ਦਿਨ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਵਫ਼ਦ ਵਲੋਂ ਸਟੇਸ਼ਨ ਸੁਪਰਵਾਈਜ਼ਰ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਐੱਸ.ਐੱਸ. ਮੱਖੂ ਨੇ ਵਫ਼ਦ ਨੂੰ ਭਰੋਸਾ ਦਿਵਾਇਆਂ ਕਿ ਉਹ ਅੱਗੇ ਇਹ ਮੰਗ ਪੱਤਰ ਉੱਚ ਅਧਿਕਾਰੀਆਂ ਨੂੰ ਭੇਜ ਕੇ ਸ਼ਹਿਰ ਦਾ ਮਸਲਾ ਹੱਲ ਕਰਵਾ ਦੇਣਗੇ। ਵਫ਼ਦ ਨੇ ਮੰਗ ਕੀਤੀ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਇਹ ਫਾਟਕ ਹਰ ਹਾਲਤ ਵਿਚ ਖੋਲ੍ਹ ਦਿੱਤਾ ਜਾਵੇ, ਜੇਕਰ ਕੋਈ ਕੰਮ ਰੇਲਵੇ ਦਾ ਬਕਾਇਆ ਹੈ ਤਾਂ ਉਹ ਰਾਤ ਨੂੰ ਕੀਤਾ ਜਾਵੇ ਅਤੇ ਦਿਨ ਸਮੇਂ ਇਸ ਟਰੈਫ਼ਿਕ ਨੂੰ ਨਿਰੰਤਰ ਬਹਾਲ ਕੀਤਾ ਜਾਵੇ। ਇਸ ਮੌਕੇ ਸਮਾਜ ਸੇਵੀ ਸਤੀਸ਼ ਕਟਾਰੀਆ, ਪ੍ਰੇਮ ਗਰੋਵਰ, ਸ਼ਾਮ ਛਾਬੜਾ, ਬੱਬਲੂ ਸਚਦੇਵਾ, ਬੱਬੂ ਨਾਰੰਗ ਆਦਿ ਹਾਜ਼ਰ ਸਨ
Ad Position 22
No active advertisement
ਪਿਛਲੀ ਖ਼ਬਰ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ ਨਾਂਅ ’ਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ‘ਆਪ’ ਸਰਕਾਰ-ਨਵਨੀਤ ਕੁਮਾਰ ਗੋਰਾ ਅਗਲੀ ਖ਼ਬਰ ਸਫ਼ਾਈ ਸੇਵਕਾਂ ਦੀ ਹੜਤਾਲ ਛੇਵੇਂ ਦਿਨ ਵੀ ਜਾਰੀ, ਕੂੜੇ-ਕਰਕਟ ਦੇ ਲੱਗੇ ਢੇਰ
Ad Position 24
No active advertisement