08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਜ਼ੀਰਾ ਦੇ ਮੇਨ ਬਾਜ਼ਾਰ ’ਚ ਕੱਪੜਾ ਵਪਾਰੀ ਦੀ ਦੁਕਾਨ ’ਤੇ ਬਦਮਾਸ਼ਾਂ ਨੇ ਸਿਖ਼ਰ ਦੁਪਹਿਰੇ ਚਲਾਈ ਗੋਲੀ, ਸ਼ਹਿਰ ’ਚ ਸਹਿਮ ਦਾ ਮਾਹੌਲ

Ad Position 21
No active advertisement
ਅਜੀਤ ਡੈਸਕ 17-07-2026
ਜ਼ੀਰਾ,16 ਜੁਲਾਈ (ਰਜਨੀਸ਼ ਕਥੂਰੀਆ)-ਕਰੀਬ ਇਕ ਮਹੀਨਾ ਪਹਿਲਾਂ ਗੈਂਗਸਟਰਾਂ ਵਲੋਂ ਕਥਿਤ ਤੌਰ ’ਤੇ ਵਟਸਐਪ ’ਤੇ 1 ਕਰੋੜ ਰੁਪਏ ਦੀ ਫਿਰੌਤੀ ਦੀ ਦੇਣ ਦੀ ਕਾਲ ਆਉਣ ਤੋਂ ਬਾਅਦ ਮਿਤੀ 26 ਜੂਨ 2026 ਨੂੰ ਮੇਨ ਬਾਜ਼ਾਰ ਜ਼ੀਰਾ ਦੇ ਇਕ ਕੱਪੜਾ ਵਪਾਰੀ ਦੇ ਘਰ ਦੇ ਗੇਟ ’ਤੇ ਰਾਤ ਸਮੇਂ ਬਦਮਾਸ਼ਾਂ ਵਲੋਂ ਗੋਲੀਆਂ ਚਲਾਈਆਂ ਗਈਆਂ। ਜਦੋਂਕਿ ਇਸ ਤੋਂ 20 ਦਿਨ ਦੇ ਵਕਫੇ ਤੋਂ ਬਾਅਦ ਅੱਜ ਬੇਖੌਫ ਮੋਟਰਸਾਈਕਲ ’ਤੇ ਸਵਾਰ 2 ਨਕਾਬਪੋਸ਼ ਬਦਮਾਸ਼ਾਂ ਨੇ ਸਿਖਰ ਦੁਪਹਿਰੇ ਕਰੀਬ 12:30 ਵਜੇ ਕੱਪੜਾ ਵਪਾਰੀ ਦੀ ਮੇਨ ਬਾਜ਼ਾਰ ਜ਼ੀਰਾ ਵਿਖੇ ਸਥਿਤ ਦੁਕਾਨ ’ਤੇ ਗੋਲੀ ਚਲਾ ਕੇ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ । ਇਸ ਦੌਰਾਨ ਬੇਸ਼ੱਕ ਦੁਕਾਨਦਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ, ਪਰ ਦਿਨ ਦਿਹਾੜੇ ਵਾਪਰੀ ਇਸ ਘਟਨਾ ਤੋਂ ਬਾਅਦ ਸ਼ਹਿਰ ਵਾਸੀਆਂ ਵਿਚ ਸਹਿਮ ਦਾ ਮਾਹੌਲ ਹੈ। ਇਸ ਸਬੰਧ ’ਚ ਦੁਕਾਨ ਮਾਲਕ ਸੁਰੇਸ਼ ਕੁਮਾਰ ਪੁੱਤਰ ਬ੍ਰਿਜ ਲਾਲ ਵਾਸੀ ਫਰੈਂਡਜ਼ ਕਾਲੋਨੀ ਜ਼ੀਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਮੇਨ ਬਾਜ਼ਾਰ ਜ਼ੀਰਾ ਵਿਖੇ ਮੈਸਰਜ ਮਈਆ ਦਾਸ-ਬ੍ਰਿਜ ਲਾਲ ਦੇ ਨਾਂਅ ਦੀ ਕੱਪੜੇ ਦੀ ਦੁਕਾਨ ਹੈ। ਉਸ ਨੇ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਉਸ ਦੇ ਪੁੱਤਰ ਤਰੁਨ ਗਰਗ ਨੂੰ ਉਸ ਦੇ ਫੋਨ ’ਤੇ ਵਾਟਸ ਐਪ ਕਾਲ ਆਈ। ਜਿਸ ’ਤੇ ਗੱਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਕਥਿਤ ਗੈਂਗਸਟਰ ਦੱਸਦਿਆਂ ਇਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਉਸ ਨੇ ਦੱਸਿਆ ਕਿ ਇਸ ਤੋਂ ਕੁਝ ਦਿਨ ਬਾਅਦ ਮਿਤੀ 26 ਜੂਨ 2026 ਨੂੰ ਉਹਨਾਂ ਦੀ ਫਰੈਂਡਜ਼ ਕਾਲੋਨੀ ਜ਼ੀਰਾ ਵਿਖੇ ਸਥਿਤ ਕੋਠੀ ਦੇ ਗੇਟ ’ਤੇ ਰਾਤ ਕਰੀਬ 9:30 ਵਜੇ ਮੋਟਰਸਾਈਕਲ ਸਵਾਰ 2 ਨਕਾਬਪੋਸ਼ ਬਦਮਾਸ਼ਾਂ ਨੇ ਗੋਲੀਬਾਰੀ ਕੀਤੀ। ਜਿਨਾਂ ਵਿਚੋਂ ਕੁਝ ਫਾਇਰ ਘਰ ਦੇ ਬਾਹਰ ਖੜੀ ਉਹਨਾਂ ਦੀ ਗੱਡੀ ’ਤੇ ਲੱਗੇ। ਸੁਰੇਸ਼ ਕੁਮਾਰ ਨੇ ਦੱਸਿਆ ਕਿ ਇਹਨਾਂ ਘਟਨਾਵਾਂ ਦੀ ਸੂਚਨਾ ਉਹਨਾਂ ਨੇ ਜ਼ੀਰਾ ਪੁਲਿਸ ਨੂੰ ਦੇ ਦਿੱਤੀ ਸੀ। ਸੁਰੇਸ਼ ਕੁਮਾਰ ਨੇ ਦੱਸਿਆ ਕਿ ਇਸ ਤੋਂ ਬਾਅਦ ਅੱਜ ਫਿਰ ਦੁਪਹਿਰ ਕਰੀਬ 12:30 ਵਜੇ ਰੇਲਵੇ ਰੋਡ ਜ਼ੀਰਾ ਵਲੋਂ ਇਕ ਮੋਟਰਸਾਈਕਲ ਤੇ ਸਵਾਰ 2 ਨਕਾਬਪੋਸ਼ ਬਦਮਾਸ਼ ਆਏ। ਜਿਨਾਂ ਨੇ ਉਹਨਾਂ ਦੀ ਦੁਕਾਨ ਵੱਲ ਇਕ ਰਾਊਂਡ ਫਾਇਰ ਕੀਤਾ ਜੋ ਦੁਕਾਨ ਦੇ ਦਰਵਾਜੇ ਦੇ ਸ਼ੀਸ਼ੇ ਨੂੰ ਚੀਰ ਗਿਆ। ਉਸ ਨੇ ਦੱਸਿਆ ਕਿ ਇਸ ਦੌਰਾਨ ਕੈਬਨ ਦੇ ਨੇੜੇ ਕੋਈ ਵੀ ਵਿਅਕਤੀ ਨਾ ਹੋਣ ਕਰਕੇ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਦੁਕਾਨ ਮਾਲਕ ਸੁਰੇਸ਼ ਕੁਮਾਰ ਵਲੋਂ ਇਸ ਘਟਨਾ ਦੀ ਸੂਚਨਾ ਦਿੱਤੇ ਜਾਣ ’ਤੇ ਡੀ.ਐਸ.ਪੀ. ਜ਼ੀਰਾ ਪੁਲਿਸ ਪਾਰਟੀ ਸਮੇਤ ਦੁਕਾਨ ’ਤੇ ਗਏ ਅਤੇ ਘਟਨਾ ਸਬੰਧੀ ਸੁਰੇਸ਼ ਕੁਮਾਰ ਪਾਸੋਂ ਜਾਣਕਾਰੀ ਪ੍ਰਾਪਤ ਕੀਤੀ। ਦਿਨ ਦਿਹਾੜੇ ਵਾਪਰੀ ਇਸ ਘਟਨਾ ਤੋਂ ਬਾਅਦ ਸ਼ਹਿਰ ਵਾਸੀਆਂ ਤੋਂ ਇਲਾਵਾ ਵਪਾਰਕ ਜਥੇਬੰਦੀਆਂ ਅਤੇ ਦੁਕਾਨਦਾਰਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਡੀ.ਐਸ.ਪੀ. ਜ਼ੀਰਾ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ 26 ਜੂਨ ਨੂੰ ਉਕਤ ਕੱਪੜਾ ਵਪਾਰੀ ਦੇ ਘਰ ਦੇ ਗੇਟ ਤੇ ਬਦਮਾਸ਼ਾਂ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਸਬੰਧ ਵਿਚ ਪਹਿਲਾਂ ਹੀ ਉਨਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਜਦੋਂਕਿ ਅੱਜ ਦੀ ਵਾਪਰੀ ਘਟਨਾ ਦੇ ਸਬੰਧ ਵਿਚ ਪੀੜਤ ਦੁਕਾਨਦਾਰ ਦੀ ਦੁਕਾਨ ਅਤੇ ਆਸ-ਪਾਸ ਲੱਗੇ ਸੀ.ਸੀ. ਟੀ.ਵੀ.ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਮੌਨਸੂਨ ਸੀਜ਼ਨ ਦੌਰਾਨ ਸੰਭਾਵਿਤ ਹੜ੍ਹਾਂ ਨਾਲ ਨਜਿੱਠਣ ਲਈ ਪ੍ਰਬੰਧ ਪਹਿਲਾਂ ਹੀ ਯਕੀਨੀ ਬਣਾਏ ਜਾਣ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਭਾਰਤ ਸਿੱਖਿਆ ਰਤਨ ਐਵਾਰਡ ਨਾਲ ਸਨਮਾਨਿਤ ਹੋਏ ਡਾ. ਅਮਰਪ੍ਰੀਤ ਕੌਰ
Ad Position 24